ਸਮੱਗਰੀ 'ਤੇ ਜਾਓ

ਪੰਨਾ:Johar khalsa.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

ਜੋਹਰ ਖਾਲਸਾ


  • ਤੇਰਾ ਪੁੱਤ ਭਤੀਜੜਾ ਆਪਣਾ ਭੀ ਧਾਰ ਤੇਗ ਦੀ ਅੱਗੇ ਰੁੜ੍ਹਾ ਆਇਆ

ਬਾਦਸ਼ਾਹੀ ਦੀ ਜੜ੍ਹ ਨੂੰ ਖੋਖਲੀ ਕਰ ਧੱਕਾ ਮਾਰ ਕੇ ਝੂਣ ਹਿਲਾ ਆਇਆ
ਪਾਜ਼ੀ ਬਣਕੇ ਆਪ ਕਰਤਾਰ ਸਿੰਘਾ ਪਿਛ੍ਹਾਂ ਨੱਠ ਕੇ ਜਾਨ ਬਚਾ ਆਇਆ

ਕਰੜੇ ਹੁਕਮ

ਲੱਖੂ ਡੌਂਡੀਆਂ ਫੇਰੀਆਂ ਦੇਸ ਅੰਦਰ ਜਾਵੇ ਮਾਰਿਆ ਸਿਖ ਅਖਵਾਇ ਜੇਹੜਾ
ਘਰ ਘਾਟ ਉਹਦਾ ਜ਼ਬਤ ਜਾਇ ਕੀਤਾ ਬਾਣੀ ਗੁਰੂ ਦੀ ਪੜੇ ਪੜ੍ਹਾਇ ਜੇਹੜਾ
ਉਹ ਕਹਿਰ ਸ੍ਰਕਾਰ ਦਾ ਹੋਇ ਭਾਗੀ ਕੇਸ ਪੁਤ੍ਰਾਂ ਸਿਰ ਰਖਵਾਇ ਜੇਹੜਾ
ਉਹਨੂੰ ਮਿਲਣ ਇਨਾਮ ਜਾਗੀਰ ਨਾਲੇ ਟੋਲ ਸਿੰਘਾਂ ਦੇ ਤਾਈਂ ਫੜਾਇ ਜੇਹੜਾ
ਉਹਦਾ ਘਣਬੱਚਾ ਘਾਣੀ ਪੀੜਦੇਣਾ ਨਾਲ ਸਿੰਘਾਂ ਦੇ ਮਿਲੇ ਮਿਲਾਇ ਜੇਹੜਾ
ਜਾਵੇ ਮਾਰਿਆ ਤੁਰਤ ਕਰਤਾਰ ਸਿੰਘਾ ਗੁਰੂ ਗ੍ਰੰਥ ਨੂੰ ਗੁਰੂ ਮਨਾਇ ਜੇਹੜਾ

ਵਾਕ ਕਵੀ

ਏਸ ਜ਼ਾਲਮ ਖੱਤਰੀ ਹਾਕਮਾਂ ਤੋਂ ਵਧ ਸਿੰਘਾਂ ਤੇ ਜ਼ੁਲਮ ਕਮਾਇ ਭਾਈ
ਧਰਮਸਾਲਾਂ ਤੇ ਗੁਰ ਅਸਥਾਨ ਢਾਹੇ ਗ੍ਰੰਥ ਪੋਥੀਆਂ ਢੂੰਢ ਫੁਕਾਇ ਭਾਈ
ਓਨਾਂ ਦਿਨਾਂ ਅੰਦ੍ਰ ਸਿੰਘ ਬਹੁਤ +ਫੜ ਕੇ ਜ਼ਾਲਮ ਦੁਖ ਦੇਕੇ ਮਰਵਾਇ ਭਾਈ
ਮੁੱਦਾ ਗੱਲ ਕੀ ਹਾਕਮਾਂ ਨਾਲ ਰਲਕੇ ਜ਼ੁਲਮ ਲੱਖੂ ਨੇ ਹੱਦੋਂ ਟਪਾਇ ਭਾਈ
ਦੀਨ ਦੁਨੀ ਦੇ ਪਿਛੇ ਗਵਾਇ ਲਿਆ ਦੁਨੀ ਨਿਭੀ ਨ ਨਾਲ ਲਖਾਇ ਭਾਈ
ਅਗੇ ਵੇਖਣਾ ਹੁਣ ਕਰਤਾਰ ਸਿੰਘਾ ਕਿਵੇਂ ਕੀਤੀਆਂ ਦਾ ਫਲ ਪਾਇ ਭਾਈ

  1. ਸ਼ਾਹ ਨਵਾਜ਼ ਖਾਂ ਤੇ ਯਾਹਯੇ ਖਾਂ ਦਾ ਵਿਰੋਧ

ਸੁਣੀ ਸਿੰਘਾਂ ਦੀ ਰੱਬ ਪੁਕਾਰ ਆਕੇ ਲਾਂਭੋਂ ਬਿੱਜ ਲਾਹੌਰ ਤੇ ਪਾਂਵਦਾ ਏ
ਸੂਬੇ ਖਾਨ ਬਹਾਦਰ ਦੇ ਬੇਟਿਆਂ ਦਾ ਆਪੋ ਵਿਚ ਵਿਰੋਧ ਵਧਾਂਵਦਾ ਏ
ਸ਼ਾਹ ਨਿਵਾਜ਼ ਭਰਾ ਯਾਹਯੇ ਖਾਂ ਦਾ ਸੀ ਓਹ ਚੜ੍ਹ ਮੁਲਤਾਨ ਤੋਂ ਆਂਵਦਾ ਏ
ਜਾਇਦਾਦ ਜੋ ਆਪਣੇ ਬਾਪ ਦੀ ਸੀ ਹਿੱਸਾ ਲੈਣ ਦੇ ਵਾਸਤੇ ਧਾਂਵਦਾ ਏ
ਨਾਲ ਲੈਕੇ ਫੌਜ ਜੱਰਾਰ ਭਾਰੀ ਡਰੇ ()ਬਾਗ ਸ਼ਾਲ੍ਹਾਮਾਰ ਲਾਂਵਦਾ ਏ
ਸੂਰਤ ਸਿੰਘ ਦੀਵਾਨ ਨੂੰ ਭੇਜ ਕਰਕੇ ਯਾਹਯੇ ਖਾਂ ਨੂੰ ਖਬਰ ਪੁਚਾਂਵਦਾ ਏ


*ਸੂਬੇ ਦਾ ਪੁਤ੍ਰ +ਲਤੀਫ ਲਿਖਦਾ ਹੈ ਕਿ ਲੱਖੂ ਨੇ ਹਜ਼ਾਰਾਂ ਸਿਖ ਬੇੜੀਆਂ ਪਾਕੇ ਲਾਹੌਰ ਖੜੇ ਸਨ ਤੇ ਲਾਹੌਰ ਦੇ ਬਜ਼ਾਰਾਂ ਵਿਚ ਫੇਰਕੇ ਆਖਰ ਕਤਲ ਕਰ ਦਿੱਤੇ ਸਨ |

(ਦੇਖੋ ਹ: ਰ: ਗੁ: ਹਿਸਟ੍ਰੀ ਆਫ ਦੀ ਸਿਖਸ ਵੀ ੫੧, ੧)

  1. ਹ: ਰ: ਗੁਪਤਾ (੨੧ ਨਵੰਬਰ ੧੭੪੬-੨੧ ਮਾਰਚ ੧੭੪੭)

()ਹਜ਼ਰਤ ਅਸ਼ਹਾਨ ਦੀ ਕਬਰ ਪਾਸ ।