ਜੌਹਰ ਖਾਲਸਾ
(੫੯)
ਵਾਕ ਕਵੀ
ਹਿੱਸਾ ਜੰਗਾਂ ਵਿਚ ਸਦਾ ਮਝੈਲ ਲੈਂਦੇ ਮੱਥਾ ਜ਼ਾਲਮਾਂ ਦੇ ਨਾਲ ਲਾਈ ਰੱਖਣ
ਅੱਧੀ ਸਦੀ ਤੋਂ ਸਮਾਂ ਵਧੀਕ ਹੋਯਾ ਪਾਈ ਹਾਕਮਾਂ ਨਾਲ ਲੜਾਈ ਰੱਖਣ
ਢਿੱਲੀ ਦਿੱਲੀ ਲਾਹੌਰ ਦੀ ਪਈ ਸ਼ਾਹੀ ਸਿੰਘ ਸੂਰਮੇ ਤੇਗ ਉਠਾਈ ਰੱਖਣ
ਭਾਵੇਂ ਪਈਆਂ ਮੁਸੀਬਤਾਂ ਲੱਖ ਆਕੇ ਦਿਨੋ ਦਿਨ ਹੀ ਕਲਾ ਸੁਵਾਈ ਰੱਖਣ
ਜ਼ਾਲਮ ਜ਼ੁਲਮ ਕਰਨੋਂ ਬਾਜ਼ ਆਂਵਦੇ ਨ ਧਰਮੀ ਸੂਰਮੇਂ ਜੰਗ ਮਚਾਈ ਰੱਖਣ
ਘਰ ਘਾਟ ਸਾਰੇ ਬਰਬਾਦ ਹੋ ਗਏ ਸਬਰ ਸ਼ੁਕਰ ਵਿਚ ਬੇਪ੍ਰਵਾਹੀ ਰੱਖਣ
ਕਦਮ ਧਰਮ ਤੋਂ ਪਿਛ੍ਹਾਂ ਨਾ ਮੂਲ ਹਟਦੇ ਵਿਚ ਦੁੱਖਾਂ ਦੇ ਸੁੱਖ ਮਨਾਈ ਰੱਖਣ
ਲੜਨ ਮਰਨ ਦਾ ਚਾ ਕਰਤਾਰ ਸਿੰਘਾ ਕਾਇਰਪੁਣੇ ਨੂੰ ਸਦਾ ਧਕਾਈ ਰੱਖਣ
ਤਥਾ
ਹੋਯਾ ਸਿੰਘਾਂ ਦਾ ਬਹੁਤ ਨੁਕਸਾਨਭਾਰਾ ਤੇ ਮੁਸੀਬਤਾਂ ਬਹੁਤ ਉਠਾਈਆਂ ਸਨ
ਸਿੰਘ ਜਰਜਰੇ ਹੋ ਗਏ ਨਾਲ ਫੱਟਾਂ ਜਿੰਦਾਂ ਕਈ ਹਜ਼ਾਰ ਗਵਾਈਆਂ ਸਨ
ਮਾਰੇ ਭੁਖਾਂ ਤੇ ਦੁਖਾਂ ਨੇ ਤੰਗ ਕੀਤੇ ਪਈਆਂ ਆਣਕੇ ਬਹੁਤ ਬਲਾਈਆਂ ਸਨ
ਟਿਕੇ ਜਾਕੇ ਮਾਲਵੇ ਦੇਸ ਅੰਦਰ ਘੜੀਆਂ ਸੁਖਾਂ ਦੀਆਂ ਕੁਝ ਆਈਆਂ ਸਨ
ਕੀਤੀ ਮਾਲਵੇ ਵਾਲਿਆਂ ਬਹੁਤ ਸੇਵਾ ਨਾਲੇ ਕਾਰੀਆਂ ਠੀਕ ਕਰਾਈਆਂ ਸਨ
ਦੁਧ ਦਹੀਂ ਦੀ ਕੁਝ ਪ੍ਰਵਾਹ ਨਾ ਸੀ ਦੇਂਦੇ ਖਾਣ ਨੂੰ ਦੁਧ ਮਲਾਈਆਂ ਸਨ
ਹੌਲੀ ਹੌਲੀ ਸਾਰੇ ਜ਼ਖਮੀ ਹੋਇ ਰਾਜ਼ੀ ਮਾਰ ਖੁਸ਼ਕੀਆਂ ਸਭ ਉਡਾਈਆਂ ਸਨ
ਘੋੜੋ ਖਾ ਕੇ ਫਸਲ ਤਿਆਰ ਹੋਏ ਆ ਜਵਾਨਾਂ ਤੇ ਲਾਲੀਆਂ ਛਾਈਆਂ ਸਨ
ਰੋਗੀ ਮਾਂਦੇ ਸਾਰੇ ਆਣ ਠੀਕ ਹੋਏ ਦੁਖ ਹੋ ਗਏ ਸਭ ਹਵਾਈਆਂ ਸਨ
ਭੁਲ ਗਈ ਔਖਿਆਈ ਕਰਤਾਰ ਸਿੰਘਾ ਵਾਗਾਂ ਖੁਸ਼ੀ ਨੇ ਫੇਰ ਪਰਤਾਈਆਂ ਸਨ
ਲੱਖੂ ਦੀਆਂ ਸ਼ੇਖੀਆਂ
ਲੱਖੂ ਪਰਤ ਲਾਹੌਰ ਦੇ ਵਿਚ ਗਿਆ ਫਤਹ ਆਪਣੇ ਥਾਂ ਉਹ ਪਾ ਆਇਆ
ਦੇਂਦਾ ਸੂਬੇ ਨੂੰ ਜਾ ਵਧਾਈਆਂ ਜੀ ਮਾਰ ਸਿੰਘਾਂ ਨੂੰ ਦੇਸੋਂ ਧਕਾ ਆਇਆ
ਸਿੰਘ ਰਿਹਾ ਪੰਜਾਬ ਦੇ ਵਿਚ ਕੋਈ ਨਾ ਮੈਂ ਜੜ੍ਹਾਂ ਤੋਂ ਪੁੱਟ ਗਵਾ ਆਇਆ
ਇਹ ਪੰਥ ਫਸਾਦ ਦੀ ਜੜ੍ਹ ਭਾਰਾ ਮੈਂ ਨਾਮ ਨਿਸ਼ਾਨ ਮਿਟਾ ਆਇਆ
ਇਹ ਨ ਦੱਸਦਾ ਜਾਲਮ ਖੱਤ੍ਰੀ ਉਸ ਸੌਦਾ ਮਹਿੰਗਾ ਮੈਂ ਕਰ ਕਰਾ ਆਇਆ
ਤੀਹ ਚਾਲੀ ਹਜ਼ਾਰ ਜਵਾਨ ਮੋਮਨ ਬਲੀ ਜੰਗ ਦੀ ਜਾਇ ਚੜ੍ਹਾ ਆਇਆ
ਦੇਸ ਸਾਰੇ ਦੇ ਤਾਈਂ ਬਰਬਾਦ ਕਰਕੇ ਹਾਂ ਪਿਟਣੇ ਸਦਾ ਦੇ ਪਾ ਆਇਆ