(੪)
ਜੌਹਰ ਖਾਲਸਾ
ਮੁਖ ਬੰਦ
ਤਵਾਰੀਖ ਹਮੇਸ਼ਾਂ ਖੋਜ ਦੀ ਮੁਹਤਾਜ ਹੈ
ਕਿਸੇ ਮਜ਼ਹਬ ਯਾ ਕਿਸੇ ਦੇਸ ਦੀ ਤਵਾਰੀਖ ਲਿਖਣ ਲਗਿਆਂ ਹਰ ਲਿਖਾਰੀ ਦੇ ਵਾਸਤੇ ਕਈ ਔਕੜਾਂ ਪੇਸ਼ ਆਉਂਦੀਆਂ ਹਨ। ਗੁਜ਼ਰ ਚੁਕੇ ਠੀਕ ਠੀਕ ਪ੍ਰਸੰਗਾ ਨੂੰ ਓਹਨਾਂ ਦੀ ਅਸਲ ਸ਼ਕਲ ਵਿਚ ਹਜ਼ਾਰਾਂ ਜਾਂ ਸੈਂਕੜੇ ਵਰ੍ਹੇ ਗੁਜ਼ਰ ਚੁਕਣ ਪਿਛੋਂ ਲਿਖਣਾ ਬੜਾ ਹੀ ਔਖਾ ਕੰਮ ਹੁੰਦਾ ਹੈ। ਕੋਈ ਲਿਖਾਰੀ ਅੰਤ੍ਰਯਾਮਤਾ ਆਪਣੇ ਅੰਦਰ ਨਹੀਂ ਰੱਖਦਾ। ਪਰਾਣੀਆਂ ਪੁਸਤਕਾਂ ਜਾਂ ਪੁਰਾਣੀਆਂ ਰਵਾਇਤਾਂ ਤੋਂ ਆਪਣੇ ਮਤਲਬ ਦੇ ਢੁਕਵੇਂ ਵਾਕਿਆਤ ਲੈ ਕੇ ਉਹ ਇਕਠੇ ਕਰਦਾ ਹੈ, ਇਹ ਨਹੀਂ ਹੋ ਸਕਦਾ ਕਿ ਉਹਨਾਂ ਵਿਚ ਉਹ ਭੁਲੇਖਾ ਨਾ ਖਾਏ ਜਾਂ ਗਲਤੀ ਨਾ ਕਰ ਜਾਏ, ਕਿਉਂਕਿ ਹਰ ਇਕ ਪਾਸ ਸਹੀ ਵਾਕਿਆਤ ਪਹੁੰਚਣੇ ਬੜੇ ਹੀ ਮੁਸ਼ਕਲ ਹੁੰਦੇ ਹਨ। ਏਸੇ ਵਾਸਤੇ ਲਿਖਾਰੀ ਨੂੰ ਜਿਉਂ ਜਿਉਂ ਕਿਸੇ ਤਵਾਰੀਖ ਬਾਬਤ ਮਜ਼ਮੂਨ ਮਿਲਦੇ ਹਨ ਉਹ ਉਹਨਾਂ ਨੂੰ ਕਲਮ-ਬੰਦ ਕਰਦਾ ਰਹਿੰਦਾ ਹੈ, ਤਾਹੀਏਂ ਤਵਾਰੀਖ ਇਕੋ ਵਾਰੀ ਕਦੇ ਮੁਕੰਮਲ ਨਹੀਂ ਹੁੰਦੀ।
ਚਿਰ ਹੋਇਆ, ਜਦੋਂ ਮੈਂ ਭੀ ਪਲਟਨ ਵਿਚ ਰਹਿੰਦਾ ਸਾਂ ਓਥੇ ਖਾਲਸਾ ਤਵਾਰੀਖ ਦੇ ਚਾਰ ਹਿੱਸੇ ਲਿਖੇ ਸਨ, ਤਦੋਂ ਹੋਰ ਤਵਾਰੀਖਾਂ ਨਾ ਮਿਲਣ ਕਰਕੇ ਕੇਵਲ ਪੰਥ ਪ੍ਰਕਾਸ਼ ਦਾ ਹੀ ਪੰਜਾਬੀ ਬੈਂਤਾਂ ਵਿਚ ਉਲਥਾ ਕਰ ਛਡਿਆ ਸੀ। ਜਿਸ ਕਾਰਨ ਬਹੁਤ ਪ੍ਰਸੰਗ ਤੇ ਸੰਮਤ ਅਗੇ ਪਿਛੇ ਤੇ ਅਧੂਰੀ ਸ਼ਕਲ ਵਿਚ ਰਹਿ ਗਏ। ਫੇਰ ਸ੍ਰੀ ਅੰਮ੍ਰਿਤਸਰ ਆ ਕੇ ਓਸੇ ਖਾਲਸਾ ਤਵਾਰੀਖ ਦੇ ਹਿਸਿਆਂ ਨੂੰ ਦੁਬਾਰਾ ਬਣਾਉਣਾ ਪਿਆ। ਜੋ ਮੈਂ ਹੁਣ ਛਿਆਂ ਹਿਸਿਆਂ ਵਿਚ ਮੁਕੰਮਲ ਲਿਖਿਆ ਹੈ।
ਇਹਦੇ ਵਿਚ ਭੀ ਕੋਈ ਲੁਕਾ ਨਹੀਂ ਕਿ ਪੰਥ ਦੇ ਬਹੁਤ ਸਾਰੇ