ਪੰਨਾ:Johar khalsa.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੌਹਰ ਖਾਲਸਾ

(੭੧)


ਵਾਕ ਕਵੀ

ਅਹਿਮਦ ਸ਼ਾਹ ਦੀ ਠੱਪੀ ਗਈ ਖੁੰਬ ਭਾਵੇਂ ਪਰ ਦੇਸ਼ ਦੀ ਭਾਰੀ ਤਬਾਹੀ ਹੋਈ
ਆਉਂਦੇ ਜਾਂਦੇ ਪੰਜਾਬ ਨੂੰ ਲੁੱਟ ਖੜਿਆ ਚੰਗੀ ਹਾਕਮਾਂ ਠੱਪ ਠਪਾਈ ਹੋਈ
ਸੂਬੇ ਖਾਨ ਅਮੀਰ ਸਭ ਹੋਇ ਢਿੱਲੇ ਕਲਾ ਸਿੰਘਾਂ ਦੀ ਆਣ ਸਵਾਈ ਹੋਈ
ਜਥੇ ਵਿਚ ਪੰਜਾਬ ਦੇ ਫੈਲ ਗਏ ਘਰੀਂ ਜ਼ਾਲਮਾਂ ਹਾਲ ਦੁਹਾਈ ਹੋਈ
ਸਿੰਘਾਂ ਸੋਧਿਆ ਚੁਣ ਕੇ ਵੈਰੀਆਂ ਨੂੰ ਉਤੇ ਮੁਖਬਰਾਂ ਮਾਰ ਕੁਟਾਈ ਹੋਈ
ਦੜ ਵੱਟ ਗਏ ਸਾਰੇ ਕਰਤਾਰ ਸਿੰਘਾ ਕੁਝ ਚਿਰ ਨ ਫੜ ਫੜਾਈ ਹੋਈ

੧੭੪੭ ਈਸਵੀ ੧੭੦੫ ਬਿਕ੍ਰਮੀ ਮੁਅੱਯੁਨ ਮੁਲਕ ( ਮੀਰ ਮੰਨੂੰ) ਨੇ

ਲਾਹੌਰ ਦੀ ਸੂਬੇਦਾਰੀ ਸਾਂਭਣੀ ਤੇ ਲੱਖੂ ਨੂੰ ਸਜ਼ਾ

ਅਹਿਮਦ ਸ਼ਾਹ ਪੰਜਾਬ ਨੂੰ ਛਡ ਗਿਆ ਬਹੁਤ ਬੁਰੀ ਤਰਾਂ ਖਾ ਕੇ ਹਾਰ ਭਾਈ
ਫੌਜਾਂ ਬਾਦਸ਼ਾਹੀ ਆ ਲਾਹੌਰ ਗਈਆਂ ਬੰਦੋਬਸਤ ਸਭ ਲਿਆ ਸੰਭਾਰ ਭਾਈ
ਮੀਰ ਮੰਨੂੰ ਲਾਹੌਰ ਦਾ ਬਣ ਸੂਬਾ ਤਖਤ ਮੱਲ ਬੈਠਾ ਧਰਨਾ ਮਾਰ ਭਾਈ
ਲੱਖੂ ਤਾਈਂ ਸ਼ਾਹਜ਼ਾਦੇ ਨੇ ਕੈਦ ਕੀਤਾ ਤੀਹ ਲੱਖ ਲਾਯਾ ਡੰਨ ਭਾਰ ਭਾਈ
ਜਾਇਦਾਦ ਸਾਰੀ ਉਹਦੀ ਜ਼ਬਤ ਕੀਤੀ ਭਾਰਾ ਨਿਮਕ ਹਰਾਮ ਵਿਚਾਰ ਭਾਈ
ਬਾਈ ਲੱਖ ਨੀਲਾਮ ਕਰ ਵੱਟ ਲਿਆ ਅੱਠ ਲੱਖ ਰਹੀ ਬਾਕੀ ਚਿਤਾਰ ਭਾਈ
ਉਹਦੇ ਬਦਲੇ ਰਖਿਆ ਕੈਦ ਉਹਨੂੰ ਮੀਰ ਮੰਨੂੰ ਭਾਰਾ ਗੁੱਸਾ ਧਾਰ ਭਾਈ
ਕੌੜਾ ਮੱਲ ਦੀਵਾਨ ਵਜ਼ੀਰ ਕੀਤਾ ਦਿਤੇ ਓਸਨੂੰ ਸਭ ਅਖਤ੍ਯਾਰ ਭਾਈ
ਲੱਖੂ ਓਸਦੇ ਹੋ ਸਪੁਰਦ ਗਿਆ ਗਈਆਂ ਸ਼ੇਖੀਆਂ ਹੋ ਉਡਾਰ ਭਾਈ
ਤਖਤਾ ਤਖਤ ਤੋਂ ਹੋਯਾ ਕਰਤਾਰ ਸਿੰਘਾ ਬੁਰੇ ਕਰਮ ਹੋਏ ਸਿਰ ਅਸਵਾਰ ਭਾਈ

ਲੱਖੂ ਦੀ ਮੌਤ

ਕੌੜਾ ਮੱਲ ਸਤਿਗੁਰਾਂ ਦਾ ਸਿੱਖ ਹੈਸੀ ਕੈਦ ਵਿਚ ਲੱਖੂ ਓਸ ਪਾਇ ਦਿਤਾ
ਕਰਮਾ ਓਹਦਿਆਂ ਦਾ ਫਲ ਦੇਣ ਬਦਲੇ ਉਹਨੂੰ ਸਿੱਖਾਂ ਸਪੁਰਦਕਰਾਇ ਦਿਤਾ
ਕੈਦ ਛੋਟੇ ਮਕਾਨ ਦੇ ਵਿਚ ਕਰਕੇ ਮੁੱਘ ਛੱਤ ਦੇ ਵਿਚ ਰਖਾਇ ਦਿਤਾ
ਲੱਖੂ ਜ਼ਾਲਮ ਪਿਆ ਹੈ ਜੇਹਲ ਖਾਨੇ ਸਾਰੇ ਦੇਸ਼ ਦੇ ਵਿਚ ਸੁਣਾਇ ਦਿਤਾ
ਲੋਕ ਸਤੇ ਹੈਸਨ ਲੱਖੂ ਚੰਦਰੇ ਤੋਂ ਚਾੱਲਾ ਕਿਸੇ ਨੇ ਇਹ ਚਲਾਇ ਦਿਤਾ
ਇਹਦੇ ਸਿਰ ਉਤੇ ਟੱਟੀ ਫਿਰੇ ਜੇਹੜਾ ਵੱਡਾ ਪੁੰਨ ਕਮਾਇ ਜਤਾਇ ਦਿਤਾ
ਇਹ ਦੇਸ ਘਾਤੀ ਵੱਡਾ ਹੈਂਸਯਾਰਾ ਕਰਮਾਂ ਕੀਤਿਆਂ ਨੇ ਫਲ ਆਇ ਦਿਤਾ
ਲੋਕ ਦੂਰੋਂ ਦੂਰੋਂ ਆ ਕੇ ਫਿਰਨ ਟੱਟੀ ਪਾਪੀ ਵਿਚ ਪਖਾਨੇ ਦਬਾਇ ਦਿਤਾ