ਜੌਹਰ ਖਾਲਸਾ
(੧੨੭)
ਸੋਢੀ ਵਡਭਾਗ ਸਿੰਘ ਦੀ ਪੰਥ ਪਾਸ ਬੇਨਤੀ
ਸਿੰਘਾਂ ਪਾਸ ਸੋਢੀ ਕੀਤੀ ਬੇਨਤੀ ਜੀ ਲਾਜ ਬਿਰਧ ਦੀ ਤੁਸੀਂ ਰਖਾਓ ਸਿੰਘੋ
ਨਾਸਰ ਅਲੀ ਖਾਂ ਨੇ ਕੀਤਾ ਕਹਿਰ ਭਾਰਾ ਓਸ ਤਾਈਂ ਸਜ਼ਾ ਦਿਵਾਓ ਸਿੰਘੋ
ਗੁਰਦੁਆਰਾ ਹੈ ਪੰਥ ਦਾ ਪੰਥ ਰਾੱਖਾ ਸ਼ਾਨ ਗੁਰੂ ਅਸਥਾਨ ਬਚਾਓ ਸਿੰਘੋ
ਥੰਮ੍ਹਸਾਹਿਬ ਤਾਈਂ ਪਾਪੀ ਸਾੜ ਗਿਆ ਨਾਸਰ ਅਲੀ ਨੂੰ ਮਜ਼ਾ ਚਖਾਓ ਸਿੰਘੋ
ਗੁਰੂ ਪਿਛੇ ਗੁਰ ਸਥਾਨਾ ਦਾ ਪੰਬ ਰਾਖਾ ਮਾਰ ਦੋਖੀਆਂ ਖਾਕ ਉਡਾਓ ਸਿੰਘੋ
ਕੱਠਾ ਕਰਕੇ ਪੰਥ ਕਰਤਾਰ ਸਿੰਘ ਨਾਸਰ ਅਲੀ ਨੂੰ ਬਾਹਰ ਧਕਾਓ ਸਿੰਘੋ
ਵਾਕ ਕਵੀ
ਸੁਣਿਆਂਵਡਿਆਂਤੋਂਚੰਗੀਤਰਾਂਅਸਾਂ ਸਿੰਘਾਂਲਿਖਿਆਸ਼ਰਨਨ ਆਇੰਜਦ ਤੱਕ
ਗੁਰੂ ਪੰਥ ਨੂੰ ਗੁਰੂ ਦਾ ਰੂਪ ਲਿਖਕੇ ਨਾ ਆ ਤਨਖਾਹ ਬਖਸ਼ਾਇੰ ਜਦ ਤੱਕ
ਧੀਰ ਮੱਲੀਆਂ ਨਾਲ ਨਾ ਮੇਲ ਸਾਡਾ ਧੀਰ ਮੱਲ ਪੁਣਾ ਨ ਤਜਾਇੰ ਜਦ ਤੱਕ
ਕਰੇ ਪੰਥ ਨ ਮੱਦਦ ਕਰਤਾਰਸਿੰਘ ਅੰਮ੍ਰਿਤ ਛਕ ਨ ਸਿੰਘ ਹੋਜਾਇੰ ਜਦ ਤੱਕ
ਤਥਾ
ਲੋੜ ਬੁਰੀ ਹੁੰਦੀ ਕਹਿੰਦੇ ਸਭ ਦਾਨੇ ਸੋਢੀ ਪੰਥ ਦੀ ਗੱਲ ਮਨਜ਼ੂਰ ਕੀਤੀ
ਜੱਸਾ ਸਿੰਘ ਪਾਸੋਂ ਅੰਮ੍ਰਿਤ ਛਕਿਆ ਜਾ ਗੁਰੂ ਪੁਣੇ ਦੀ ਪੰਡ ਸੀ ਦੂਰ ਕੀਤੀ
ਗੁਰੂ ਡੰਮ ਦਾ ਪੰਥ ਸੀ ਸਦਾ ਵੈਰੀ ਪੰਥ ਗਲ ਇਹ ਨਾਲ ਦਸਤੂਰ ਕੀਤੀ
ਗੁਰੂ ਥਾਂ ਦੀ ਸ਼ਾਨ ਕਰਤਾਰ ਸਿੰਘਾ ਸਮਝ ਪੰਥ ਨੇ ਮੱਦਦ ਜ਼ਰੂਰ ਕੀਤੀ
ਸਿੰਘਾਂ ਦੀ ਜਲੰਧਰ ਤੇ ਚੜ੍ਹਾਈ
ਮੌੜੀ ਪਿੰਡ ਸੀ ਪੰਥ ਦਾ ਕੱਠ ਹੋਯਾ ਸੋਢੀ ਚੱਲ ਓਸੇ ਥਾਨ ਆਯਾ ਸੀ
ਦੀਨਾ ਬੇਗ ਭੀ ਸੋਢੀ ਦੇ ਨਾਲ ਆਯਾ ਦੁਖ ਆਪਣਾ ਫੋਲ ਸੁਣਾਯਾ ਸੀ
ਪੰਥ ਖਾਲਸਾ ਜੀ ਸ਼ਰਨ ਮੈਂ ਭੀ ਹਾਂ ਫੜੋ ਬਾਂਹ ਮੇਰੀ ਇਹ ਜਤਾਯਾ ਸੀ
ਫੌਜ ਪਾਸ ਓਹਦੇ ਕੁਝ ਆਪਣੀ ਸੀ ਦਾਰੂ ਸਿੱਕਾ ਭੀ ਨਾਲ ਲਿਆਯਾ ਸੀ
ਵੰਡ ਪੰਥ ਦੇ ਵਿਚ ਤਿਆਰ ਹੋਏ ਕੂਚ ਖਾਲਸੇ ਤੁਰਤ ਬੁਲਾਯਾ ਸੀ
ਨਾਸਰ ਅਲੀ ਖਾਂ ਸੁਣ ਕਰਤਾਰ ਸਿੰਘਾ ਬੰਦੋਬਸਤ ਭਾਰਾ ਕਰਵਾਯਾ ਸੀ
ਨਾਸਰ ਅਲੀ ਖਾਂ ਨੇ ਮੁਕਾਬਲੇ ਵਾਸਤੇ ਬਾਹਰ ਨਿਕਲਣਾ
ਨਾਸਰ ਅਲੀਖਾਂ ਫੌਜ ਲੈ ਗਿਲਜਿਆਂ ਦੀ ਤੁਰਤ ਜੰਗ ਦੇ ਲਈ ਤਿਆਰ ਹੋਯਾ
ਖੈਰੇ ਸ਼ਾਹ ਨੂੰ ਫੌਜ ਦਾ ਕਰ ਬਖਸ਼ੀ ਅਲੀ ਬੇਗ ਭੀ ਨਾਲ ਹੁਸ਼ਿਆਰ ਹੋਯਾ
ਚੜ੍ਹਿਆ ਨਾਲ ਬੁਲੰਦ ਖਾਂ ਮਾਰ ਧੌਂਸਾ ਧਰਮ ਚੰਦ ਫਗਵਾੜੀਆ ਸਾਰ ਹੋਯਾ
ਰਾਮ ਦੇਵ ਫਰਾਲੇ ਦਾ ਚੌਧਰੀ ਸੀ ਭਾਈ ਚਾਰਾ ਲੈ ਨਾਲ ਬੁਰਿਆਰ ਹੋਯਾ