ਸਮੱਗਰੀ 'ਤੇ ਜਾਓ

ਪੰਨਾ:Johar khalsa.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੪੧)


ਇਕ ਇਕ ਕਰ ਕਤਲ ਕਰਵਾ ਦਿਤੇ ਉਠ ਗਏ ਉਹ ਦੇਇ ਫਿਟਕਾਰ ਸਭੇ
ਮਾਰੇ ਬੇਗੁਨਾਹ ਗਰੀਬ ਫੜ ਕੇ ਰੋਂਦੇ ਹੋ ਕੇ ਦੁਖੀ ਪਰਵਾਰ ਸਭੇ
ਰੱਬਾ ਗਰਕ ਕਰ ਦਈਂ ਕਰਤਾਰ ਸਿੰਘਾ ਬੇੜਾ ਜ਼ੁਲਮ ਦਾ ਕਹਿਨ ਪੁਕਾਰ ਸਭੇ

ਲੱਖੂ ਦੀ ਖੜਮਸਤੀ

ਕੀਤੀ ਏਥੇ ਹੀ ਬਸ ਨ ਓਸ ਜ਼ਾਲਮ ਡੌਂਡੀ ਸ਼ਹਿਰ ਦੇ ਵਿਚ ਫਿਰਾਇ ਦਿਤੀ
ਜੇੜਾ ਗੁਰੂਕਾ ਸਿਖ ਅਖਵਾਇਗਾ ਉਹ ਜਾਵੇ ਮਾਰਿਆ ਜ਼ਾਹਿਰ ਸੁਨਾਇ ਦਿਤੀ
ਪੜ੍ਹਦਾ ਗੁਰਾਂ ਦੀ ਬਾਣੀ ਜੋਗਿਆ ਸੁਣਿਆ ਹੈ ਸਖਤ ਤਾਕੀਦ ਕਰਾਇ ਦਿਤੀ
ਸਣੇ ਬਾਲ ਬੱਚੇ ਕੀਤਾ ਕਤਲ ਜਾਵੇ ਦੇਕੇ ਧਮਕੀਆਂ ਖਲਕ ਡਰਾਇ ਦਿਤੀ
ਆਖੇ ਗੁੜ ਨ ਕੋਈ ਜ਼ਬਾਨ ਵਿਚੋਂ ਰੋੜੀ ਆਖਣੀ ਅਗੋਂ ਜਤਾਇ ਦਿਤੀ

  • ਗੁੜ ਲਿਖਿਆਂ ਬਣਦਾ ਨਾਮ ਗੁਰ ਦਾ ਭਾਰੀ ਈਰਖਾ ਓਸ ਵਧਾਇ ਦਿਤੀ

ਗੁਰਦਵਾਰਿਆਂ ਤੇ ਪਹਿਰੇ ਲਾਇ ਦਿਤੇ ਘਟਾ ਜ਼ੁਲਮਦੀ ਭਾਰੀ ਚੜ੍ਹਾਇ ਦਿਤੀ
ਛੁਰੀ ਸ਼ਰ੍ਹਾ ਦੀ ਹਿੰਦੂ ਕਰਤਾਰ ਸਿੰਘਾ ਫੜ ਸਿਖਾਂ ਦੇ ਉਤੇ ਚਲਾਇ ਦਿਤੀ

ਵਾਕ ਕਵੀ

ਚਾਰ ਦਿਨ ਦਾ ਜ਼ਾਲਮਾਂ ਜ਼ੁਲਮ ਕਰ ਲੈ ਮੌਤ ਤੇਰੀ ਭੀ ਸਿਰ ਤੇ ਆਈ ਹੋਈ ਏ
ਬਿੱਲੇ ਕਾਲ ਨੇ ਫੜ ਮਰੋੜ ਲੈਣੀ ਧੌਣ ਸਾਹਨੇ ਦੇ ਵਾਂਗ ਅਕੜਾਈ ਹੋਈ ਏ
ਅੰਤ ਟੁਟ ਕੇ ਪੈਣੀ ਜ਼ਮੀਨ ਉਤੇ ਗੱਡੀ ਖੁਦੀ ਅਸਮਾਨ ਚੜਾਈ ਹੋਈ ਏ
ਲੱਖੂ ਮੂਰਖਾ ਤੇਰੇ ਨੇ ਦਿਨ ਭੈੜੇ ਤੇਰੇ ਉਲਟੀ ਚਿਤ ਸਮਾਈ ਹੋਈ ਏ
ਹੋਕੇ ਹਿੰਦੂ ਚੰਡਾਲਾਂ ਦੇ ਕੰਮ ਕਰੇਂ ਛੁਰੀ ਜੁਲਮ ਦੀ ਤੇਜ਼ ਕਰਾਈ ਹੋਈ ਏ
ਤੂੰ ਸਿੰਘਾਂ ਦੀ ਜੜ੍ਹ ਕੀਹ ਪੁਟਣੀ ਏਂ ਤੇਰੀ ਧੁਰੋਂ ਕਰਤਾਰ ਪੁਟਾਈ ਹੋਈ ਏ
ਏਸ ਪੰਥ ਦੀ ਜੜ੍ਹ ਹੈ ਬਹੁਤ ਡੂੰਘੀ ਗੁਰੂ ਵਿਚ ਪਾਤਾਲ ਪੁਚਾਈ ਹੋਈ ਏ
ਕਲਗੀਧਰ ਨੇ ਖੂਨ ਪ੍ਰਵਾਰ ਦਾ ਪਾ ਵਾੜੀ ਪੰਥ ਦੀ ਹੱਥੀਂ ਇਹਲਾਈ ਹੋਈ ਏ
ਇਹਨੂੰ ਸਿੰਜਿਆ ਖੂਨ ਪਾ ਪੁਤ੍ਰਾਂ ਦਾ ਰੂੜੀ ਸਿਖਾਂ ਦੇ ਹੱਡਾਂ ਦੀ ਪਾਈ ਹੋਈ ਏ
ਇਹਦੇ ਸਿਰਦੇ ਉਤੇ ਕਰਤਾਰ ਰਾਖਾ ਸ੍ਰੀ ਸਾਹਿਬ ਸਹਾਇ ਸੁਣਾਈ ਹੋਈ ਏ
ਨਾਸ ਜ਼ਾਲਮਾਂ ਜ਼ੁਲਮ ਦੇ ਸਣੇ ਹੋਣਾ ਅੱਤ ਕਿਉਂ ਏਡੀ ਤੁਸਾਂ ਚਾਂਈ ਹੋਈ ਏ
ਅੱਤਵੈਰ ਖੁਦਾਈ ਕਰਤਾਰ ਸਿੰਘਾ ਅਕਲਮੰਦਾਂ ਇਹਗੱਲ ਅਜ਼ਮਾਈ ਹੋਈ ਏ

ਦੇਸ ਵਿਚ ਸੂਬੇ ਨੇ ਹੁਕਮ ਜਾਰੀ ਕਰਨੇ

ਲੱਖੂ ਪਾਪੀ ਦੀ ਲੈ ਸਲਾਹ ਸੂਬੇ ਕੀਤੇ ਹੁਕਮ ਜਾਰੀ ਸੁਣ ਪਾਓ ਸਾਰੇ


  • ਲੰਡਿਆਂ ਵਿਚ 'ਗੁੜ' ਲਿਖਿਆ ਹੋਇਆ 'ਗੁਰ' ਪੜ੍ਹਿਆ ਜਾਂਦਾ ਹੈ ।