ਪੰਨਾ:Johar khalsa.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਜੌਹਰ ਖਾਲਸਾ

ਸੂਬਾ

ਇਹ ਤੇਰਾ ਕਸੂਰ ਸੁਬੇਗ ਸਿੰਘਾ ਸ਼ਾਹਬਾਜ਼ ਨੂੰ ਤੂੰਹੇਂ ਸਿਖਾਇ ਦਿੱਤਾ
ਕਰ ਲੈਣਾ ਸੀ ਦੀਨ ਕਬੂਲ ਉਸਨੇ ਉਲਟਾ ਸਬਕ ਤੂੰ ਉਹਨੂੰ ਪੜ੍ਹਾਇ ਦਿੱਤਾ
ਤੂੰਭੀ ਪੜ੍ਹਕਲਮਾਂ ਨਹੀਂ ਤਾਂ ਮਾਰਯਾ ਜਾਇੰ ਹੈ ਤੈਨੂੰ ਮੈਂ ਹੁਕਮ ਸੁਣਾਇ ਦਿੱਤਾ
ਸੋਚ ਕਰਕੇ ਦੱਸ ਕਰਤਾਰ ਸਿੰਘਾ ਕਰ ਫੈਸਲਾ ਮੈਂ ਇਕ ਦਾਇ ਦਿੱਤਾ

ਭਾਈ ਸੁਬੇਗ ਸਿੰਘ ਜੀ


ਪੁਠੇ ਸੂਬਿਆ ਤੁਸਾਂ ਦੇ ਦਿਨ ਆਏ ਹੱਥ ਜ਼ੁਲਮਦੀ ਤੁਸਾਂ ਤਲਵਾਰ ਫੜ ਲਈ
ਬੇੜਾ ਗਰਕ ਕਰਨਾ ਤੁਹਾਡਾ ਕਾਜ਼ੀਆਂਨੇ ਆਗੂ ਅੰਨਿਆਂ ਨੇਹੈ ਮੁਹਾਰ ਫੜ ਲਈ
ਬਾਦਸ਼ਾਹੀ ਦਾ ਨਾਸ਼ ਹੋ ਜਾਇ ਝਬਦੇ ਬਾਦਸ਼ਾਹ ਹੋ ਮਜ਼੍ਹਬੀ ਖਾਰ ਫੜ ਲਈ
ਦਿਤਾ ਅਦਲ ਇਨਸਾਫ ਨੂੰ ਛੱਡ ਹੱਥੋਂ ਹੈ ਇਕਸੇ ਪੱਖ ਦੀ ਢਾਰ ਫੜ ਲਈ
ਹਾਕਮ ਹੋ ਪਰਜਾ ਉਤੇ ਜ਼ੁਲਮ ਕਰੇਂ ਕਰ ਸ਼ਰਾ ਦੀ ਤੇਜ਼ ਕਟਾਰ ਫੜ ਲਈ
ਬੇਗੁਨਾਹਾਂ ਨੂੰ ਰੋਜ਼ ਮਰਵਾਂਵਦੇ ਹੋ ਅੱਖਾਂ ਮੀਟਕੇ ਬਦੀ ਦੀ ਕਾਰ ਫੜ ਲਈ
ਜੜ੍ਹ ਅਦਲ ਇਨਸਾਫ ਦੀ ਪੁਟ ਦਿਤੀ ਜ਼ੁਲਮ ਕਰਨ ਦੀ ਤੇਜ਼ਰਫਤਾਰ ਫੜ ਲਈ
ਸੁਣੀ ਗਈ ਪੁਕਾਰ ਦ੍ਰਗਾਹ ਅੰਦ੍ਰ ਤੇਗ ਹੁਕਮ ਦੀ ਹੱਥ ਕਰਤਾਰ ਫੜ ਲਈ
ਨਾਸਕਰੇ ਹੁਣ ਰਬਚੁਗੱਤਿਆਂ ਦਾ ਮਿਸਲਅਮਲਾਂਵਾਲੀ ਦਾਤਾਰ ਫੜ ਲਈ
ਓਹ ਡੋਲਣ ਕਿਵੇਂ ਕਰਤਾਰ ਸਿੰਘਾ ਜਿਨਾਂ ਆਸ ਕਰਤਾਰ ਵਿਚਾਰ ਫੜ ਲਈ

ਸੂਬਾ


ਕਿਉਂ ਐਵੇਂ ਤੁਸੀਂ ਖੜੇ ਹਠ ਉਤੇ ਪਿਉ ਪੁਤ੍ਰ ਹੀ ਹੋ ਇਲਮਦਾਰ ਦੋਵੇਂ
ਕੀਹ ਪਿਆ ਹੈ ਸਿੱਖੀ ਦੇ ਵਿਚ ਦੱਸੋ ਦਿਲ ਵਿਚ ਸੋਚੋ ਸਮਝਦਾਰ ਦੋਵੇਂ
ਸਿਖ ਮਰਨ ਭੁਖੇ ਰਹਿਣ ਦੁਖੀ ਦੇਖੋ ਮੁਸਲਮਾਨ ਹੋ ਲਵੋ ਬਹਾਰ ਦੋਵੇਂ
ਕਲਮਾਂ ਪੜ੍ਹੋ ਰਸੂਲ ਦੇ ਬਣੋ ਬੰਦੇ ਕਰਾਂ ਫੌਜ ਦੇ ਹੁਣੇ ਸਰਦਾਰ ਦੋਵੇਂ
ਵਾਂਗ ਜਾਹਿਲਾਂ ਦੇ ਕਰੋ ਜ਼ਿਦ ਨਾਹੀਂ ਤੁਸੀਂ ਸਭ ਕੁਝ ਸਮਝਣੇਹਾਰ ਦੋਵੇਂ
ਤਾਰੂ ਸਿੰਘ ਜਹੇ ਤਾਂ ਅਨਪੜ੍ਹ ਹੈਸਨ ਤੁਸੀਂ ਪੜ੍ਹੇ ਹੋਏ ਤਜਰਬਾਕਾਰ ਦੋਵੇਂ
ਮੇਰਾ ਕੀਹ ਜਾਣਾ ਹੁਣੇ ਹੁਕਮ ਦੇਕੇ ਚਾੜ੍ਹ ਸੂਲੀ ਤੇ ਦਿਆਂਗਾ ਮਾਰ ਦੋਵੇਂ
ਲਵੋ ਜਿੰਦ ਬਚਾ ਕਰਤਾਰ ਸਿੰਘਾ ਏਥੇ ਬੈਠ ਕੇ ਕਰੋ ਵਿਚਾਰ ਦੋਵੇਂ

ਭਾਈ ਸੁਬੇਗ ਸਿੰਘ


ਓਥੇ ਅਕਲ ਤੇ ਇਲਮ ਦੀ ਲੋੜ ਕੋਈ ਨ ਜਿਥੇ ਜਾ ਆਸ਼ਕ ਡੇਰਾ ਲਾਨ ਸੂਬੇ
ਅਕਲ ਇਸ਼ਕ ਦਾ ਵੈਰ ਹੈ ਮੁਢ ਤੋਂ ਹੀ ਦੋਵੇਂ ਕੱਠ ਨ ਕਦੇ ਨਿਭਾਣ ਸੂਬੇ