ਪੰਨਾ:Johar khalsa.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੪੭)


ਕਿਸੇ ਗੱਲ ਦੀ ਥੁੜ ਨ ਵੈਰੀਆਂ ਨੂੰ ਲੰਮੀ ਲੱਖੂ ਮੁਹਿੰਮ ਇਹ ਪਾਈ ਚੰਗੀ
ਆਪੇ ਸਿੰਘ ਭੁਖੇ ਮਰ ਤੰਗ ਪੈਸਨ ਇਹ ਜ਼ਾਲਮ ਲੱਖੂ ਠਹਿਰਾਈ ਚੰਗੀ
ਕਰਦਾ ਆਪ ਕਮਾਨ ਕਰਤਾਰ ਸਿੰਘਾ ਫੌਜ ਥਾਂ ਥਾਂ ਵੰਡ ਬੈਠਾਈ ਚੰਗੀ

ਸਿੰਘਾਂ ਦੀ ਗੁਜ਼ਰਾਨ

ਅੰਦਰ ਸਿੰਘਾਂ ਦਾ ਭੀ ਚੰਗਾ ਕੱਠ ਹੈਸੀ ਪਰ ਮੱਦਦੀ ਬਿਨਾਂ ਕਰਤਾਰ ਕੋਈ ਨ
ਰਸਦ ਬਸਦ ਨ ਗੋਲਾ ਬਾਰੂਦ ਜਮਾਂ ਹੋਰ ਦੇਸ਼ ਵਿਚੋਂ ਮਦਦਗਾਰ ਕੋਈ ਨ
ਸਾਗ ਪੱਠਾ ਹੀ ਖਾਕੇ ਪੇਟ ਭਰਦੇ ਹੋਰ ਖਾਣ ਨੂੰ ਬਿਨਾਂ ਸ਼ਿਕਾਰ ਕੋਈ ਨ
ਛਾਪੇ ਮਾਰ ਕੁਝ ਰਸਦ ਜੇ ਲੈ ਆਉਂਦੇ ਉਹ ਦੇਵੰਦੀ ਕਾਜ ਸਵਾਰ ਕੋਈ ਨ
ਜੋ ਲੱਭਦਾ ਜੰਗਲੋਂ ਖਾ ਛਡਦੇ ਕਚੇ ਪੱਕੇ ਦੀ ਰਹੀ ਵਿਚਾਰ ਕੋਈ ਨ
ਸੁਕਾ ਥਾਂ ਨ ਲੱਭਦਾ ਛੰਭ ਅੰਦਰ ਮੂਲੋਂ ਰਹੀ ਅਰਾਮ ਦੀ ਸਾਰ ਕੋਈ ਨ
ਗਏ ਕਪੜੇ ਗਲਾਂ ਦੇ ਪੇਟ ਸਾਰੇ ਅਗੋਂ ਮਿਲਣ ਦੀ ਆਸ ਨਿਹਾਰ ਕੋਈ ਨ
ਮਿਰਗਾਂ ਵਾਂਗ ਫਿਰਦੇ ਵਿਚ ਛੰਭ ਸਾਰੇ ਖਤਰਾ ਖੌਫ ਤੇ ਦੁਖ ਆਜ਼ਾਰ ਕੋਈ ਨ
ਜਦੋਂ ਦਾ ਲਗੇ ਛਾਪੇ ਮਾਰ ਜਾਂਦੇ ਕਰ ਸਕਦੇ ਵੈਰੀ ਵਿਗਾੜ ਕੋਈ ਨ
ਦਿਨ ਕੱਟਦੇ ਸਖਤ ਕਰਤਾਰ ਸਿੰਘਾ ਬਿਨਾਂ ਸ਼ੁਕਰ ਸ਼ਕਾਇਤ ਉਚਾਰ ਕੋਈ ਨ

ਸ਼ਾਹੀ ਫੌਜਾਂ

ਕਈ ਦਿਨ ਗਏ ਲੰਘ ਏਸੇ ਤਰਾਂ ਹਾਕਮ ਦਿਲਾਂ ਦੇ ਵਿਚ ਘਬਰਾਣ ਲੱਗੇ
ਸਿੰਘਾਂ ਮਾਰ ਛਾਪੇ ਤੰਗ ਜਾਨ ਕੀਤੀ ਬਹੁਤੇ ਖਾਨ ਅਮੀਰ ਪਛਤਾਣ ਲੱਗੇ
ਮੁਸਲਮਾਨ ਨ ਝੱਲ ਦੇ ਵਿਚ ਵੜਦੇ ਸਿੰਘ ਰੋਜ਼ ਨੁਕਸਾਨ ਪੁਚਾਣ ਲੱਗੇ
ਭੁੰਞੇ ਸੌਂਦਿਆਂ ਮੌਤ ਦੇ ਡਰ ਪਾਸੋਂ ਤੰਗ ਪੈ ਕੇ ਪੈਰ ਖਿਸਕਾਣ ਲੱਗੇ
ਐਵੇਂ ਛੇੜ ਮੁਸੀਬਤਾਂ ਗਲ ਪਾਈਆਂ ਇਕ ਦੂਸਰੇ ਤਾਈਂ ਸੁਣਾਨ ਲੱਗੇ
ਇਹ ਸਿੰਘ ਤਾਂ ਝੱਲਾਂ ਦੇ ਹੋਇ ਜਾਣੁ ਅਸੀਂ ਮੁਫਤ ਫਸ ਗਏ ਜਤਾਣ ਲੱਗੇ
ਹੁਣ ਕਿਵੇਂ ਅਜ਼ਾਬ ਤੋਂ ਜਾਨ ਛੁਟੇ ਬਹਿ ਬਹਿ ਸਲਾਹਾਂ ਪਕਾਣ ਲੱਗੇ
ਲਾਈਏ ਝੱਲ ਨੂੰ ਅੱਗ ਕਰਤਾਰ ਸਿੰਘਾ ਇਹੋ ਜਹੀਆਂ ਦਲੀਲਾਂ ਦੁੜਾਣ ਲੱਗੇ

ਝੱਲ ਨੂੰ ਅੱਗ

ਜਾਂਦੀ ਪੇਸ਼ ਨ ਲੱਖੂ ਦੀ ਵਿਚ ਜੰਗਲ ਦੁਸ਼ਟਪੁਣਾ ਉਹ ਭਾਰੀ ਕਮਾਉਣ ਲੱਗਾ
ਲੋਕ ਪਿੰਡਾਂ ਦੇ ਕਰ ਲਏ ਬਹੁਤ ਕੱਠੇ ਸਾਰੇ ਜੰਗਲ ਤਾਈਂ ਕਟਵਾਉਣ ਲੱਗਾ
ਅੱਗ ਚਾਰ ਚੁਫੇਰੇ ਲਗਵਾ ਦਿਤੀ ਗੋਲੇ ਤੋਪਾਂ ਦੇ ਬਹੁਤ ਬਰਸਾਉਣ ਲੱਗਾ
ਬਣੀ ਆਵ ਔਖੀ ਸਿੰਘਾਂ ਤਾਈਂ ਭਾਰੀ ਖੌਫ ਅੱਗ ਦਾ ਦਿਲ ਡਰਾਉਣ ਲੱਗਾ