(੩੬)
ਜੌਹਰ ਖਾਲਸਾ
ਬਾਹਰ ਗੁਰਦਵਾਰੇ ਸਿੰਘ ਉਤਰੇ ਜਾ ਰੱਖ ਦਰਸ਼ਨਾਂ ਦੇ ਦਿਲੀ ਭਾਇ ਭਾਈ
ਹੋਰ ਲੋਕ ਭੀ ਆਇ ਸਨ ਬਹੁਤ ਓਥੇ ਮੇਲੇ ਵਾਸਤੇ ਹੁੰਮ ਹੁਮਾਇ ਭਾਈ
ਲੱਖੂ ਚੰਦਰੇ ਦਾ ਇਹੋ ਪਿੰਡ ਹੈਸੀ ਵੈਰੀ ਪੰਥ ਦਾ ਜਿਹੜਾ ਸਦਾਇ ਭਾਈ
ਜੱਸੂ ਓਹਦਾ ਭਰਾ ਜੋ ਦੂਸਰਾ ਸੀ ਮਾਲਕ ਪ੍ਰਗਨੇ ਦਾ ਸਦਵਾਇ ਭਾਈ
ਖਬਰ ਸੁਣੀ ਉਸਨੇ ਆਇ ਸਿੰਘ ਏਥੇ ਲੱਗੀ ਅੱਗ ਜੁੱਸੇ ਜ਼ੋਰ ਪਾਇ ਭਾਈ
ਹੁਕਮ ਭੇਜਿਆ ਓਸ ਕਰਤਾਰ ਸਿੰਘਾ ਵੱਡਾ ਦਿਲ ਵਿਚ ਮਾਨ ਰਖਾਇ ਭਾਈ
ਜੱਸੂ ਨੇ ਸਿੰਘਾਂ ਪਾਸ ਹੁਕਮ ਭੇਜਣਾ
ਏਧਰ ਸਿੰਘ ਅਸ਼ਨਾਨ ਤੇ ਦਾਨਕਰਦੇ ਓਧਰ ਜੱਸੂ ਨੇ ਹੁਕਮ ਚੜ੍ਹਾਏ ਜਲਦੀ
ਡੇਰਾ ਪੁਟ ਕੇ ਹੁਣੇ ਹੀ ਜਾਓ ਏਥੋਂ ਚੋਬਦਾਰ ਆ ਦੇਣ ਸੁਣਾਏ ਜਲਦੀ
ਦਿੱਤਾਹੁਕਮ ਦੀਵਾਨ ਨੇ ਸੁਣੋ ਸਿੰਘੋ ਨਿਕਲ ਜਾਓ ਸਾਮਾਨ ਉਠਾਏ ਜਲਦੀ
ਨਹੀਂ ਤਾਂ ਭੇਜਕੇ ਫੌਜ ਕਰਤਾਰ ਸਿੰਘਾ ਧੱਕੇ ਮਾਰ ਕੇ ਦਿਆਂ ਕਢਾਏ ਜਲਦੀ
ਸਿੰਘਾਂ ਵਲੋਂ ਜਵਾਬ
ਗੁਰਦ੍ਵਾਰਾ ਸਾਡਾ ਅਸੀਂ ਆਏ ਏਥੇ ਸਾਨੂੰ ਜੰਮਿਆਂ ਕੌਣ ਕਢਾਉਣ ਵਾਲਾ
ਗੁਰੂ ਘਰ ਦਾ ਦਰਸ ਦੀਦਾਰ ਕਰਨਾ ਜੱਸੂ ਕੌਣ ਸਾਨੂੰ ਹੈ ਧਕਾਉਣ ਵਾਲਾ
ਆਪੇ ਦਰਸ ਦੀਦਾਰ ਕਰ ਚਲੇ ਜਾਂ ਗੇ ਕਰਦੇ ਕੰਮ ਨਹੀ ਦਿਲ ਦੁਖਾਉਣ ਵਾਲਾ
ਉਹਨੂੰ ਫੌਜ ਦਾ ਮਾਣ ਕਰਤਾਰ ਸਿੰਘਾ ਕਦੋਂ ਖਾਲਸਾ ਮੂੰਹ ਛੁਪਾਉਣ ਵਾਲਾ
ਦੀਵਾਨ ਜੱਸੂ ਨੇ ਗੁਸੇ ਹੋਕੇ ਆਪ ਆਉਣਾ
ਸੁਣਿਆਂ ਸਿੰਘਾਂ ਦਾ ਸਖਤ ਜਵਾਬ ਜੱਸੂ ਅਨਛਿੜੀਆਂ ਛੇੜ ਛਿੜਾਉਣ ਲੱਗਾ
ਲੈਕੇ ਸੌ ਅਸਵਾਰ ਨੂੰ ਉਠ ਟੁਰਿਆ ਵੱਡਾ ਰੋਹਬ ਉਹ ਮੁੜ ਜਤਾਉਣ ਲੱਗਾ
ਹਾਥੀ ਉਤੇ ਅਸਵਾਰ ਹੋਆਇਗਿਆ ਆਣਖਾਲਸੇ ਭਾਈ ਧਮਕਾਉਣ ਲੱਗਾ
ਕਹਿੰਦਾ ਕੂਚ ਕਰੋ ਡੇਰਾ ਹੁਣੇ ਏਥੋਂ ਤਾਉ ਮੁੱਛਾਂ ਦੇ ਤਾਈਂ ਚੜ੍ਹਾਉਣ ਲੱਗਾ
ਤੁਸੀਂ ਵੈਰੀ ਹੋ ਸਾਰੇ ਹੀ ਬਾਦਸ਼ਾਹ ਦੇ ਡਾਕੂ ਚੋਰ ਕਹਿ ਬੁਰਾ ਸੁਨਾਉਣ ਲੱਗਾ
ਆਪੇ ਚਲੇ ਜਾਵੋ ਤਾਂਤੇ ਗੱਲ ਚੰਗੀ ਬੁਰੀ ਤਰਾਂ ਨਹੀਂ ਤੇ ਜਤਲਾਉਣ ਲੱਗਾ
ਲਖਪਤ ਦੀਵਾਨ ਦਾ ਭਾਈ ਮੈਂ ਭੀ ਮਾਰ ਸ਼ੇਖੀਆਂ ਗੱਲ੍ਹਾਂ ਫੁਲਾਉਣ ਲੱਗਾ
ਛੇੜ ਸ਼ੇਰਾਂ ਦੇ ਤਾਈਂ ਕਰਤਾਰ ਸਿੰਘਾ ਮੌਤ ਆਪਣੀ ਦੇਖੋ ਬੁਲਾਉਣ ਲੱਗਾ
ਸਿੰਘ
ਜਾਹ ਦੀਵਾਨ ਪੁਣਾ ਘਰ ਰੱਖ ਜਾਕੇ ਗੁਰਦਵਾਰੇ ਆ ਜ਼ੋਰ ਜਤਾ ਨਾਹੀਂ
ਲੱਖੂ ਭੱਖੂ ਨੂੰ ਅਸੀਂ ਕੀਹ ਜਾਣਦੇ ਹਾਂ ਸਾਨੂੰ ਸ਼ੇਖੀਆਂ ਐਵੇਂ ਦਿਖਾ ਨਾਹੀ