(੩੮)
ਜੌਹਰ ਖਾਲਸਾ
ਲੁਟ ਪੁਟ ਕੇ ਘਰ ਬਰਬਾਦ ਕੀਤੇ ਭਾਰਾ ਖਾਲਸੇ ਕਹਿਰ ਗੁਜ਼ਾਰਿਆ ਏ
ਲੱਖੂ ਪਿਟਿਆ ਸੁਣ ਭਰਾ ਮੋਇਆ ਖੂਨ ਅੱਖੀਆਂ ਦੇ ਵਿਚ ਧਾਰਿਆ ਏ
ਲਵਾਂ ਬਦਲਾ ਝੱਬ ਕਰਤਾਰ ਸਿੰਘਾ ਜਿਨਾਂ ਵਸਦਾ ਘਰ ਉਜਾੜਿਆ ਏ
ਲੱਖੂ ਨੇ ਯਾਹਯੇ ਖਾਂ ਦੀ ਕਚਹਿਰੀ ਵਿਚ ਪਿਟਣਾ
ਆ ਲੱਖੂ ਚੰਡਾਲ ਨੂੰ ਜੋਸ਼ ਚੜਿਆ ਸੂਬੇ ਪਾਸ ਜਾ ਵਿਚ ਦਰਬਾਰ ਰੋਂਦਾ
ਮੇਰਾ ਖਾਲਸੇ ਨੇ ਭਾਈ ਮਾਰਿਆ ਏ ਪਾਂਦਾ ਕੀਰਨੇ ਤੇ ਜ਼ਾਰੋ ਜ਼ਾਰ ਰੋਂਦਾ
ਅਗੇ ਸੂਬੇ ਦੇ ਪੱਗ ਲਾਹ ਸੁਟੀ ਦਿਤੀ ਸਿਰ ਉਤੇ ਦੋਹੱਥੜਾਂ ਮਾਰ ਰੋਂਦਾ
ਲੁਟ ਪੁਟਕੇ ਸੂਬਿਆ ਸਿੰਘ ਲੈ ਗਏ ਭੈੜਾ ਖੱਤਰੀ ਵਾਲ ਖਿਲਾਰ ਰੋਂਦਾ
ਤੁਹਾਡੇ ਵੈਰ ਦੇ ਕਰਕੇ ਲੁਟਿਆ ਮੈਂ ਖੜਾ ਵਿਚ ਕਚਹਿਰੀ ਮਕਾਰ ਰੋਂਦਾ
ਦੇਂਦੇ ਧੀਰਜਾਂ ਸਾਰੇ ਕਰਤਾਰ ਸਿੰਘ ਸਗੋਂ ਡੁਸਕਦਾ ਅੱਖਾਂ ਡਫਾਰ ਰੋਂਦਾ
ਲੱਖੂ
ਦਿਓ ਖਾਨ ਜੀ ਹੁਣੇ ਹੀ ਫੌਜ ਭਾਰੀ ਹੱਥ ਸਿੰਘਾਂ ਦੇ ਤਾਈਂ ਦਿਖਾ ਆਵਾਂ
ਲਵਾਂ ਬਦਲਾਂ ਆਪਣੇ ਭਾਈ ਦਾ ਮੈਂ ਦੇਸੋਂ ਸਿਖੜਿਆਂ ਤਾਈਂ ਧਕਾ ਆਵਾਂ
ਮੇਰੇ ਲਗੀ ਕਲੇਜੇ ਹੈ ਅੱਗ ਭਾਰੀ ਖੂਨ ਸਿੰਘਾਂ ਦਾ ਪਾਇ ਬੁਝਾ ਆਵਾਂ
ਹੈ ਸੀ [1]ਖੱਤਰੀ ਪੰਥ ਰਚਾਇਆ ਇਹ ਮੈਂ ਖੱਤਰੀ ਖਤਮ ਕਰਾ ਆਵਾਂ
ਪੱਗ ਬੰਨ੍ਹਣੀ ਸਿਰ ਹਰਾਮ ਮੈਨੂੰ ਜਦ ਤਕ ਨ ਸਿੰਘ ਮੁਕਾ ਆਵਾਂ
ਤਦ ਖੱਤ੍ਰੀ ਦਾ ਤੁਖਮ ਸਮਝਣਾ ਜੀ ਜਦ ਸਿੰਘਾਂ ਦਾ ਖੋਜ ਮਿਟਾ ਆਵਾਂ
ਨਹੀਂ ਤਾਂ ਬਿੰਦ ਚੰਡਾਲ ਦੀ ਸਮਝ ਲੈਣਾ ਜੇ ਐਵੇਂ ਹੀ ਮੂੰਹ ਭਵਾ ਆਵਾਂ
ਇਹ ਪੰਥ ਨ ਤੁਸਾਂ ਤੋਂ ਖਤਮ ਹੋਇਆਂ [2]ਮੈਂ ਜੜ੍ਹਾਂ ਤੋਂ ਹੁਣ ਪੁਟਾ ਆਵਾਂ
ਯਾਦ ਕਰਨਗੇ ਕੀਹ ਮੈਨੂੰ ਸਿੰਘ ਪਿਛੋਂ ਮਥੇ ਕਾਲਖ ਦਾਗ ਲਵਾ ਆਵਾਂ
ਨਾਮ ਇਮਨਾਬਾਦ ਕਰਤਾਰ ਸਿੰਘਾ ਸਦਾ ਲਈ ਬਦਨਾਮ ਕਰਾ ਆਵਾਂ
ਯਾਹਯੇ ਖਾਂ
ਭਲਾ ਅੰਨੇ ਤਾਈਂ ਚਾਹੀਏ ਦੋ ਅੱਖਾਂ ਸੂਬਾ ਆਖਦਾ ਤਿਆਰੀ ਵਜਾਓ ਜਲਦੀ
ਜਸਪਤ ਦਾ ਬਦਲਾ ਲੈਣ ਖਾਤਰ ਮੋਹਰੀ ਹੋ ਕੇ ਬੀੜਾ ਉਠਾਓ ਜਲਦੀ
ਜਿੰਨੀ ਫੌਜ ਆਖੋ ਓਨੀ ਤਿਆਰ ਹੋਵੇ ਜਮ੍ਹਾਂ ਸਾਜ਼ ਸਮਾਨ ਕਰਾਓ ਜਲਦੀ
ਇਨ੍ਹਾਂ ਸਿੰਘਾਂ ਨੇ ਸਾਨੂੰ ਭੀ ਤੰਗ ਕੀਤਾ ਮਾਰ ਖੋਜ ਤੇ ਖੁਰਾ ਮਿਟਾਓ ਜਲਦੀ
ਹੁਣ ਰੋਇਆਂ ਤਾਂ ਸੌਰਨਾ ਕੁਝ ਨਾਹੀਂ ਮਰਦ ਬਣੋ ਤੇ ਕੂਚ ਬੁਲਾਓ ਜਲਦੀ