ਜੌਹਰ ਖਾਲਸਾ
(੫)
ਹਾਲਾਤ ਓਸ ਵੇਲੇ ਦੀਆਂ ਗੈਰਾਂ ਦੀਆਂ ਬਣਾਈਆਂ ਤਵਾਰੀਖਾਂ ਵਿਚੋਂ ਨਹੀਂ ਲਭ ਸਕਦੇ। ਜਿਹੜੀਆਂ ਗੱਲਾਂ ਓਸ ਵੇਲੇ ਦੀਆਂ ਹਕੂਮਤਾਂ ਨਾਲ ਸੰਬੰਧ ਰਖਦੀਆਂ ਸਨ ਓਹ ਤਾਂ ਓਸ ਵੇਲੇ ਦੇ ਤਵਾਰੀਖ ਦਾਨਾਂ ਨੇ ਲਿਖ ਦਿਤੀਆਂ। ਸ਼ਾਹੀ ਜ਼ੁਲਮਾਂ ਦੇ ਧੱਕੇ, ਹਾਕਮਾਂ ਦੀਆਂ ਸੀਨੇ ਜ਼ੋਰੀਆਂ ਲਿਖਣ ਤੋਂ ਉਹ ਅੱਖਾਂ ਚੁਰਾ ਗਏ।
ਇਹ ਗੱਲਾਂ ਤੇ ਪੰਥ ਦੇ ਅੰਦਰਲੇ ਹਾਲਾਤ ਪੰਥ ਵਿਚੋਂ ਹੀ ਲੱਭ ਸਕਦੇ ਸਨ, ਸੋ ਜਿਥੋਂ ਤੇ ਜਿਸ ਤਰਾਂ ਮਿਲ ਸਕੇ, ਇਹਨਾਂ ਛਿਆਂ ਹਿਸਿਆਂ ਵਿਚ ਦਰਜ ਕੀਤੇ ਗਏ ਹਨ।
ਅਗੋਂ ਭੀ ਜਦੋਂ ਮਿਲਦੇ ਰਹਿਣਗੇ ਇਹਨਾਂ ਹਿੱਸਿਆਂ ਵਿਚ ਵਾਧਾ ਘਾਟਾ ਹੁੰਦਾ ਰਹੇਗਾ।
ਸੋ ਇਹ ਕਹਿਣਾ ਠੀਕ ਨਹੀਂ ਕਿ ਤਵਾਰੀਖ ਇਕ ਵਾਰੀ ਲਿਖ ਕੇ ਓਸ ਵਿਚ ਮੁੜ ਵਾਧਾ ਘਾਟਾ ਕਰਨਾ ਕਮਜ਼ੋਰੀ ਹੈ। ਇਉਂ ਆਖਣ ਵਾਲੇ ਅਸਲੋਂ ਸਿਆਣੇ ਤੇ ਤਵਾਰੀਖ ਦੇ ਵਾਕਫ ਨਹੀਂ ਹੁੰਦੇ।
ਮੈਂ ਆਖੀਰ ਵਿਚ ਬੇਨਤੀ ਕਰਦਾ ਹਾਂ ਕਿ ਮੇਰੀਆਂ ਨਵੀਆਂ ਰਚੀਆਂ ਪੁਸਤਕਾਂ ਵਿਚ ਜਿਥੇ ਕੋਈ ਮਜ਼ਮੂਨ ਦੀ ਭੁੱਲ ਹੋਵੇ ਯਾ ਕੋਈ ਹੋਰ ਅੰਗ ਲਿਖਣਾ ਜ਼ਰੂਰੀ ਹੋਵੇ, ਦੱਸਣ ਵਾਲਿਆਂ ਦਾ ਦਿਲੋਂ ਧੰਨਵਾਦੀ ਹੋਵਾਂਗਾ।
-ਗੁਰੂ ਪੰਥ ਦਾ ਦਾਸ-
ਕਰਤਾਰ ਸਿੰਘ ਗਿਆਨੀ ਕਲਾਸਵਾਲੀਆ ਗ੍ਰੰਥੀ
੪੭, ਸਿਖ, ਸਾਬਿਕ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਜੀ