ਸਮੱਗਰੀ 'ਤੇ ਜਾਓ

ਪੰਨਾ:Johar khalsa.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੮)

ਜੌਹਰ ਖਾਲਸਾ

ਕਾਜ਼ੀ ਪਾਜ਼ੀ ਨੂੰ ਓਸ ਹਰਾ ਦਿਤਾ ਝੂਠਾ ਹੋ ਗਿਆ ਉਹ ਗਵਾਰ ਸੀ ਜੀ
ਰਤੀ ਹੋਯਾ ਸ਼ਰਮਿੰਦਾ ਨ ਓਹ ਪਾਪੀ ਰੱਖੀ ਦਿਲ ਅੰਦਰ ਸਗੋਂ ਖਾਰ ਸੀ ਜੀ
ਕਾਫਰ ਹੋਕੇ ਇਹ ਕਰਤਾਰ ਸਿੰਘਾ ਬੋੱਲੇ ਸਾਹਮਣੇ ਏਡ ਹੰਕਾਰ ਸੀ ਜੀ

ਕਾਜ਼ੀ ਨੇ ਸੂਬੇ ਪਾਸ ਚੁਗਲੀ ਕਰਨੀ


ਕੋਤਵਾਲ ਦਾ ਪੁੱਤ ਸ਼ਾਹਬਾਜ਼ ਸਿੰਘ ਜੋ ਉਹ ਕਾਫਰ ਹੈ ਬੜਾ ਵਿਚਾਰ ਸੂਬੇ
ਨਿੰਦਾ ਕਰਦਾ ਦੀਨ ਇਸਲਾਮ ਦੀ ਏ ਚੜ੍ਹਿਆ ਓਸਦੇ ਸਿਰ ਹੰਕਾਰ ਸੂਬੇ
ਸਿੱਖ ਮਜ਼੍ਹਬ ਇਸਲਾਮ ਤੋਂ ਕਹੇ ਉੱਚਾ ਝੂਠੇ ਦੀਨ ਨੂੰ ਰਿਹਾ ਉਚਾਰ ਸੂਬੇ
ਕਹਿੰਦਾ ਹਜ਼ਰਤਾਂ ਅਤੇ ਪੈਗੰਬਰਾਂ ਦਾ ਗੁਰੂ ਨਾਨਕ ਤਾਈਂ ਸ੍ਰਦਾਰ ਸੂਬੇ
ਐਸੇ ਬੋਲਦਾ ਲਫਜ਼ ਜ਼ਬਾਨ ਵਿਚੋਂ ਸੁਣ ਸੱਕੀਦੇ ਨਹੀਂ ਸਹਾਰ ਸੂਬੇ
ਉਹਨੂੰ ਸੱਦਕੇ ਪਾਸ ਕਰਤਾਰ ਸਿੰਘਾ ਜ਼ਰਾ ਵਿਚ ਕਚਹਿਰੀ ਦੇ ਤਾੜ ਸੂਬੇ

ਵਾਕ ਕਵੀ


ਚੁਗਲਬਾਜ਼ਾਂ ਨੇ ਹੋਰ ਭੀ ਚੁਕ ਦਿੱਤੀ ਅੱਗ ਲਾ ਸੂਬਾ ਭੜਕਾਇ ਦਿੱਤਾ
ਵੇਲਾ ਵੇਖਕੇ ਕੱਢਿਆ ਰੋਹ ਦਿਲ ਦਾ ਤੇਲ ਅੱਗ ਬਲਦੀ ਉਤੇ ਪਾਇ ਦਿਤਾ
ਨਿਮਖ ਖਾਣ ਹਜੂਰ ਦੇ ਪਾਸ ਰਹਿਕੇ ਬੁਰਾ ਦੀਨ ਨੂੰ ਕਹਿਣ ਸਮਝਾਇ ਦਿੱਤਾ
ਵੈਰੀ ਦੀਨ ਇਸਲਾਮ ਦੇ ਸਿੰਘ ਭਾਰੇ ਇਹ ਕਿਉਂ ਪਾਸ ਰੱਖੇ ਜਤਲਾਇ ਦਿੱਤਾ
ਇਹ ਭੀ ਓਹਨਾਂ ਹੀ ਸੱਪਾਂ ਦੇ ਨਾਲ ਦੇ ਜਿਨ੍ਹਾਂ ਰਾਜ ਨੂੰ ਕਰ ਤਬਾਇ ਦਿੱਤਾ
ਮਿੱਠੇ ਬਣਕੇ ਪਾਂਵਦੇ ਭੇਦ ਰਹੇ ਵਿਚੇ ਵਿਚ ਨੁਕਸਾਨ ਪੁਚਾਇ ਦਿੱਤਾ
ਦਿਓ ਸੱਦਕੇ ਭਾਰੀ ਸਜ਼ਾ ਓਹਨੂੰ ਮੁੱਲਾਂ ਸਾਹਿਬ ਦਾ ਦਿਲ ਦੁਖਾਇ ਦਿੱਤਾ
ਇਕ ਪਾਗਲ ਦੇ ਤਾਈਂ ਕਰਤਾਰ ਸਿੰਘਾ ਕਰ ਚੁਗਲੀਆਂ ਬਿੱਛੂ ਲੜਾਇ ਦਿੱਤਾ

ਸ਼ਾਹਬਾਜ਼ ਸਿੰਘ ਦੀ ਪੇਸ਼ੀ


ਓਸੇਵਕਤ ਸੂਬੇ ਹੁਕਮ ਚਾੜ੍ਹ ਦਿਤਾ ਹਾਜ਼ਰ ਕਰੋ ਸ਼ਾਹਬਾਜ਼ ਲਿਆਇ ਜਲਦੀ
ਹੁਕਮ ਸੁਣਕੇ ਕਾਜ਼ੀਆਂ ਪਾਜ਼ੀਆਂ ਨੇ ਦੋ ਅਹਿਦੀਏ ਤੁਰਤ ਦੁੜਾਇ ਜਲਦੀ
ਘਰ ਜਾਕੇ ਕਹਿਆ ਸ਼ਾਹਬਾਜ਼ ਸਿੰਘਾ ਏਸੇ ਵਕਤ ਹੀ ਸੂਬਾ ਬੁਲਾਇ ਜਲਦੀ
ਸਮਝ ਗਿਆ ਸ਼ਾਹਬਾਜ਼ ਸਿੰਘ ਗਲ ਸਾਰੀ ਕਾਜ਼ੀ ਬਾਜ਼ੀ ਦਿੱਤੀ ਉਲਟਾਇ ਜਲਦੀ
ਆਯਾ ਤੁਰੰਤ ਤਿਆਰ ਹੋ ਕਿਲੇ ਅੰਦਰ ਹੋਯਾ ਸਾਹਮਣੇ ਫਤ੍ਹੇ ਗਜਾਇ ਜਲਦੀ
ਫਤ੍ਹੇ ਸੁਣਦਿਆਂ ਸਾਰ ਕਰਤਾਰ ਸਿੰਘਾ ਸੂਬਾ ਮੱਥੇ ਤੇ ਤਿਊੜੀ ਚੜ੍ਹਾਇ ਜਲਦੀ

ਸੂਬਾ


ਅੱਜ ਸੂਬੇ ਦੀ ਸ਼ਕਲ ਸੀ ਹੋਰ ਹੋਈ ਕਹਿੰਦਾ ਬੁਰਾ ਇਹ ਕੰਮ ਕਮਾਯਾ ਤੂੰ