ਸਮੱਗਰੀ 'ਤੇ ਜਾਓ

ਪੰਨਾ:Johar khalsa.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੪੩)


ਲੱਖੂ ਲੈ ਕੇ ਦਲ ਕਰਤਾਰ ਸਿੰਘਾ ਨਾਲ ਖਾਲਸੇ ਜ਼ੋਰ ਅਜ਼ਮਾਨ ਚੜ੍ਹਿਆ

ਭਾਜੜਾਂ

ਫੌਜਾਂ ਚੜ੍ਹ ਲਾਹੌਰ ਤੋਂ ਚੱਲੀਆਂ ਜਾਂ ਲੋਕ ਸੁਣ ਕੇ ਥਰ ਥਰਾਉਣ ਲੱਗੇ
ਬੈਠੀ ਸੁਤੀ ਕਲਾ ਛੇੜੀ ਫੇਰ ਲੱਖੂ ਮੂੰਹ ਆਉਂਦੀਆਂ ਗਾਲ੍ਹਾਂ ਸੁਨਾਉਣ ਲੱਗੇ
ਪਈਆਂ ਭਾਜੜਾਂ ਦੇਸ ਦੇ ਵਿਚ ਸਾਰੇ ਜਾਇਦਾਦਾਂ ਨੂੰ ਲੋਕ ਛੁਪਾਉਣ ਲੱਗੇ
ਵਿਚ ਦੇਸ਼ ਦੇ ਹੋਣਗੇ ਜੰਗ ਭਾਰੇ ਬਰਬਾਦੀਆਂ ਪੈਣ ਪਛਤਾਉਣ ਲੱਗੇ
ਇਨ੍ਹਾਂ ਹਾਕਮਾਂ ਨੂੰ ਰੱਬ ਗਰਕ ਕਰ ਦੇਇ ਮਾਰ ਰਈਯਤਾਂ ਹੈਨ ਖਪਾਉਣ ਲੱਗੇ
ਧੀਆਂ ਭੈਣਾਂ ਤੇ ਬੱਕਰੀ ਭੇਡ ਗਾਈਂ ਵਿਚ ਜੰਗਲੀ ਜਾਇ ਲੁਕਾਉਣ ਲੱਗੇ
ਡਰਦੇ ਫੌਜਾਂ ਦੀ ਲੁਟ ਤੋਂ ਲੋਕ ਸਾਰੇ ਵਸਦੇ ਪਿੰਡਾਂ ਨੂੰ ਛੱਡ ਛੁਡਾਉਣ ਲੱਗੇ
ਪਤਾ ਨਹੀਂ ਕੀਹ ਹੋਇ ਕਰਤਾਰ ਸਿੰਘਾ ਹੌਕੇ ਲੈ ਲੈ ਦਿਨ ਟਪਾਉਣ ਲੱਗੇ

ਸਿੰਘਾਂ ਦਾ ਇਕੱਠ

ਚੜ੍ਹ ਪਿਆ ਤੂਫਾਨ ਲਾਹੌਰ ਵਿਚੋਂ ਖਬਰਾਂ ਸਿੰਘਾਂ ਨੇ ਭੀ ਸੁਣ ਪਾਈਆਂ ਜੀ
ਲੱਖੂ ਚੁਕ ਬੀੜਾ ਅਗੇ ਲੱਗ ਟੁਰਿਆ ਫੌਜਾਂ ਬਹੁਤੀਆਂ ਜਮ੍ਹਾਂ ਕਰਾਈਆਂ ਜੀ
ਆਯਾ ਲੈਣ ਭਰਾ ਦਾ ਵੈਰ ਸਾਥੋਂ ਓਸ ਮੱਦਦਾਂ ਬਹੁਤ ਬੁਲਾਈਆਂ ਜੀ
ਅੱਤ ਕੀਤਿਆਂ ਬਿਨਾਂ ਨਹੀਂ ਓਸਟਲਣਾ ਪਾਪੀ ਕਰੇਗਾ ਪੁਜ ਬੁਰਿਆਈਆਂ ਜੀ
ਕਰੇ ਟਾਕਰਾ ਓਸਦਾ ਪੰਥ ਸਾਰਾਂ ਖਬਰਾਂ ਜਥਿਆਂ ਵਿਚ ਪੁਚਾਈਆਂ ਜੀ
ਕੱਲੇ ਕੱਲੇ ਨ ਘੇਰਕੇ ਮਾਰ ਲਵੇ ਜਥੇਦਾਰਾਂ ਨੇ ਸੋਚਾਂ ਦੁੜਾਈਆਂ ਜੀ
ਪੰਥ ਹੋਇ ਕੱਠਾ ਕਾਹਨੂੰਵਾਨ ਅੰਦਰ ਇਹੋ ਪੱਕ ਸਲਾਹਾਂ ਪਕਾਈਆਂ ਜੀ
ਚੜ੍ਹੀ ਭਾਰੀ ਹਨੇਰੀ ਦੇ ਡਕਣੇ ਨੂੰ ਸਿੰਘਾਂ ਕੀਤੀਆਂ ਤੁਰਤ ਹੀ ਧਾਈਆਂ ਜੀ
ਜਿਥੇ ਜਿਥੇ ਜਥੇ ਹੈਸਨ ਦੇਸ ਅੰਦਰ ਵਾਗਾਂ ਸਭ ਨੇ ਤੁਰਤ ਉਠਾਈਆਂ ਜੀ
ਕਾਹਨੂੰਵਾਨ ਦੇ ਛੰਭ ਦਾ ਕਿਲ੍ਹਾ ਕਰਕੇ ਭਾਰੇ ਮੋਰਚੇ ਛੱਈਆਂ ਬਣਾਈਆਂ ਜੀ
ਸਿੰਘ ਚੌਦਾਂ ਹਜ਼ਾਰ ਕੁ ਹੋਯਾ ਕੱਠਾ ਸਤਿਗੁਰੂ ਤੇ ਆਸਾਂ ਰਖਾਈਆਂ ਜੀ
ਕਰਨਾ ਜ਼ੁਲਮ ਦਾ ਟਾਕਰਾ ਹੋ ਤਕੜੇ ਤੇਗਾਂ ਸਾਨ੍ਹਾਂ ਦੇ ਉਤੇ ਚੜ੍ਹਾਈਆਂ ਜੀ
ਯਾਂ ਰਹੇਗਾ ਪੰਥ ਯਾ ਜੁਲਮ ਰਹੇਗਾ ਸਿੰਘਾਂ ਇਹੋ ਦਲੀਲਾਂ ਠਹਿਰਾਈਆਂ ਜੀ
ਬੈਠੇ ਮੱਲਕੇ ਛੰਭ ਕਰਤਾਰ ਸਿੰਘਾ ਦਿਲੋਂ ਗਮੀਆਂ ਸ਼ਾਦੀਆਂ ਲਾਹੀਆਂ ਜੀ

ਫੌਜਾਂ ਦਾ ਉਜਾੜਾ

ਲੱਖੂ ਲੈ ਕੇ ਫੌਜ ਜੱਰਾਰ ਭਾਰੀ ਚੜ੍ਹ ਪਿਆ ਅਗੇ ਧੌਂਸੇ ਮਾਰ ਭਾਈ
ਹਰਭਜ ਭਤੀਜੜਾ ਲੱਖੂ ਦਾ ਸੀ ਅਤੇ ਜਸਪਤ ਦਾ ਪੁੱਤ ਵਿਚਾਰ ਭਾਈ