ਜੌਹਰ ਖਾਲਸਾ
(੫੩)
ਮੁਸਲਮਾਨਾਂ ਦਾ ਭੀ ਲੱਕ ਟੁੱਟਗਿਆ ਪਈਆਂਦਲਾਂ ਦੇ ਵਿਚ ਖਵਾਰੀਆਂ ਸਨ
ਸਿੰਘਾਂ ਛਾਂਗਕੇ ਵੈਰੀ ਨੂੰ ਰੱਖ ਦਿਤਾ ਹਾਕਮ ਪਏ ਕਰਦੇ ਆਹੋਜ਼ਾਰੀਆਂ ਸਨ
ਗਾਜ਼ੀਮਰਦ ਤਾਂ ਬਾਜ਼ੀਦੇ ਮਗਰਪਏ ਪਾਜ਼ੀ ਫਿਰਨਛਪਦੇ ਵਿਚ ਝਾੜੀਆਂ ਸਨ
ਖੱਪੇ ਲਸ਼ਕਰਾਂ ਦੇ ਵਿਚ ਪਏ ਭਾਰੇ ਜਿੰਦਾਂ ਮੌਤ ਨੇ ਮਾਰ ਨਿਘਾਰੀਆਂ ਸਨ
ਦੋਹੀਂ ਪਾਸੀਂ ਹੋ ਗਏ ਨੁਕਸਾਨ ਬਹੁਤੇ ਸਿੰਘਾਂ ਸ਼ੇਖੀਆਂ ਮਾਰ ਉਤਾਰੀਆਂ ਸਨ
ਹੋਯਾ ਫੈਸਲਾ ਨਾਹਿੰ ਕਰਤਾਰ ਸਿੰਘਾ ਪਈਆਂ ਆਣ ਮੁਸੀਬਤਾਂ ਭਾਰੀਆਂ ਸਨ
ਛੋਟਾ ਘੱਲੂਘਾਰਾ
ਸਿੰਘਾਂ ਵੇਖਿਆ ਹੋਯਾ ਨੁਕਸਾਨ ਬਹਤਾ ਰਾਹ ਸੱਕੇ ਨ ਖਾਲੀ ਕਰਾਇ ਭਾਈ
ਜੇਕਰ ਅੱਜ ਨ ਘੇਰਿਓਂ ਨਿਕਲ ਸੱਕੇ ਫੇਰ ਹੋਵੇ ਨੁਕਸਾਨ ਸਬਾਇ ਭਾਈ
ਕੱਠੇ ਹੋਏ ਸਾਰੇ ਜਥੇਦਾਰ ਕਹਿੰਦੇ ਹੱਲਾ ਦਿਓ ਅਖੀਰ ਬੁਲਾਇ ਭਾਈ
ਤੇਗਾਂ ਸੂਤ ਕੇ ਵੈਰੀ ਦੇ ਗਲ ਪਵੋ ਸੀਸ ਤਲੀਆਂ ਉਤੇ ਟਿਕਾਇ ਭਾਈ
ਜੇਕਰ ਅਜੋ ਹੀ ਮੌਤ ਹੈ ਸਾਰਿਆਂ ਦੀ ਮਰੋ ਵੈਰੀ ਨੂੰ ਹੱਥ ਦਿਖਾਇ ਭਾਈ
ਇਹ ਫੈਸਲਾ ਕਰ ਕਪੂਰ ਸਿੰਘ ਜੀ ਅਗੇ ਵਧਕੇ ਤੇਗ ਖੜਕਾਇ ਭਾਈ
ਦੀਪ ਸਿੰਘ ਗੁਰਬਖਸ ਸਿੰਘ ਵਧੇ ਅਗੇ ਗੁਰਦ੍ਯਾਲ ਸਿੰਘ ਨਾਲ ਰਲਾਇ ਭਾਈ
ਚੜ੍ਹਤ ਸਿੰਘ ਚੰਦਾ ਸਿੰਘ ਬੀਰ ਬਾਂਕੇ ਕਰਮ ਸਿੰਘ ਕ੍ਰੋੜਾ ਸਿੰਘ ਧਾਇ ਭਾਈ
ਪਾਲਾ ਸਿੰਘ ਸੁੱਖਾ ਸਿੰਘ ਯੋਧਿਆਂ ਨੇ ਦਿਤੀ ਵਧ ਕੇ ਧੂੜ ਧੁਮਾਇ ਭਾਈ
ਬਾਘ ਸਿੰਘ ਜੱਸਾ ਸਿੰਘ ਵਧੇ ਅਗੇ ਤੇਗ ਕਾਲ ਰੂਪੀ ਲਸ਼ਕਾਇ ਭਾਈ
ਸੱਦਾ ਸਿੰਘ ਹੀਰਾ ਸਿੰਘ ਸ਼ੇਰ ਗਰਜੇ ਜੀਵਨ ਸਿੰਘ ਜਹੇ ਬਲੀ ਗਿਣਾਇ ਭਾਈ
ਪਏ ਇਕੋ ਵਾਰੀ ਕਰਤਾਰ ਸਿੰਘਾ ਸ੍ਰੀ ਵਾਹਿਗੁਰੂ ਫਤਹ ਗਜਾਇ ਭਾਈ
ਤਥਾ
ਦਲ ਸਿੰਘਾਂ ਦੇ ਹੱਲਾ ਜਦੋਂ ਕੀਤਾ ਕਹਿਰ ਵਰਤਿਆ ਵਿਚ ਮੈਦਾਨ ਸਮਝੋ
ਤੇਗਾਂ ਬਿਜਲੀ ਦੇਵਾਂਗ ਲਿਸ਼ਕਪਈਆਂ ਵਿਚ ਪਲਾਂ ਦੇ ਲਹਿ ਗਏ ਘਾਨ ਸਮਝੋ
ਮੁਸਲਮਾਨ ਭੀ ਡਟਕੇ ਲੜੇ ਅਗੋਂ ਸਰਫਾ ਰਖਿਆ ਕਿਸੇ ਨ ਜਾਨ ਸਮਝੋ
ਐਲੀ ਐਲੀ ਅਕਾਲ ਅਕਾਲ ਹੋਵੇ ਗੂੰਜ ਉਠਿਆ ਧਰਤ ਅਸਮਾਨ ਸਮਝੋ
ਉਤੇ ਖੰਡਿਆਂ ਦੇ ਖੰਡੇ ਖੜਕ ਪਏ ਰਹੀ ਕਿਸੇ ਦੀ ਨਹੀਂ ਪਛਾਨ ਸਮਝੋ
ਮਾਰੋ ਫੜੋ ਦੀ ਪਈ ਅਵਾਜ਼ ਆਵੇ ਭਿੜੇ ਜੱਫੀਆਂ ਪਾਇ ਜਵਾਨ ਸਮਝੋ