ਪੰਨਾ:Johar khalsa.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਜੌਹਰ ਖਾਲਸਾ


ਭੇੜ ਪਾਸ ਹਰਿਆਣੇ ਦੇ ਪੈ ਗਿਆ ਜੀ ਪਏ ਹਾਕਮਾਂ ਸਿੰਘ ਨੂੰ ਖਾਨ ਅਗੋਂ
ਚੰਗੀ ਚੱਲੀ ਆ ਤੇਗ ਕਰਤਾਰ ਸਿੰਘ ਵੈਰੀ ਹੱਥ ਕੰਨੀ ਬਹੁਤੇ ਲਾਨ ਅਗੋਂ

ਮੁਸਲਮਾਨਾਂ ਨੂੰ ਹਾਰ

ਤੇਗਾਂ ਸੂਤ ਕੇ ਸਿੰਘ ਮੈਦਾਨ ਲੱਥੇ ਵੈਰੀ ਪਲਾਂ ਦੇ ਵਿਚ ਖਪਾ ਦਿਤੇ
ਧਾੜਾਂ ਮਾਂਗਵੀਆਂ ਉਠ ਨੱਠੀਆਂ ਸਨ ਸਿੰਘਾਂ ਮਾਰ ਖੱਪੇ ਭਾਰੇ ਪਾ ਦਿਤੇ
ਪੇਂਡੂ ਲੋਕ ਨੱਠੇ ਤੋਬਾ ਤੋਬ ਕਰਦੇ ਮਾਰ ਸੈਂਕੜੇ ਸਿੰਘਾਂ ਲਿਟਾ ਦਿਤੇ
ਜ਼ਫਰ ਖਾਂ ਤੇ ਸੈਦੇ ਖਾਂ ਗਏ ਮਾਰੇ ਬਾਕੀ ਰਹਿੰਦਿਆਂ ਹੌਂਸਲੇ ਢਾ ਦਿਤੇ
ਪਾਜ਼ੀ ਸ਼ੰਮਸ ਖਾਂ ਬਜਵਾੜੀਏ ਜਹੇ ਨੱਠ ਗਏ ਘਰੀਂ ਮੂੰਹ ਜਾ ਦਿਤੇ
ਸਿੰਘ ਲੰਘੇ ਬਿਆਸ ਕਰਤਾਰ ਸਿੰਘਾ ਹੱਥ ਵੈਰੀਆਂ ਨੂੰ ਚੰਗੇ ਲਾ ਦਿਤੇ

ਨਾਸਰ ਅਲੀ ਖਾਂ ਸੂਬੇ ਜਲੰਧਰੀ ਦੇ ਜ਼ੁਲਮ

ਨਾਸਰ ਅਲੀ ਖਾਂ ਸੂਬਾ ਜਲੰਧਰੀ ਸੀ ਓਹਦੇ ਦਿਲ ਹੰਕਾਰ ਸਮਾਇ ਭਾਰੇ
ਓਸ ਫੜ ਦੁਆਬੇ ਦੇ ਦੇਸ਼ ਵਿਚੋਂ ਕਿਰਤੀ ਸਿੱਖਾਂ ਨੂੰ ਕਸ਼ਟ ਦਿਵਾਇ ਭਾਰੇ
ਉਤੇ ਹਿੰਦੂਆਂ ਦੇ ਜ਼ੁਲਮ ਬਹੁਤ ਕੀਤੇ ਪਿੰਡ ਫੌਜ ਤੋਂ ਓਸ ਲੁਟਵਾਇ ਭਾਰੇ
ਥਾਂ ਸਿੰਘਾਂ ਦਾ ਸਮਝ ਕਰਤਾਰ ਪੁਰ ਨੂੰ ਜਾ ਓਸ ਥਾਂ ਜ਼ੋਰ ਜਤਾਇ ਭਾਰੇ
ਡਰਦਾ ਨੱਠ ਗਿਆ ਵਡਭਾਗ ਸਿੰਘ ਸੀ ਪਿਛੇ ਸੂਬੇ ਅਧਮੂਲ ਮਚਾਇ ਭਾਰੇ
ਥੰਮ੍ਹ ਸਾਹਿਬ ਤਾਈਂ ਸਾੜ ਢਾਹ ਦਿਤਾ ਉਤੇ ਹਿੰਦੂਆਂ ਗਜ਼ਬ ਆ ਢਾਹਿ ਭਾਰੇ
ਗੁਰਦਵਾਰੇ ਅੰਦਰ ਗਊਆਂ ਮਾਰੀਆਂ ਜੀ ਹਿੰਦੂ ਖੱਤ੍ਰੀ ਫੜ ਸਤਾਇ ਭਾਰੇ
ਲੈ ਹਿੰਦਨਾਂ ਗਿਆ ਕਰਤਾਰ ਸਿੰਘਾ ਸੂਬੇ ਜ਼ਾਲਮ ਕਹਿਰ ਕਮਾਇ ਭਾਰੇ

ਸੋਢੀ ਵਡਭਾਗ ਸਿੰਘ

ਨੱਠ ਗਿਆ ਵਡਭਾਗ ਸਿੰਘ ਡਰਕੇ ਸੀ ਡੇਰਾ ਵਿਚ ਬਹੇੜੀ ਦੇ ਲਾਯਾ ਜੀ
ਕੌਣ ਮੱਦਦੀ ਕਿਸ ਦੇ ਪਾਸ ਜਾਵੇ ਬੇ ਆਸਰਾ ਹੋ ਘਬਰਾਯਾ ਜੀ
+ਅਦੀਨਾ ਬੇਗ ਭੀ ਰੁਲਦਾ ਫਿਰਦਾ ਸੀ ਓਹ ਪਾਸ ਸੋਢੀ ਜੀ ਦੇ ਆਯਾ ਜੀ
ਦੋਵੇਂ ਦੁਖੀ ਸਨ ਆਪਣੇ ਦਿਲਾਂ ਅੰਦਰ ਬੈਠ ਦੋਹਾਂ ਨੇ ਮਤਾ ਪਕਾਯਾ ਜੀ
ਕਿਵੇਂ ਵੈਰੀ ਤੋਂ ਬਦਲੇ ਲਏ ਜਾਵਣ ਜਿਨ੍ਹਾਂ ਅਸਾਂ ਨੂੰ ਦੇਸੋਂ ਧਕਾਯਾ ਜੀ
ਦੀਨਾ ਬੇਗ ਨੇ ਸੋਚ ਵਡਭਾਗ ਸਿੰਘ ਨੂੰ ਇਹ ਮਸ਼ਵਰਾ ਖਾਸ ਸਿਖਾਯਾ ਜੀ
ਤੂੰ ਸਿੰਘਾਂ ਦੀ ਚੱਲ ਕੇ ਸ਼ਰਨ ਲੈ ਲੈ ਏਸ ਗੱਲ ਤੇ ਓਸ ਨੂੰ ਲਾਯਾ ਜੀ
ਮੰਨੀ ਓਸ ਸਲਾਹ ਕਰਤਾਰ ਸਿੰਘਾ ਵੱਲ ਖਾਲਸੇ ਖਤ ਲਿਖਾਯਾ ਜੀ


+ਅਦੀਨਾ ਬੇਗ ਜਲੰਧਰ ਦਾ ਸੂਬਾ ਸੀ ।