ਸਮੱਗਰੀ 'ਤੇ ਜਾਓ

ਪੰਨਾ:Johar khalsa.pdf/22

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜੌਹਰ ਖਾਲਸਾ

(੨੧)

ਅੰਤ ਸਭ ਦਾ ਬਿਸਤਰਾ ਗੋਲ ਹੋਣਾ ਮੌਤ ਮਾਰਨੇ ਖਾਨ ਸੁਲਤਾਨ ਸੂਬੇ
ਖਾਲੀ ਹੱਥ ਜਾਣਾ ਏਸ ਦੇਸ ਵਿਚੋਂ ਤੂੰ ਸਮਝ ਲੈ ਰੱਖ ਧਿਆਨ ਸੂਬੇ
ਕਤਲ ਹੋਣਾ ਮਨਜ਼ੂਰ ਕਰਤਾਰ ਸਿੰਘਾ ਹਾਂ ਮੈਂ ਦੱਸਦਾ ਸਾਫ ਬਿਆਨ ਸੂਬੇ

ਸੂਬਾ


ਜਾਹ ਅੱਜ ਦੀ ਰਾਤ ਤੂੰ ਸੋਚ ਕਰ ਲੈ ਤੇਰੀ ਦੋਸਤੀ ਇਹ ਨਿਭਾਵੰਦਾ ਮੈਂ
ਜੇ ਕੱਲ ਨਾ ਸਾਫ ਬਿਆਨ ਦਿਤਾ ਕਸਮ ਖਾ ਕੇ ਸੱਚ ਸੁਨਾਵੰਦਾ ਮੈਂ
ਬਚੇ ਜਾਨ ਜੇ ਦੀਨ ਕਬੂਲ ਕਰ ਲਏਂ ਤੈਨੂੰ ਪ੍ਯਾਰ ਦੇ ਨਾਲ ਸਮਝਾਵੰਦਾ ਮੈਂ
ਨਹੀਂ ਤਾਂ ਮਾਰਿਆ ਜਾਇੰ ਕਰਤਾਰ ਸਿੰਘਾ ਸੋਚਣ ਵਾਸਤੇ ਰਾਤ ਦਿਵਾਵੰਦਾ ਮੈਂ

ਬੰਦੀਖਾਨਾ


ਬੇਕਸੂਰ ਸ਼ਾਹਬਾਜ਼ ਸਿੰਘ ਕੈਦ ਕੀਤਾ ਬੰਦੀਖਾਨੇ ਦੇ ਵਿਚ ਬੈਠਾਯਾ ਜੀ
ਖਾਣ ਪੀਣ ਨੂੰ ਕੁਝ ਨਾ ਮੂਲ ਦਿਤਾ ਅੰਗ ਦੋਸਤੀ ਵਾਲਾ ਭੁਲਾਯਾ ਜੀ
ਭਾਣੇ ਵਿਚ ਕਰਤਾਰ ਦੇ ਬੈਠ ਰਿਹਾ ਸਿਰ ਸਮਝ ਰਿਹਾ ਕਾਲ ਆਯਾ ਜੀ
ਜਿਹੜੀ ਰੋਜ਼ ਸਿੰਘਾਂ ਨਾਲ ਹੋਂਵਦੀ ਏ ਮੇਰੇ ਨਾਲ ਭੀ ਹੋਇ ਠਹਿਰਾਯਾ ਜੀ
ਪਿਛਲੇ ਸਾਕਿਆਂ ਤਾਈਂ ਸ਼ਾਹਬਾਜ਼ ਸਿੰਘ ਨੇ ਦਿਲ ਦੇ ਖੂਬ ਦੁਹਰਾਯਾ ਜੀ
ਸੀਸ ਦੇਵਣਾ ਧਰਮ ਨਾ ਛੱਡਣਾ ਏਂ ਪੱਕਾ ਨਿਸਚਾ ਇਹੋ ਪਕਾਯਾ ਜੀ
ਮੈਂ ਭੀ ਓਨ੍ਹਾਂ ਹੀ ਸਿੰਘਾਂ ਦੇ ਨਾਲ ਦਾ ਹਾਂ ਸਿੱਖੀ ਸਿਦਕ ਨੂੰ ਜਿਨ੍ਹਾਂ ਨਬਾਹਯਾ ਜੀ
ਮਰਨਾ ਸਭ ਨੇ ਅੰਤ ਕਰਤਾਰ ਸਿੰਘਾ ਨਿਸਚਾ ਦਿਲ ਦੇ ਵਿਚ ਜਮਾਯਾ ਜੀ

ਅਗਲੇ ਦਿਨ ਸ਼ਹਿਰ ਦੇ ਚੌਧਰੀਆਂ ਨੇ ਸੂਬੇ ਪਾਸ ਅਰਜ ਕਰਨੀ


ਸਾਰੇ ਸ਼ਹਿਰ ਦੇ ਵਿਚ ਪੁਕਾਰ ਪੈ ਗਈ ਲੋਕ ਸੁਣਕੇ ਸੋਗ ਮਨਾਵੰਦੇ ਨੇ
ਸੂਰਤ ਸਿੰਘ ਦਰਗਾਹੀਆ ਮਲ ਜੈਸੇ ਨਾਲ ਹੋਰਨਾਂ ਤਾਈਂ ਰਲਾਵੰਦੇ ਨੇ
ਕਸੂਰ ਬੇਗ ਭੀ ਉਨਾਂ ਦੇ ਨਾਲ ਆਯਾ ਸਾਰੇ ਸੂਬੇ ਨੂੰ ਆਣ ਸਮਝਾਵੰਦੇ ਨੇ
ਅਗੇ ਕੈਦ ਸੁਬੇਗ ਸਿੰਘ ਕਰ ਦਿਤਾ ਉਹਦਾ ਕੀ ਕਸੂਰ? ਸੁਨਾਵੰਦੇ ਨੇ
ਹੁਣ ਫਤਵਾ ਲਾ ਸ਼ਾਹਬਾਜ਼ ਸਿੰਘ ਤੇ ਦਿਤਾ ਕਤਲ ਦਾ ਹੁਕਮ ਪੁਛਾਵੰਦੇ ਨੇ
ਬੜਾ ਸ਼ਹਿਰ ਦੇ ਤਾਈਂ ਨੁਕਸਾਨ ਪੁਜੇ ਰਮਜ਼ਾਂ ਗੁਝੀਆਂ ਕਈ ਜਤਾਵੰਦੇ ਨੇ
ਇਹਨਾਂ ਕਰਕੇ ਸਿੰਘ ਨਾ ਸ਼ਹਿਰ ਲੁਟਦੇ ਹੁਣ ਕੌਣ ਰੋਕੂ ਬਤਲਾਵੰਦੇ ਨੇ
ਛੱਡ ਦੋਹਾਂ ਦੇ ਤਾਈਂ ਕਰਤਾਰ ਸਿੰਘਾ ਕਈ ਨਫੇ ਨੁਕਸਾਨ ਲਖਾਵੰਦੇ ਨੇ

ਸੂਬਾ


ਹੁਕਮ ਸ਼ਰ੍ਹਾ ਦੇ ਨੂੰ ਹੁਣ ਕੌਣ ਮੋੜੇ ਸ਼ਾਹਬਾਜ਼ ਸਿੰਘ ਨੂੰ ਸਮਝਾਓ ਜਾਕੇ