ਸਮੱਗਰੀ 'ਤੇ ਜਾਓ

ਪੰਨਾ:Johar khalsa.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)

ਜੌਹਰ ਖਾਲਸਾ


ਸਾਬਰ ਸ਼ਾਹ ਕੁਝ ਸਖਤ ਕਲਾਮ ਕੀਤੀ ਸ਼ਾਹ ਨਿਵਾਜ਼ ਨ ਧੀਰ ਧਰਾਂਵਦਾ ਏ
ਓਸੇ ਵਕਤ ਜੱਲਾਦ ਬੁਲਾ ਕਰਕੇ ਸਾਬਰ ਸ਼ਾਹ ਨੂੰ ਕਤਲ ਕਰਾਂਵਦਾ ਏ
ਰਾਜਨੀਤ ਦੇ ਉਲਟ ਕਰਤਾਰ ਸਿੰਘਾ ਸ਼ਾਹ ਨਿਵਾਜ਼ ਅਪਰਾਧ ਕਮਾਂਵਦਾ ਏ

ਅਹਿਮਦ ਸ਼ਾਹ ਅਬਦਾਲੀ ਨੇ ਰੁਹਤਾਸ ਤੋਂ ਧਾਵਾ ਕਰਨਾ

ਸ਼ਾਹ ਨਿਵਾਜ਼ ਨੇ ਛੱਡਕੇ ਰਾਜਨੀਤੀ ਸਾਬਰ ਸ਼ਾਹ ਤਾਈ ਮਰਵਾਇਆ ਜੀ
ਹੈ ਵਕੀਲ ਨੂੰ ਮਾਰਨਾ ਜੁਰਮ ਭਾਰਾ ਰਾਜਨੀਤ ਦੇ ਵਿਚ ਲਖਾਇਆ ਜੀ
ਸੁਣਿਆਂਹਾਲ ਇਹ ਅਹਿਮਦਸ਼ਾਹ ਨੇ ਜਾਂ ਗੁੱਸਾ ਓਸਦੇ ਚਿਤ ਸਮਾਇਆ ਜੀ
ਹੋਕੇ ਅੱਗ ਬਗੋਲਾ ਰੁਹਤਾਸ ਵਿਚੋਂ ਅਹਿਮਦ ਸ਼ਾਹ ਲਾਹੌਰ ਨੂੰ ਧਾਇਆ ਜੀ
ਮਾਰੋ ਮਾਰ ਕਰਦਾ ਦੇਸ ਲੰਘ ਆਯਾ ਸ਼ਾਹ ਨਿਵਾਜ਼ ਨੇ ਭੀ ਸੁਣ ਪਾਇਆ ਜੀ
ਉਠ ਜੰਗ ਦੇ ਲਈ ਕਰਤਾਰ ਸਿੰਘਾ ਭਾਰਾ ਕੱਠ ਲਾਹੌਰ ਕਰਾਇਆ ਜੀ

ਸ਼ਾਹ ਨਿਵਾਜ਼ ਦੀਆਂ ਤਿਆਰੀਆਂ

ਆਈ ਦਿੱਲੀਓਂ ਕੋਈ ਇਮਦਾਦਨ ਸੀ ਸ਼ਾਹਨਿਵਾਜ਼ ਬੜਾ ਘਬਰਾਉਣ ਲੱਗਾ
ਬਣੀ ਸੱਪ ਚਚੂੰਧਰ ਦੀ ਗੱਲ ਆਕੇ ਕੀਤੇ ਆਪਣੇ ਤੇ ਪਛਤਾਉਣ ਲੱਗਾ
ਹੁਣ ਲੜੇ ਮਰੇ ਬਿਨਾਂ ਬਣੇ ਕੁਝ ਨ ਫੌਜ ਆਪਣੀ ਜਮ੍ਹਾਂ ਕਰਾਉਣ ਲੱਗਾ
ਕੁਝ ਨੇੜਿਓਂ ਤੇੜਿਓਂ ਖਾੱਨਾ ਦੀਆਂ ਇਮਦਾਦਾਂ ਭੀ ਹੋਰ ਬੁਲਾਉਣ ਲੱਗਾ
ਕੱਠ ਚਾਲੀ ਪੰਜਾਹ ਹਜ਼ਾਰ ਦਾ ਜੀ ਵੇਖ ਹੌਸਲੇ ਤਾਈਂ ਵਧਾਉਣ ਲੱਗਾ
ਤੋਪਾਂ ਚਾੜ੍ਹੀਆਂ ਕੋਟ ਤੇ ਭਾਰੀਆਂ ਜੀ ਦਾਰੂ ਸਿੱਕਾ ਬੇਅੰਤ ਵਰਤਾਉਣ ਲੱਗਾ
ਹੋ ਜੰਗ ਦੇ ਲਈ ਤਿਆਰ ਬੈਠਾ ਜ਼ੋਰ ਬਾਦਸ਼ਾਹ ਨਾਲ ਅਜ਼ਮਾਉਣ ਲੱਗਾ
ਆ ਗਿਆ ਦੁਰਾਨੀ ਕਰਤਾਰ ਸਿੰਘਾ ਸੂਬਾ ਨਿਕਲ ਕੇ ਅਗੇ ਰੁਕਾਉਣ ਲੱਗਾ

ਅਹਿਮਦ ਸ਼ਾਹ ਨੇ ਫਤਹ ਪਾਉਣੀ

+ਜ਼ਿਲਾ ਖਾਂ ਸ਼ਾਹਦਰੇ ਜਾ ਰੋਕ ਕੀਤੀ ਦੋਹਾਂ ਦਲਾਂ ਮੁਕਾਬਲਾ ਆਨ ਹੋਯਾ
ਪੰਜ ਹਿੱਸੇ ਸੀ ਫੌਜ ਲਾਹੌਰੀਆਂ ਦੀ ਭਾਰਾ ਆਣ ਕੇ ਗਰਮ ਮੈਦਾਨ ਹੋਯਾ
ਅਸਮਤ ਬੇਗ ਬਖਸ਼ੀ ਲੜਿਆ ਹੋ ਅੱਗੇ ਦੋ ਪਹਿਰ ਚੰਗਾ ਘਮਸਾਨ ਹੋਯਾ
ਜ਼ੋਰ ਵੇਖ ਲਾਹੌਰ ਦੀ ਫੌਜ ਦਾ ਜੀ ਖੰਡਾ ਖਿੱਚ ਅਗੇ ਸ਼ਾਹ ਦੁਰਾਨ ਹੋਯਾ
ਕਜ਼ਲ ਬਾਸ਼ਾਂ ਦੁਰਾਨੀਆਂ ਜ਼ੋਰ ਫ਼ੜਿਆ ਡਾਢਾ ਬਰਪਾ ਆਣ ਤੂਫਾਨ ਹੋਯਾ
ਜ਼ਿਲਾ ਖਾਂ ਕਸੂਰੀਆ ()ਬਿਗੜ ਗਿਆ ਸੂਬਾ ਲਸ਼ਕਰਾਂ ਸਣੇ ਹੈਰਾਨ ਹੋਯਾ


+ਇਹ ਕਸੂਰੀਆ ਪਠਾਣ ਲਾਹੌਰ ਵਿਚ ਸ਼ਾਹ ਨਿਵਾਜ਼ ਦੀ ਫੌਜ ਦਾ ਕਮਾਂਡਰ ਸੀ ਤੇ ਲੜਾਈ ਦਾ ਜ਼ੋਰ ਪੈਣ ਤੇ ਅਹਿਮਦ ਸ਼ਾਹ ਨਾਲ ਮਿਲ ਗਿਆ ਸੀ ।

()ਦੁਰਾਨੀਆਂ ਨਾਲ ਮਿਲ ਗਿਆ।