ਪੰਨਾ:Johar khalsa.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੩੩)


ਸੂਬੇ ਆਖਿਆ ਫੇਰ ਸੁਬੇਗ ਸਿੰਘਾਂ ਸਮਝਦਾਰ ਚੰਗਾ ਇਲਮਦਾਰ ਹੋ ਕੇ
ਕਿਉਂ ਆਪਣਾ ਆਪ ਗੁਵਾਉਣ ਲੱਗੋਂ ਹੁਕਮ ਸ਼ਰਾ ਦੇ ਦਾ ਵਾਕਿਫਕਾਰ ਹੋ ਕੇ
ਤੇਰੇ ਸਭ ਕਸੂਰ ਮੁਆਫ ਕਰਾਂ ਕਰ ਹੁਕਮ ਹਾਸਲ ਸਰਦਾਰ ਹੋ ਕੇ
ਕਲਮਾ ਪੜ੍ਹਲੌ ਵਿਚ ਦਰਬਾਰ ਦੋਵੇਂ ਮੌਜਾਂ ਕਰੋ ਵੱਡੇ ਔਹਦੇਦਾਰ ਹੋ ਕੇ
ਨਹੀਂ ਇੱਜ਼ਤ ਕਰਾਂ ਬਰਬਾਦ ਸਾਰੀ ਐਵੇਂ ਮਰੋਗੇ ਦੋਵੇਂ ਖੁਆਰ ਹੋ ਕੇ
ਮੁਸਲਮਾਨ ਹੋ ਜਾਹੁ ਕਰਤਾਰ ਸਿੰਘਾ ਮੈਂ ਆਖ ਰਿਹਾ ਜ਼ੁਮੇਵਾਰ ਹੋ ਕੇ

ਸੁਬੇਗ ਸਿੰਘ

ਅੱਗੇ ਕਿੰਨੇ ਕੁ ਸੂਬਿਆਂ ਡਰ ਮੌਤੋਂ ਸਿੰਘ ਹੋ ਗਏ ਨੇ ਮੁਸਲਮਾਨ ਭਾਈ
ਤੇਰੀ ਚਰਖੜੀ ਤੇ ਇਹਨਾਂ ਸੂਲੀਆਂ ਤੋਂ ਡਰੇ ਕਿੰਨੇ ਕੁ ਦਸ ਸੁਜਾਨ ਭਾਈ
ਤੇਰੇ ਸਾਹਮਣੇ ਕਈ ਸ਼ਹੀਦ ਹੋਏ ਕੋਹੇ ਬੱਕਰਿਆਂ ਦੇ ਵਾਂਗ ਜਾਨ ਭਾਈ
ਪਰ ਕਿਸੇ ਨੇ ਦੱਸ ਖਾਂ 'ਸੀ' ਕੀਤੀ ਹੈ ਸ਼ਾਹਦ ਜ਼ਿਮੀਂ ਅਸਮਾਨ ਭਾਈ
ਬੰਦ ਬੰਦ ਕੱਟੇ ਹੱਡ ਹੱਡ ਤੋੜੇ ਖੋਹਲੀ ਕਿਸੇ ਨੇ ਅਗੋਂ ਜ਼ਬਾਨ ਭਾਈ
ਕਿਸੇ ਮੰਗੀ ਮੁਆਫੀ ਹੈ ਦੁਖ ਪਾਕੇ ਜ਼ਰਾ ਦਸ ਖਾਂ ਨਾਲ ਈਮਾਨ ਭਾਈ
ਹਾਂ ਅਸੀਂ ਭੀ ਓਹਨਾਂ ਦੇ ਨਾਲਦੇ ਹੀ ਜਿਹੜੇ ਧਰਮ ਤੋਂ ਹੋਏ ਕੁਰਬਾਨ ਭਾਈ
ਓਹੋ ਅੰਮ੍ਰਿਤ ਅਸਾਂ ਭੀ ਛਕਿਆ ਏ ਓਸੇ ਗੁਰੂ ਦੇ ਸਿੱਖ ਪਛਾਨ ਭਾਈ
ਅਸੀਂ ਕਿਸ ਤਰਾਂ ਧਰਮ ਤੋਂ ਹਾਰ ਜਾਈਏ ਕਿਵੇਂ ਮਰੀਏ ਹੋ ਬੇਈਮਾਨ ਭਾਈ
ਗੁਰੂ ਪੰਥ ਨੂੰ ਕਿਸਤਰ੍ਹਾਂ ਲਾਜ ਲਾਈਏ ਕਾਲਾ ਮੂੰਹ ਕਰ ਵਿਚ ਜਹਾਨ ਭਾਈ
ਸਾਨੂੰ ਲੋੜ ਨਹੀਂ ਹੁਣ ਸ੍ਰਦਾਰੀਆਂ ਦੀ ਝੂਠੇ ਜੱਗ ਦੇ ਨੇ ਸਾਰੇ ਸ਼ਾਨ ਭਾਈ
ਹੋਣਾ ਅਸਾਂ ਸ਼ਹੀਦ ਕਰਤਾਰ ਸਿੰਘਾ ਪਾਸ ਮੌਤ ਦੇ ਖੜੇ ਹਾਂ ਆਨ ਭਾਈ

ਸੂਬੇ ਨੇ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਦੋਹਾਂ ਨੂੰ ਕਤਲ ਦਾ ਹੁਕਮ ਸੁਣਾ ਦੇਣਾ

ਪਹਿਲਾਂ ਬੈਂਤ ਮਾਰੇ ਚਾੜੇ *ਚਰਖ ਮੁੜਕੇ ਫੇਰ ਕਤਲਦਾ ਹੁਕਮ ਸੁਣਾਯਾ ਜੀ
ਸੰਗ ਦਿਲ ਸੂਬਾ ਬੜਾ ਹੈਂਸਿਆਰਾ ਰੱਤੀ ਨਹੀਂ ਲਿਹਾਜ਼ ਰਖਾਯਾ ਜੀ
ਰਿਹਾ ਖੇਡਦਾ ਨਾਲ ਸ਼ਾਹਬਾਜ਼ ਸਿੰਘ ਦੇ ਓਸ ਪਿਆਰ ਨੂੰ ਦਿਲੋਂ ਭੁਲਾਯਾ ਜੀ


  • ਗ੍ਰੰਥਾਂ ਵਿਚ ਲਿਖਿਆ ਹੈ ਕਿ ਸ਼ਾਹਬਾਜ਼ ਸਿੰਘ ਨੂੰ ਜਦ ਬਹੁਤ ਮਾਰਿਆ ਗਿਆ ਤਾਂ ਸੂਬੇ ਦੇ ਆਖੇ ਓਸਨੇ ਦੁਖੀ ਹੋਕੇ ਕਲਮਾ ਪੜ੍ਹਨਾ ਕਬੂਲ ਕਰ ਲਿਆ ਪਰ ਜਦ ਸੁਬੇਗ ਸਿੰਘ ਨੇ ਸੁਣਿਆਂ ਤਾਂ ਉਸਨੇ ਓਸਦੇ ਮਥੇ ਤੇ ਆਪਣੀ ਜੁੱਤੀ ਦੀ ਨੋਕ ਛੁਹਾ ਦਿਤੀ ਤੇ ਆਖਿਆ ਕਿ ਤੇਰੇ ਮਥੇ ਤੇ ਮੁਸਲਮਾਨ ਹੋਣਾ ਲਿਖਿਆ ਹੈ ਸੋ ਮੈਂ ਮੇਟ ਦਿੱਤਾ ਹੈ, ਜਿਸ ਵਾਸਤੇ ਸ਼ਾਹਬਾਜ਼ ਸਿੰਘ ਨੇ ਫੇਰ ਮੁਸਲਮਾਨ ਹੋਣੋਂ ਇਨਕਾਰ ਕਰ ਦਿਤਾ।