ਪੰਨਾ:Johar khalsa.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੬੭)


ਪੈਰੋਂ ਹਿੱਲੀ ਆ ਫੌਜ() ਲਾਹੌਰੀਆਂ ਦੀ ਛੱਡੇ ਮੋਰਚੇ ਨਹੀਂ ਠਹਿਰਾਨ ਹੋਯਾ
ਸ਼ਾਹ ਨਿਵਾਜ਼ ਖਾਂ ਹਾਰ ਕਰਤਾਰ ਸਿੰਘਾ ਸਿੱਧਾ ਦਿੱਲੀ ਦੇ ਵਲ ਰਵਾਨ ਹੋਯਾ

ਲਾਹੌਰ ਨੂੰ ਦੁਰਾਨੀਆਂ ਨੇ ਲੁਟਣਾ

ਸ਼ਾਹ ਨਿਵਾਜ਼ ਗਿਆ ?ਨੱਠ ਵਲ ਦਿੱਲੀ ਪਾਜ਼ੀ ਬਣ ਬੁਜ਼ਦਿਲੀ ਦਿਖਾਈ ਭਾਰੀ
ਜਾ ਵੜੇ ਲਾਹੌਰ ਦੇ ਵਿਚ ਗਿਰਜੇ ਹੋ ਨਿਸੰਗ ਸੀ ਲੁੱਟ ਮਚਾਈ ਭਾਰੀ
ਵਿਚ ਮੁਗਲ ਮਹੱਲਾ ਸੀ ਧਨੀ ਭਾਰਾ ਖਾਕ ਓਸਦੀ ਮਾਰ ਉਡਾਈ ਭਾਰੀ
ਨਾਲ ਲੱਖੂ ਦੇ ਹੋ ਸਰਬੰਧੀਆਂ ਨੇ ਸੀ ਲਾਹੌਰ ਤਦੋਂ ਲੁਟਵਾਈ ਭਾਰੀ
ਅਹਿਮਦਸ਼ਾਹ ਨੇ ਸਾਂਭਿਆ ਕਿਲੇ ਤਾਈਂ ਮਹਿਲਾਂ ਵਿਚ ਬੁਹਾਰੀ ਫਿਰਾਈ ਭਾਰੀ
ਸ਼ਾਹੀ ਖਾਕ ਮਿਲ ਜਾਇ ਕਰਤਾਰ ਸਿੰਘਾ ਬਿੱਜ ਮੁਗਲਾਂ ਤੇ ਰੱਬ ਪਾਈ ਭਾਰੀ

ਅਹਿਮਦ ਸ਼ਾਹ ਨੇ ਕਿਲਾ ਵੇਖਣਾ

ਅਹਿਮਦ ਸ਼ਾਹ ਲਾਹੌਰ ਦਾ ਕਿਲਾ ਡਿਠਾ ਜੋ ਪਸੰਦ ਆਏ ਸੋ ਸਮਾਨ ਲਏ
ਖੋਲ੍ਹ ਖੋਲ੍ਹ ਕੇ ਡਿੱਠੀਆਂ ਸਭ ਜਾਈ ਦਾਰੂ ਸਿੱਕਾ ਹਥਿਆਰ ਮਹਾਨ ਲਏ
ਲਈਆਂ ਹੋਰ ਚੀਜ਼ਾਂ ਬੇਸ਼ੁਮਾਰ ਕਈ ਗੱਡੇ ਭਰ ਬਹੁਤੇ +ਕੋਹਕਬਾਨ ਲਏ
ਕੁਝ ਦਿਨ ਲਾਹੌਰ ਕਰਤਾਰ ਸਿੰਘਾ ਰਹੇ ਬਾਦਸ਼ਾਹ ਲਾਹਿ ਥਕਾਨ ਲਏ

ਲੱਖੂ ਨੇ ਲਾਹੌਰ ਦਾ ਸੂਬਾ ਬਣਨਾ

ਲੱਖੂ ਕੈਦ ਕੀਤਾ ਸ਼ਾਹਨਿਵਾਜ਼ ਹੈਸੀ ਪਿਛੇ ਹਾਲ ਇਹ ਸਾਰਾ ਸੁਣਾਯਾ ਸੀ
ਵੈਰ ਲਿਆ ਦੀਵਾਨ ਨੇ ਨਾਲ ਸੂਬੇ ਸ਼ਾਹ ਨਿਵਾਜ਼ ਦੇ ਤਾਈਂ ਹਰਾਯਾ ਸੀ
ਇਮਨਾਬਾਦੀਆਂ ਨੇ ਏਸ ਜੰਗ ਅੰਦ੍ਰ ਅਹਿਮਦ ਸ਼ਾਹ ਨੂੰ ਫੈਜ਼ ਪੁਚਾਯਾ ਸੀ
ਭੇਦ ਦੱਸਕੇ ਸੂਬੇ ਦਾ ਓਸ ਤਾਈਂ ਸੂਬੇ ਤਾਈਂ ਨੁਕਸਾਨ ਪੁਚਾਯਾ ਸੀ
ਨਾਲ ਹੋ ਕੇ ਸ਼ਹਿਰ ਲਾਹੌਰ ਤਾਈਂ ਅੱਛੀ ਤਰ੍ਹਾਂ ਓਹਨਾਂ ਲੁਟਵਾਯਾ ਸੀ
ਅਹਿਮਦਸ਼ਾਹ ਦੀਵਾਨ ਤੇ ਖੁਸ਼ ਹੋਕੇ ਜੇਹਲ ਖਾਨਿਓਂ ਤੁਰਤ ਕਢਾਯਾ ਸੀ
ਓਹਨੂੰ ++ਨਿਮਕ ਹਰਾਮੀ ਦੇ ਬਦਲੇ ਆ ਬਾਦਸ਼ਾਹ ਨੇ ਤਖਤ ਬੈਠਾਯਾ ਸੀ
ਬੈਠਾ ਬਖਤ ਨਾ ਸਮਝ ਕਰਤਾਰ ਸਿੰਘਾ ਮੌਤ ਆਪਣੀ ਤਾਈਂ ਬੁਲਾਯਾ ਸੀ


()੮ ਜਨਵਰੀ ੧੭੪੮ ਨੂੰ ਸ਼ਾਹ ਸ਼ਾਹਦਰੇ ਪੁਜਾ,੧੦ ਤਾਰੀਖ ਨੂੰ ਰਾਵੀ ਟੱਪ ਹਮਲਾ ਕਰਦਿਤਾ ਤੇ ੧੩ ਤਾਰੀਖ ਨੂੰ ਲਾਹੌਰੀ ਫੌਜਾਂ ਨੂੰ ਹਾਰ ਦੇ ਲਾਹੌਰ ਤੇ ਕਬਜ਼ਾ ਹੋ ਗਿਆ । (ਹ: ਰ: ਗ:)

? ਜਨਵਰੀ ੧੭੪੭ ਨੂੰ ਹੀਰੇ ਜਵਾਹਰ ਲੈਕੇ ਦਿੱਲੀ ਨੱਠ ਗਿਆ ।

+ਕੋਹਬਾਨ, ਬਾਰੂਦ ਦੇ ਜ਼ੋਰ ਨਾਲ ਚੱਲਣ ਵਾਲੇ ਤੀਰ ॥

++ਜਿਹੜੀ ਓਸਨੇ ਸ਼ਾਹ ਨਿਵਾਜ਼ ਨਾਲ ਕੀਤੀ ਸੀ ।