ਸਮੱਗਰੀ 'ਤੇ ਜਾਓ

ਪੰਨਾ:Johar khalsa.pdf/13

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੨)

ਜੌਹਰ ਖਾਲਸਾ

ਕਈ ਸਾਲ ਬੀਤੇ ਗੱਲਾਂ ਸੁਣਦਿਆਂ ਨੂੰ ਸਮਾਂ ਵੇਹਲ ਦਾ ਮੂਲ ਨਾ ਆਯਾ ਸੀ
ਲਿਖੇ ਕਈ ਗ੍ਰੰਥ ਕਰਤਾਰ ਸਿੰਘਾ ਓਹਨਾਂ ਤਾਂਈ ਨ ਫੇਰ ਦੁਹਰਾਯਾ ਸੀ।

ਲੜੀਆਂ


ਦਸਾਂ ਗੁਰਾਂ ਦੇ ਲਿਖ ਲਏ ਦਸ ਹਿੱਸੇ ਸਿਧੇ ਬੈਂਤਾਂ ਦੇ ਵਿਚ ਬਣਾਇ ਲਏ
ਨੰਬਰ ਯਾਰ੍ਹਵਾਂ ਲਿਖ 'ਨਿਰਭੈ ਯੋਧਾ' ਗੀਤ ਬੰਦੇ ਬਹਾਦਰ ਦੇ ਗਾਇ ਲਏ
ਸਿੰਘਾਂ ਯੋਧਿਆਂ ਦੇ ਵਡੇ ਕਾਰਨਾਮੇ ਇਕ ਲੜੀ ਦੇ ਵਿਚ ਸੁਣਾਇ ਲਏ
ਬੜੇ ਬੜੇ ਭਾਰੇ ਜੰਗ ਰੰਗ ਰੱਤੇ ਸਿੰਘਾਂ ਹਾਕਮਾਂ ਵਿਚ ਸੁਣਾਇ ਲਏ
ਬੀਰ ਰਸ ਭਰਿਆ ਸਾਰੇ ਗ੍ਰੰਥ ਅੰਦਰ ਦੂਰ ਨੁਕਸ ਵਿਚੋਂ ਕਰਵਾਇ ਲਏ
'ਅਜੀਤ ਖਾਲਸਾ' ਦੂਸਰਾ ਗ੍ਰੰਥ ਲਿਖਿਆ ਹਾਲ ਬੰਦੇ ਪਿਛੋਂ ਗਿਣਵਾਇ ਲਏ
ਜ਼ੁਲਮ ਸੂਬਿਆਂ ਦੇ ਹਿੰਮਤ ਖਾਲਸੇ ਦੀ ਫੋਟੋ ਖਿੱਚਕੇ ਖੂਬ ਦਿਖਾਇ ਲਏ
ਜਿੰਨੇ ਤਾਰੂ ਸਿੰਘ ਆਦਿ ਸ਼ਹੀਦ ਹੋਏ ਸਾਕੇ ਲਿਖਕੇ ਰੰਗ ਰੰਗਾਇ ਲਏ
ਸਾਰੇ ਗ੍ਰੰਥ ਹਨ ਛਪ ਤਿਆਰ ਹੋਏ ਕਦਰ ਕਦਰਦਾਨਾਂ ਚੰਗੇ ਪਾਇ ਲਏ
ਹੋਵੇ ਮਿਹਨਤ ਸਫਲ ਕਰਤਾਰ ਸਿੰਘਾ ਸਦਾ ਆਸਰੇ ਪੰਥ ਰਖਾਇ ਲਏ

ਤੇਰ੍ਹਵੀਂ ਲੜੀ


ਬਾਰਾਂ ਲੜੀਆਂ ਪੂਰੀਆਂ ਬਣਗਈਆਂ ਹੋਈਆਂ ਸੋਹਣੀਆਂ ਛਪਤਿਆਰ ਸਮਝੋ
ਲੜੀ ਤੇਰ੍ਹਵੀਂ ਲਿਖਣੀ ਸ਼ੁਰੂ ਕੀਤੀ ਰਖ ਆਸਰਾ ਗੁਰੂ ਕਰਤਾਰ ਸਮਝੋ
ਇਹਦੇ ਵਿਚ ਅਬਦਾਲੀਦੇ ਹਮਲਯਾਂ ਦਾ ਪੂਰਾ ਹਾਲ ਲਿਖਾਂ ਵਿਸਥਾਰ ਸਮਝੋ
ਲਿਖਾਂ ਲੱਖੂ ਦੀਆਂ ਬੇਈਮਾਨੀਆਂ ਭੀ ਵੈਰੀ ਖਾਲਸੇ ਦਾ ਹੋਇਆ ਭਾਰ ਸਮਝੋ
[1]ਦੋਵੇਂ ਘੱਲੂਘਾਰੇ ਵੱਖੋ ਵਖ ਲਿਖਾਂ ਸੋਹਣੇ ਢੰਗ ਦੇ ਨਾਲ ਸਵਾਰ ਸਮਝੋ
ਮੀਰ ਮੱਨੂੰ ਦੇ ਸਿੰਘਾਂ ਤੇ ਜ਼ੁਲਮ ਭਾਰੇ ਕਰਾਂ ਵਿਚ ਜਹਾਨ ਦੇ ਜ਼ਾਹਰ ਸਮਝੋ
ਅਹਿਮਦਸ਼ਾਹ, ਤੈਮੂਰ, ਜ਼ਮਾਨ ਸ਼ਾਹ ਦੇ ਲਿਖਾਂ ਫੋਲ ਸਾਰੇ ਅਤ੍ਯਾਚਾਰ ਸਮਝੋ
ਦੀਪ ਸਿੰਘ ਗੁਰਬਖਸ਼ ਸਿੰਘ ਆਦਿ ਯੋਧੇ ਜਿਵੇਂ ਧਰਮ ਤੋਂ ਹੋਏ ਨਸਾਰ ਸਮਝੋ
ਮਿਸਲਾਂ ਕਾਇਮ ਹੋਈਆਂ ਵਧ੍ਯਾ ਪੰਥ ਆਕੇ ਫੜ੍ਯਾ ਸਿੰਘਾਂ ਦੀ ਜ਼ੋਰ ਤਲਵਾਰ ਸਮਝੋ
ਦੋਵੇਂ ਬਾਦਸ਼ਾਹ ਦਿੱਲੀ ਤੇ ਕਾਬਲੀ ਜੋ ਬੈਠੇ ਖਾਲਸੇ ਤੋਂ ਅੰਤ ਹਾਰ ਸਮਝੋ
ਸਿੰਘਾਂ ਲਿਆ ਪੰਜਾਬ ਦਾ ਰਾਜ ਸਾਰਾ ਜ਼ੋਰ ਤੇਗ ਦੇ ਵੈਰੀ ਸੰਘਾਰ ਸਮਝੋ
ਜੰਗ ਬੇਮਿਸਾਲ ਕਰਤਾਰ ਸਿੰਘਾ ਲਿਖਾਂ ਰਹੇ ਪਿਛੇ ਯਾਦਗਰ ਸਮਝੋ


  1. *ਲੱਖੂ ਤੇ ਅਹਿਮਦ ਸ਼ਾਹ ਅਬਦਾਲੀ ਵਾਲਾ