(੨੮)
ਜੌਹਰ ਖਾਲਸਾ
ਮੁਸਲਮਾਨ ਸ਼ਾਹਬਾਜ਼ ਸਿੰਘ ਹੋ ਜਾਵੇ ਇਹਨੂੰ ਅੱਛੀ ਤਰਾਂ ਸਮਝਾਯਾ ਤੂੰ
ਦੀਨ ਮੰਨਿਆਂ ਬਿਨਾਂ ਨਾ ਜਾਨ ਬਚਦੀ ਚੰਗੀ ਤਰਾਂ ਇਹਨੂੰ ਜਤਲਾਯਾ ਤੂੰ
ਨਾਲੇ ਆਪਣੀ ਦਸ ਕਰਤਾਰ ਸਿੰਘਾ ਵਿਚ ਦਿਲ ਦੇ ਕੀਹ ਠਹਿਰਾਯਾ ਤੂੰ
ਭਾਈ ਸੁਬੇਗ ਸਿੰਘ
ਤੇਰੇ ਸਾਹਮਣੇ ਖਵਾ ਸ਼ਹਿਬਾਜ਼ ਸਿੰਘ ਹੈ ਇਹਦੇ ਨਾਲ ਸਵਾਲਜਵਾਬ ਕਰ ਲੈ
ਜੇਕਰ ਮੰਨਦਾ ਦੀਨ ਮਨਾ ਲੈ ਸੂ ਪੂਰੇ ਆਪਣੇ ਸਾਰੇ ਸਵਾਬ ਕਰ ਲੈ
ਮੇਰੀ ਵਾਰੀ ਆਵੇ ਮੈਨੂੰ ਪੁਛ ਲਵੀਂ ਇਹਦੇ ਫੈਸਲੇ ਤਾਈਂ ਸ਼ਤਾਬ ਕਰ ਲੈ
ਤੇਰੇ ਹੱਥ ਹੈ ਹੁਕਮ ਕਰਤਾਰ ਸਿੰਘਾ ਜਿਹੜੀ ਪੁਜਦੀ ਹਈ ਨਵਾਬ ਕਰ ਲੈ
ਸੂਬੇ ਨੇ ਸ਼ਾਹਬਾਜ਼ ਸਿੰਘ ਤੋਂ ਪੁਛਣਾ
ਸੂਬਾ ਆਖਦਾ ਦਸ ਸ਼ਾਹਬਾਜ਼ ਸਿੰਘਾ ਸਾਰਾ ਖੋਲ੍ਹ ਕੇ ਭੇਦ ਸੁਨਾ ਤੈਨੂੰ
ਕੁਫਰ ਛੱਡ ਕੇ ਜੇ ਮੁਸਲਮਾਨ ਹੋਵੇਂ ਵਡਾ ਤੁਰਤ ਵਜ਼ੀਰ ਬਨਾਂ ਤੈਨੂੰ
ਮੇਰੇ ਨਾਲ ਤੂੰ ਖੇਡਦਾ ਰਿਹੋਂ ਮੁਢੋਂ ਏਸ ਵਾਸਤੇ ਖਾਸ ਸਮਝਾਂ ਤੈਨੂੰ
ਤੇਰਾ ਮਰਤਵਾ ਸਭ ਤੋਂ ਕਰਾਂ ਵਡਾ ਹੋਰ ਭਾਰੀ ਜਾਗੀਰ ਦਿਵਾਂ ਤੇਨੂੰ
ਜੇਕਰ ਨਾਂਹ ਕਰੇਂ ਮੁਸਲਮਾਨ ਹੋਣੋਂ ਉਤੇ ਚਰਖੜੀ ਹੁਣੇ ਚੜ੍ਹਾਂ ਤੈਨੂੰ
ਮਾਰਾਂ ਦੇ ਕੇ ਦੁਖ ਕਰਤਾਰ ਸਿੰਘਾ ਨਾਲ ਖਾਕ ਦੇ ਅੱਜ ਰੁਲਾਂ ਤੈਨੂੰ
ਸ਼ਾਹਬਾਜ਼ ਸਿੰਘ
ਆਇਆ ਦੇਹ ਦਾ ਠੀਕਰਾ ਹਥ ਤੇਰੇ ਜਦੋਂ ਚਾਹੇਂ ਤੂੰ ਦੇਹ ਤੁੜਾ ਸੂਬੇ
ਹੱਡ ਚੰਮ ਤੇ ਮੈਲੇ ਦਾ ਇਹ ਥੈਲਾ ਜਿਵੇਂ ਮਰਜ਼ੀ ਆ ਕਰ ਕਰਾ ਸੂਬੇ
ਸਾਡਾ ਏਸ ਦੇ ਨਾਲ ਨਾ ਕੰਮ ਕੋਈ ਜਿਵੇਂ ਚਾਹੇਂ ਤੂੰ ਭੰਨ ਗਵਾ ਸੂਬੇ
ਜਿਸ ਘੜ ਭਾਂਡਾ ਸਾਨੂੰ ਸੌਂਪਿਆ ਸੀ ਆਪੇ ਪੁਛੇਗਾ ਉਹ ਖੁਦਾ ਸੂਬੇ
ਏਸ ਕੁੱਲੀ ਪੁਰਾਣੀ ਨੂੰ ਛਡ ਅਸੀਂ ਜਾਣਾ ਚਾਹੁੰਦੇ ਪਹਿਲਾਂ ਹੀ ਧਾ ਸੂਬੇ
ਨੂਰੀ ਜਿਸਮ ਸਾਡੇ ਲਈ ਤਿਆਰ ਅਗੇ ਵਿਚ ਓਸਦੇ ਬੈਠਾਂਗੇ ਜਾਂ ਸੂਬੇ
ਸਾਨੂੰ ਦੁਖ ਕਾਹਦਾ ਇਹਦੇ ਟੁਟਣੇ ਦਾ ਲੈ ਇਹ ਠੀਕਰਾ ਸਾਂਭ ਸੰਭਾ ਸੂਬੇ
ਝੁਗੀ ਛਡ ਜਾ ਵੱਸਾਂਗੇ ਵਿਚ ਮਹਿਲਾਂ ਤੇਰੇ ਸਿਰ ਤੇ ਪਾਪ ਚੜ੍ਹਾ ਸੂਬੇ
'ਦੀਨ ਨਹੀਂ ਕਬੂਲ' ਫਜ਼ੂਲ ਕਹਿਕੇ ਐਵੇਂ ਵਕਤ ਨ ਪਿਆ ਗਵਾ ਸੂਬੇ
ਸਾਨੂੰ ਮੌਤ ਕਬੂਲ ਕਰਤਾਰ ਸਿੰਘਾ ਝੂਠੇ ਲੋਭ ਨਾ ਜੱਗ ਦੇ ਪਾ ਸੂਬੇ
ਸੂਬਾ
ਤੇਰੀ ਉਮਰ ਜਵਾਨ ਤੂੰ ਮਾਣ ਮੌਜਾਂ ਮੇਰੇ ਨਾਲ ਦਿਨ ਚਾਰ ਬਹਾਰ ਕਰ ਲੈ