ਸਮੱਗਰੀ 'ਤੇ ਜਾਓ

ਪੰਨਾ:Johar khalsa.pdf/20

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੌਹਰ ਖਾਲਸਾ

(੧੯)

ਕਾਜ਼ੀ ਸਾਹਿਬ ਦੇ ਸਾਹਮਣੇ ਅੱਖ ਕਰਕੇ ਉਹਨੂੰ ਮਸਲਿਆਂ ਵਿਚ ਹਰਾਯਾ ਤੂੰ
ਮੂੰਹੋ ਦੀਨ ਇਸਲਾਮ ਨੂੰ ਬੁਰਾ ਕਹਿਕੇ ਕਾਜ਼ੀ ਸਾਹਿਬ ਦਾ ਦਿਲ ਦੁਖਾਯਾ ਤੂੰ
ਮੁਢੋਂ ਰਿਹੋਂ ਸਾਡੇ ਨਾਲ ਜੰਮਦਾ ਹੀ ਵਿਚੋਂ ਕੁਫਰ ਨੂੰ ਨਹੀਂ ਗਵਾਯਾ ਤੂੰ
ਸਾਡਾ ਖਾ ਕੇ ਸਿੰਘ ਹੀ ਰਿਹੋਂ ਬਣਿਓਂ ਨਜ਼ਰ ਕਿਸੇ ਦੀ ਹੇਠ ਨ ਆਯਾ ਤੂੰ
ਫਤਵਾ ਸ਼ਰ੍ਹਾ ਦਾ ਲਗੇ ਕਰਤਾਰ ਸਿੰਘਾ ਏਸੇ ਲਈ ਹੁਣ ਗਿਆ ਬੁਲਾਯਾ ਤੂੰ

ਸੂਬੇ ਨੇ ਕਾਜ਼ੀਆਂ ਤੋਂ ਫਤਵਾ ਲਵਾਣਾ


ਬੈਠੀ ਰਲੀ ਚੰਡਾਲਾਂ ਦੀ ਚੌਂਕੜੀ ਸੀ ਸੂਬਾ ਆਖਦਾ ਸਾਰੇ ਦਾਨਾ ਦਸੋ
ਦੀਨ ਮਜ਼ਹਬ ਦੀ ਏਸ ਤੌਹੀਨ ਕੀਤੀ ਇਹਦੇ ਵਾਸਤੇ ਸੋਚ ਸਜਾ ਦਸੋ
ਖਾ ਕੇ ਮੋਮਨਾਂ ਦਾ ਕਾਫਰ ਰਿਹਾ ਬਣਿਆਂ ਹੁਕਮ ਸ਼ਰ੍ਹਾ ਦਾ ਸੋਚ ਸਜ਼ਾ ਦਸੋ
ਰੱਬ ਹੋਇ ਨ ਗੁਸੇ ਕਰਤਾਰ ਸਿੰਘਾ ਬਚੀਏ ਕੁਫਰ ਤੋਂ ਝੱਬ ਉਪਾ ਦਸੋ

ਕਾਜ਼ੀ


ਜਿਹੜਾ ਦੀਨ ਇਸਲਾਮ ਤੌਹੀਨ ਕਰੇ ਓਹਨੂੰ ਤੇਲ ਪਾ ਸਾੜਨਾ ਚਾਹੀਦਾ ਏ
ਹੋਵੇ ਨਬੀ ਰਸੂਲ ਦੀ ਖੁਸ਼ੀ ਤਾਹੀਏਂ ਉਤੇ ਸੂਲੀ ਦੇ ਚਾੜ੍ਹਨਾ ਚਾਹੀਦਾ ਏ
ਜਾਂ ਉਹ ਦੀਨ ਇਸਲਾਮ ਕਬੂਲ ਕਰੇ ਨਹੀਂ ਤਾਂ ਸਜ਼ਾ ਦੇਇ ਤਾੜਨਾ ਚਾਹੀਦਾ ਏ
ਲੱਗੇ ਵਸ ਜੇਕਰ ਕਰਤਾਰ ਸਿੰਘ ਬਿਨਾਂ ਪੁਛੇ ਹੀ ਮਾਰਨਾ ਚਾਹੀਦਾ ਏ

ਸੂਬਾ


ਜ਼ੋਰਾਵਰ ਕਿਧੇ ਭਲਾ ਯਾਰ ਹੁੰਦੇ ਸੂਬਾ ਆਖਦਾ ਦੀਨ ਕਬੂਲ ਕਰ ਲੈ
ਨਹੀਂ ਤਾਂ ਮਾਰਿਆ ਜਾਇੰਗਾ ਦੁਖ ਦੇਕੇ ਝੱਬ ਹੁਕਮ ਮਨਜ਼ੂਰ ਰਸੂਲ ਕਰ ਲੈ
ਦੋਹਾਂ ਗੱਲਾਂ ਵਿਚੋਂ ਮਨਜ਼ੂਰ ਜ਼ਿਹੜੀ ਮੇਰੇ ਸਾਹਮਣੇ ਬਿਨਾਂ ਤੂੰ ਤੁਲ ਕਰ ਲੈ
ਨਬੀ ਰੱਬ ਦੀ ਖੁਸ਼ੀ ਕਰਤਾਰ ਸਿੰਘਾ ਕਲਮਾ ਪੜ੍ਹਕੇ ਝੱਬ ਹਸੂਲ ਕਰ ਲੈ

ਸ਼ਾਹਬਾਜ਼ ਸਿੰਘ


ਮੇਰੇ ਨਾਲ ਮੁਢੋਂ ਰਿਹਾ ਖੇਡਦਾ ਤੂੰ ਉਹ ਬਣੀ ਪ੍ਰੀਤ ਤੁੜਾਇੰ ਕਾਹਨੂੰ
ਇਕ ਘੜੀ ਦੇ ਸਾਥੀ ਨੂੰ ਭੁੱਲੀਦਾ ਨਹੀਂ ਅੱਖਾਂ ਬਿਨਾਂ ਸਬਬੋਂ ਫਿਰਾਇੰ ਕਾਹਨੂੰ
ਅੰਗ ਦੋਸਤੀ ਦਾ ਲਗੋਂ ਪਾਲਣੇ ਤੂੰ ਮਿੱਤ ਬਣ ਕੇ ਦਗਾ ਕਮਾਇੰ ਕਾਹਨੂੰ
ਜੇ ਆ ਨੀਤ ਬਦਨੀਤ ਹੈ ਹੋਈ ਤੇਰੀ ਹੋਰ ਕਰਕੇ ਗੱਲਾਂ ਸੁਣਾਇੰ ਕਾਹਨੂੰ
ਤੈਨੂੰ ਕਾਜ਼ੀਆਂ ਨੇ ਚੁਕਾਂ ਦਿੱਤੀਆਂ ਨੇ ਸਿੱਧੀ ਗੱਲ ਕਰ ਖਾਂ ਪੜਦਾ ਪਾਇੰ ਕਾਹਨੂੰ
ਬਾਪ ਕੈਦ ਕੀਤਾ ਮੈਨੂੰ ਮਾਰਨਾ ਤੂੰ ਕਤਲ ਕਰ ਦਿਹ ਦੇਰ ਹੁਣ ਲਾਇੰ ਕਾਹਨੂੰ
ਕਰਨੀ ਉਹੋ ਨੂੰ ਜਿਹੜੀ ਸਿਖਾਈ ਇਹਨਾਂ ਐਵੇਂ ਪਿਆ ਵਧਾ ਵਧਾਇੰ ਕਾਹਨੂੰ