ਸਮੱਗਰੀ 'ਤੇ ਜਾਓ

ਪੰਨਾ:Johar khalsa.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੮)

ਜੌਹਰ ਖਾਲਸਾ

ਹੈਸਨ ਹਾਦੀਆਬਾਦ ਪਠਾਣ ਜਿਹੜੇ ਕਾਲ ਉਨ੍ਹਾਂ ਦੇ ਸਿਰ ਅਸਵਾਰ ਹੋਯਾ
ਖੱਕੇ ਵਾਲੀਏ ਤੇ ਹੋਰ ਚੌਧਰੀ ਕਈ ਕੱਠ ਮੰਜਕੀ ਕਾ ਆਣ ਭਾਰ ਹੋਯਾ
ਲੈਕੇ ਭੀੜ ਭਾਰੀ ਨਿਕਲ ਸ਼ਹਿਰ ਵਿਚੋਂ ਰੋਕ ਸਿੰਘਾਂ ਦੀ ਕਰਨ ਵਿਚਾਰ ਹੋਯਾ
ਦੋ ਮੀਲ ਅਗੇ ਕਰਤਾਰ ਸਿੰਘਾ ਭਾਰੀ ਫੌਜ ਲੈ ਕੇ ਸੂਬਾ ਬਾਹਰ ਹੌਯਾ

ਭਾਰੀ ਜੰਗ


ਓਧਰ ਸਿੰਘ ਅਤੇ ਦੀਨਾ ਬੇਗ ਸਾਥੀ ਮਾਰੋ ਮਾਰ ਕਰ ਵਿਚ ਮੈਦਾਨ ਆਏ
ਨਾਸਰਅਲੀ ਅਗੇ ਤੋਪਾਂ ਬੀੜੀਆਂ ਸਨ ਮੁਸਲਮਾਨ ਲੈ ਬਹੁਤ ਸਾਮਾਨ ਆਏ
ਜ਼ੋਰ ਪਾਯਾ ਜੰਜੈਲਾਂ ਜੰਬੂਰਿਆਂ ਨੇ ਗੋਲੇ ਤੋਪ ਦੇ ਧੂੜ ਧੁਮਾਨ ਆਏ
ਸਿੰਘਾਂ ਪਾਸ ਨ ਡੋਪ ਜੰਜੈਲ ਕੋਈ ਓਹ ਤਾਂ ਰਖ ਕੇ ਛਾਤੀ ਦਾ ਤਾਨ ਆਏ
ਚਾ ਉਨ੍ਹਾਂ ਦੀ ਦਿਲੀਂ ਸ਼ਹੀਦੀਆਂ ਦੇ ਉਤੇ ਰੱਖ ਕੇ ਤਲੀ ਦੇ ਜਾਨ ਆਏ
ਹੱਲਾ ਕਰਕੇ ਸਿੰਘ ਆ ਗਲ ਪੈ ਗਏ ਜੁਟੇ ਵਿਚ ਮੈਦਾਨ ਜਵਾਨ ਆਏ
ਜੰਗ ਤੇਗ ਦਾ ਖਾਲਸੇ ਪਾ ਦਿੱਤਾ ਗਜ ਓਧਰੋਂ ਭੀ ਮੁਸਲਮਾਨ ਆਏ
ਖਟਾਖਟ ਤੇਗਾਂ ਜ਼ੋਰ ਨਾਲ ਚੱਲਣ ਲਹਿ ਗਏ ਪਲਾਂ ਵਿਚ ਘਾਨ ਆਏ
ਤੇਗ ਸਿੰਘਾਂ ਦੀ ਝੱਲਣੀ ਹੋਈ ਔਖੀ ਲੱਗ ਪਏ ਵੈਰੀ ਘਬਰਾਨ ਆਏ
ਧਾੜ ਮਾਂਗਵੀਂ ਹਟਕੇ ਲੜਨ ਲੱਗੀ ਸਿੰਘ ਜ਼ੋਰ ਦੇ ਵਿਚ ਪਛਾਨ
ਵਿਚ ਪਲਾਂ ਦੇ ਲੱਬ ਸਥਾਰ ਗਏ ਵੇਖ ਵਧ ਅਗੇ ਵਡੇ ਖਾਨ ਆਏ
ਜਥੇ ਹੋਇ ਅਗੇ ਕਰਤਾਰ ਸਿੰਘਾ ਨਿਰਭੈ ਹੋ ਜੰਗ ਮਚਾਨ ਆਏ

ਤਥਾ


ਹਟਦੀ ਫੌਜ ਹਰਾਵਲ ਥਾਂ ਡਿੱਠੀ ਆਯਾ ਸੂਰਮਾ ਮਾਰ ਤਲਵਾਰ ਅਗੇ
ਦੂਜੇ ਪਾਸਿਓਂ ਖਾਂ ਬੁਲੰਦ ਝੁਕਿਆ ਲਾ ਕੇ ਦੋ ਹਜ਼ਾਰ ਅਸਵਾਰ ਅਗੇ
ਖੈਰੇ ਸ਼ਾਹ ਵਧਿਆ ਭਾਰਾ ਜ਼ੋਰ ਦੇ ਕੇ ਛੱਡ ਤੀਰ ਬੰਦੂਕ ਬੁਛਾਰ ਅਗੇ
ਐਲੀ ਐਲੀ ਕਰਦੇ ਵਧੇ ਸੂਰਮੇ ਜਾਂ ਵਧੇ ਖਾਲਸੇ ਦੇ ਜਥੇਦਾਰ ਅਗੇ
()[1]ਕਰਮ ਸਿੰਘ ਜੱਸਾ ਸਿੰਘ ਬਲੀ ਯੋਧੇ ਖ੍ਯਾਲਾ ਸਿੰਘ ਵਧਯਾ ਲਾਹ ਸਥਾਰ ਅਗੇ
ਮਾਰੋ ਮਾਰ ਦਾ ਪੈ ਗਿਆ ਆਣ ਰੌਲਾ ਡਟੇ ਨਿਕਲ ਕੇ ਜਾ ਸਰਦਾਰ ਅਗੇ
ਭਿੜੇ ਸੂਰਮੇ ਲਾਹ ਕੇ ਚਾ ਦਿਲ ਦੇ ਆਪੋ ਆਪਣੇ ਕਰ ਹਥਿਆਰ ਅਗੇ
ਕਰਮ ਸਿੰਘ ਜੱਸਾ ਸਿੰਘ ਪੈਣ ਜਿੱਧਰ ਪੈ ਜਾਂਵਦੀ ਭਾਰੀ ਪੁਕਾਰ ਅਗੇ
ਸਿੰਘਾਂ ਵਧ ਕੇ ਵਾਢ ਮੈਦਾਨ ਪਾਈ ਵੈਰੀ ਪਰ ਪਕੇ ਤਲਵਾਰ ਅਗੇ


  1. ()ਕਰਮ ਸਿੰਘ ਪੰਜਗੜ੍ਹੀਆ।