ਸਮੱਗਰੀ 'ਤੇ ਜਾਓ

ਪੰਨਾ:Johar khalsa.pdf/25

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੪)

ਜੌਹਰ ਖਾਲਸਾ

ਕਰਾਂ ਦੋਹਾਂ ਦੇ ਮਰਤਬੇ ਬਹੁਤ ਵਡੇ ਇਹਦੇ ਵਿਚ ਨਾ ਕੂੜ ਰਖਾਯਾ ਜੀ
ਨਹੀਂ ਤਾਂ ਕਤਲ ਹੋ ਜਾਓਗੇ ਅੱਜ ਦੋਵੇਂ ਇਹ ਫੈਸਲਾ ਪੱਕਾ ਕਰਾਯਾ ਜੀ
ਬੇਟੇ ਤਾਈਂ ਸਮਝਾ ਕਰਤਾਰ ਸਿੰਘਾ ਕਾਹਨੂੰ ਮੂਰਖਾ ਹਠ ਵਧਾਯਾ ਜੀ

ਭਾਈ ਸੁਬੇਗ ਸਿੰਘ


ਭਲਾ ਸੂਬਿਆ ਇਹ ਕਦ ਹੋਣ ਲੱਗੀ ਬੇੜਾ ਆਪਣਾ ਹੱਥੀਂ ਡੁਬਾਂ ਆਪੇ
ਪੁਤਰ ਪਾਲ ਕੇ ਕਰ ਜਵਾਨ ਹੱਥੀਂ ਮੌਹਰਾ ਘੋਲ ਕੇ ਉਹਨੂੰ ਪਿਲਾਂ ਆਪੇ
ਮੈਂ ਕਸਾਈਆਂ ਦਾ ਜਿਗਰਾ ਰੱਖਦਾ ਨਹੀਂ ਹੱਥੀਂ ਪਾਲਕੇ ਛੁਰੀ ਚਲਾਂ ਆਪੇ
ਪੁਤਰ ਆਪਣੇ ਨੂੰ ਪਾਲ ਨਾਲ ਲਾਡਾਂ ਹੁਣ ਡੈਣ ਦੇ ਹਥ ਫੜਾਂ ਆਪੇ
ਹੰਸ ਹੋ ਕੇ ਬੱਚੇ ਨੂੰ ਲੋਭ ਪਿਛੇ ਡਾਰ ਕਾਗਾਂ ਦੀ ਵਿਚ ਰਲਾਂ ਆਪੇ
ਖੱਟੀ ਉਮਰ ਦੀ ਖਟ ਕੇ ਜਮ੍ਹਾਂ ਕੀਤੀ ਬੇੜੀ ਕੰਢੇ ਲਾ ਕਿਵੇਂ ਰੁੜਾਂ ਆਪੇ
ਬੱਚੇ ਆਪਣੇ ਨੂੰ ਕਿਵੇਂ ਹੋ ਸੱਕੇ ਕਢ ਸਵਰਗ ਤੋਂ ਦੋਜ਼ਖੀਂ ਪਾਂ ਆਪੇ
ਮੁਸਲਮਾਨ ਹੋ ਜਾਹ ਕਰਤਾਰ ਸਿੰਘਾ ਕਿਹੜੇ ਮੂੰਹ ਦੇ ਨਾਲ ਸੁਣਾਂ ਆਪੇ

ਸੂਬਾ


ਮੈਂ ਜਾਣਦਾ ਤੇਰਾ ਕਸੂਰ ਭਾਰਾ ਤੂੰ ਨਿਮਕ ਤਾਂ ਸਾਡਾ ਹੀ ਖਾਂਦਾ ਰਿਹੋਂ
ਸਾਡੇ ਪਾਸ ਰਹਿਕੇ ਤੂੰ ਫਰੇਬੀਆ ਓਇ ਨਫੇ ਸਿੰਘਾਂ ਦੇ ਤਾਈਂ ਪੁਚਾਂਦਾ ਰਿਹੋਂ
ਭੇਦ ਸਾਰੇ ਤੂੰ ਦੱਸਕੇ ਖਾਲਸੇ ਨੂੰ ਫੌਜਾਂ ਸਾਡੀਆਂ ਤਾਈਂ ਮਰਵਾਂਦਾ ਰਿਹੋਂ
ਨਾਲੇ ਪੁਤ ਦੇ ਤਾਈਂ ਕਰਤਾਰ ਸਿੰਘਾ ਪੱਕਾ ਸਿਦਕੀ ਸਿੰਘ ਬਣਾਂਦਾ ਰਿਹੋਂ

ਸੁਬੇਗ ਸਿੰਘ


ਮੈਂ ਸੂਬਿਆ ਅਜਤਕ ਭਲਾ ਕੀਤਾ ਤੁਹਾਡਾ ਸਿੰਘਾਂ ਦਾ ਮੇਲ ਕਰਵਾਂਦਾ ਰਿਹਾ
ਤੇਰੇ ਬਾਪ ਨੂੰ ਖਾਲਸੇ ਦਲ ਪਾਸੋਂ ਕਈ ਮੰਦਦਾਂ ਖਾਸ ਦਿਵਾਂਦਾ ਰਿਹਾ
ਸਿੰਘ ਮਾਰ ਲਾਹੌਰ ਬਰਬਾਦ ਕਰਦੇ ਵਿਚ ਹੋ ਮੈਂ ਆਪ ਬਚਾਦਾ ਰਿਹਾ
ਸੂਬੇ ਖਾਨ ਬਹਾਦਰ ਨੂੰ ਅੱਤ ਕਰਨੋਂ ਵਾਹ ਲੱਗਦੀ ਸਦਾ ਹਟਾਂਦਾ ਰਿਹਾ
ਮੁੜ ਮੁੜ ਵਿਗਾੜਦੇ ਤੁਸੀਂ ਰਹੇ ਮੈਂ ਵਿਗੜੀਆਂ ਸ੍ਵਾਰ ਦਿਖਾਂਦਾ ਰਿਹਾ
ਬਰਾ ਕੀਤਾ ਨ ਕੁਝ ਕਰਤਾਰ ਸਿੰਘਾ ਦੋਹਾਂ ਧਿਰਾਂ ਦਾ ਭਲਾ ਮਨਾਂਦਾ ਰਿਹਾ

ਸੂਬਾ


ਜਾਹ ਪੁਤ ਦੇ ਤਾਈਂ ਸਮਝਾ ਜਾ ਕੇ ਨਹੀਂ ਤਾਂ ਮਾਰਕੇ ਦੋਵੇਂ ਖਪਾ ਦੇਵਾਂ
ਕਲਮਾਂ ਪੜ੍ਹੋ ਤੇ ਦੋਵੇਂ ਹੀ ਬਚ ਰਹੋ ਸ਼ਾਨ ਅਗੇ ਤੋਂ ਦੂਣੇ ਵਧਾ ਦੇਵਾਂ
ਹੁਕਮ ਵਿਚ ਕਚਹਿਰੀ ਦੇ ਕਰਾਂ ਦੂਣੇ ਖਾਸ ਵਡੇ ਵਜ਼ੀਰ ਬਣਾ ਦੇਵਾਂ