ਸਮੱਗਰੀ 'ਤੇ ਜਾਓ

ਪੰਨਾ:Johar khalsa.pdf/3

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਪਾਠਕਾਂ ਦੇ ਧ੍ਯਾਨ ਯੋਗ

ਅੱਜ ਕਲ ਕੁਝ ਕੁ ਸਵਾਰਥੀ, ਲਾਲਚੀ, ਨਕਾਲ ਤੇ ਧੋਖੇਬਾਜ ਸੱਜਣ ਆਮ ਸਿਧੇ ਸਾਦੇ ਪਾਠਕਾਂ ਨੂੰ ਧੋਖਾ ਦੇਣ ਲਈ ਮੇਰੇ ਪਿਤਾ(ਸ੍ਵਰਗਵਾਸੀ)

ਗਿਆਨੀ ਕਰਤਾਰ ਸਿੰਘ ਜੀ ਕਲਾਸਵਾਲੀਏ ਦੀਆਂ ਪੁਸਤਕਾਂ ਦੀ ਬਹੁਤ ਜ਼ਿਆਦਾ ਮੰਗ ਵੇਖ ਕੇ ਉਹਨਾਂ ਦੀਆਂ ਦੇ ਰਚਨਾਵਾਂ ਦੇ ਨਾਵਾਂ ਨਾਲ ਮਿਲਦੇ ਜੁਲਦੇ ਨਾਮ ਰਖ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਸੋ ਮੇਰੀ ਸਨਿੰਮਰ ਬੇਨਤੀ ਹੈ ਕਿ ਜਦ ਵੀ ਤੁਸੀਂ ਗਿਆਨੀ ਜੀ ਦੀ ਕੋਈ ਪੁਸਤਕ ਖਰੀਦੋ ਹੇਠ ਲਿਖੀਆਂ ਨਿਸ਼ਾਨੀਆਂ ਨੂੰ ਗਹੁ ਨਾਲ ਦੇਖ ਲਿਆ ਕਰੋ।

(੧) ਗਿਆਨੀ ਜੀ ਦੇ ਕਾਲੇ ਦਸਤਾਰੇ ਕਾਲੇ ਗਾਤਰੇ ਤੇ ਸਫੈਦ ਕਮੀਜ਼ ਵਾਲੀ ਤਸਵੀਰ॥
(੨) ਗਿਆਨੀ ਦੀਪਿੰਦ੍ਰ ਸਿੰਘ ਕਲਾਸਵਾਲੀਆ॥
(੩) ਕਲਾਸ ਵਾਲਾ ਪੁਸਤਕ ਭੰਡਾਰ॥
(੪) ਗਿਆਨੀ ਜੀ ਦੀਆਂ ਸਭ ਰਚਨਾਵਾਂ ਦੇ ਹੱਕ ਓਹਨਾਂ ਦੇ ਸਪੁੱਤਰ ਗਿਆਨੀ ਦੀਪਿੰਦ੍ਰ ਸਿੰਘ ਕਲਾਸਵਾਲੀਆ ਪਾਸ ਹਨ॥

-ਗੁਰੂ ਪੰਥ ਦਾ ਦਾਸ-

ਮੈਨੇਜਰ- ਕਲਾਸਵਾਲਾ ਪੁਸਤਕ ਭੰਡਾਰ

ਸ੍ਰੀ ਅੰਮ੍ਰਿਤਸਰ।