ਸਮੱਗਰੀ 'ਤੇ ਜਾਓ

ਪੰਨਾ:Johar khalsa.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਜੌਹਰ ਖਾਲਸਾ


ਵਾਕ ਕਵੀ

ਏਧਰ ਬਾਦਸ਼ਾਹੀ ਵਿਚ ਪਿਆ ਰੌਲਾ ਹਾਕਮ ਪਰਜਾ ਤੇ ਕਹਿਰ ਗੁਜ਼ਾਰ ਰਹੇ
ਭਾਵੇਂ ਬਾਦਸ਼ਾਹੀ ਢਿੱਲੀ ਅਤਿ ਹੋਈ ਜ਼ੁਲਮ ਕਰ ਭਾਰੇ ਜ਼ੁਮੇਵਾਰ ਰਹੇ
ਜ਼ੋਰ ਸ਼ਰ੍ਹਾ ਦਾ ਘਟਿਆ ਮੂਲ ਨਹੀਂ ਸੀ ਹਿੰਦੂ ਧਰਮ ਨੂੰ ਕਰ ਦੁਖ੍ਯਾਰ ਰਹੇ
ਸਿੰਘਾਂ ਹਾਕਮਾਂ ਦਾ ਵਧਿਆ ਵੈਰ ਭਾਰਾ ਹੋ ਦੇਸ ਦੇ ਸੁਖ ਉਡਾਰ ਰਹੇ
ਬਾਲ ਬੱਚੇ ਤੇ ਔਰਤਾਂ ਤੰਗ ਪਈਆਂ ਦੁਖੀ ਕਰ ਸਾਰੇ ਹਾਹਾ ਕਾਰ ਰਹੇ
ਹਾਕਮ ਸ਼ਾਹੀ ਦਾ ਕਰ ਦਿਹ ਨਾਸ ਰੱਬਾ ਕਰ ਹਾਕਮ ਅੱਤ੍ਯਾਚਾਰ ਰਹੇ
ਏਹਨਾਂ ਜ਼ਾਲਮਾਂ ਤੇ ਕਹਿਰ ਕਰ ਨਾਜ਼ਲ ਵੇਖ ਦੁਖੀ ਹੋ ਲੋਕ ਪੁਕਾਰ ਰਹੇ
ਮਾਰੇ ਦੁਖੀ ਦੀ ਆਹ ਕਰਤਾਰ ਸਿੰਘਾ ਬੇੜੇ ਜ਼ੁਲਮ ਦੇ ਡੁਬ ਵਿਚਕਾਰ ਰਹੇ

ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਤੇ ਪਹਿਲਾ ਧਾਵਾ

ਅਠਾਰਾਂ ਸੌ ਉਤੇ ਚੌਥਾ ਸਾਲ ਜਾਂਦਾ ਅਹਿਮਦਸ਼ਾਹ ਪੰਜਾਬ ਨੂੰ ਧਾਇਆ ਸੀ
ਲੈ ਕੇ ਬਾਰਾਂ ਹਜ਼ਾਰ ਜਵਾਨ ਚੰਗੇ ਤੁਰਤ :ਕਾਬਲੋਂ ਧਾਵਾ ਬੁਲਾਇਆ ਸੀ
ਮਾਰੋ ਮਾਰ ਕਰਦਾ ਜਾਂ ਪਿਸ਼ੌਰ ਆਯਾ ਓਥੇ ਠਹਿਰ ਵਕੀਲ ਦੁੜਾਇਆ ਸੀ
ਜਾਹ ਲਿਆ ਤੂੰ ਖਬਰ ਕਰਤਾਰ ਸਿੰਘਾ ਸ਼ਾਹਨਿਵਾਜ਼ ਨੇ ਕੀਹ ਬਣਾਇਆ ਸੀ

ਦਿਲੀ ਦੇ ਬਾਦਸ਼ਾਹ ਨੂੰ ਫਿਕਰ

ਖਬਰਾਂ ਪੁੱਜੀਆਂ ਦਿੱਲੀ ਦੇ ਵਿਚ ਜਾਕੇ ਅਹਿਮਦਸ਼ਾਹ ਚੜ੍ਹ ਕਾਬਲੋਂ ਆਯਾ ਏ
ਪਿਆ ਫਿਕਰ ਦਿੱਲੀ ਦੇ ਬਾਦਸ਼ਾਹ ਨੂੰ ਕਮਰਦੀਨ ਨੂੰ ਪਾਸ ਬੁਲਾਯਾ ਏ
ਕਹਿੰਦਾ ਕਰ ਵਜ਼ੀਰ ਤਦਬੀਰ ਕੋਈ ਸ਼ਾਹ ਨਿਵਾਜ਼ ਨੇ ਕੰਮ ਗਵਾਯਾ ਏ
ਓਸ ਅਹਿਮਦ ਸ਼ਾਹ ਨੂੰ ਸੱਦਿਆ ਏ ਉਤੇ ਦੇਸ ਤੁਫਾਨ ਚੜ੍ਹਾਯਾ ਏ
()ਸ਼ਾਹ ਨਿਵਾਜ਼ ਨੂੰ ਆਪਣੇ ਵੱਲ ਕਰੀਏ ਹੋਰ ਬਣੇ ਨ ਕੁਝ ਸੁਣਾਯਾ ਏ
ਲਿਖੋ ਓਸ ਨੂੰ ਖਤ ਕਰਤਾਰ ਸਿੰਘਾ ਬਾਦਸ਼ਾਹ ਨੇ ਇਉਂ ਫੁਰਮਾਯਾ ਏ

ਦਿਲੀਓ ਸ਼ਾਹ ਨਿਵਾਜ਼ ਨੂੰ ਲਿਖਿਆ ਆਉਣਾ

ਜੋ ਕੁਝ ਹੋ ਗਈ ਓਸਨੂੰ ਜਾਣ ਦਿਓ ਤੂੰ ਏਸ ਝੇੜੇ ਨੂੰ ਹੁਣ ਨਿਪਟਾ ਆਪੇ
ਕਮਰਦੀਨ ਨੇ ਲਿਖਿਆ ਖਤ ਹੱਥੀਂ ਸ਼ਾਹ ਨਿਵਾਜ਼ ਨੂੰ ਫੇਰ ਵਡਿਆ ਆਪੇ
ਸੂਬਾ ਤਖਤ ਲਾਹੌਰ ਤੇ ਤੂੰਹੇਂ ਪੱਕਾ ਰਹੋ ਹੁਕਮ ਇਨਸਾਫ ਕਮਾ ਆਪੇ


:ਉਸ ਵੇਲੇ ਕਾਬਲ ਦਾ ਗਵਰਨਰ ਨਾਸਰ ਖਾਂ ਸੀ, ਜੋ ਕਿ ਨਾਦਰਸ਼ਾਹ ਨੇ ਨੀਯਤ ਕੀਤਾ ਸੀ । ()ਹਿਸਟ੍ਰੀ ਆਫ ਦੀ ਸਿਖਸ ਹ: ਰ: ਗੁ: ॥ +੩ ਸਤੰਬਰ ਨੂੰ ਸ਼ਾਹ ਨੇ ਦਿਲੀ ਵਕੀਲ ਭੇਜਿਆ ਕਿ ਜੇ ਮੇਰਾ ਕਸੂਰ ਮੁਆਫ ਕਰ ਦਿਓ ਤਾਂ ਜੋ ਆਖੋਗੇ ਮੈਂ ਕਰਾਂਗਾ।