ਪੰਨਾ:Johar khalsa.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਜੌਹਰ ਖਾਲਸਾ


ਕਿੰਨਾ ਚਿਰ ਰਿਹਾ ਓਸ ਨਰਕ ਅੰਦਰ ਹੈਸੀ ਜਮਾਂ ਨੇ ਮਨੋਂ ਭੁਲਾਇ ਦਿਤਾ
ਨਰਕਾਂ ਵਿਚ ਭੀ ਪਾਪੀ ਨੂੰ ਢੋਈ ਨ ਸੀ ਧਰਮ ਰਾਜ ਹੈਸੀ ਫੁਰਮਾਇ ਦਿਤਾ
ਇਹਨੂੰ ਰਹਿਣ ਦਿਓ ਏਸੇ ਨਰਕ ਅੰਦਰ ਹੈਸੀ ਦੇਸ ਨੂੰ ਏਸ ਸਤਾਇ ਦਿਤਾ
ਭੋਗੇ ਆਪਣੀ ਕੀਤੀ ਕਰਤਾਰ ਸਿੰਘਾ ਜੀਊਂਦਾ ਦੋਜ਼ਖਾਂ ਵਿਚ ਸੁਟਾਇ ਦਿਤਾ

ਵਾਕ ਕਵੀ

ਛੇ ਮਾਹ ਭੋਗੇ ਦੁਖ ਨਰਕ ਅੰਦਰ ਦੁਖ ਹੋ ਕੇ ਪਾਪੀ ਸਿਧਾਇ ਗਿਆ
ਮਰ ਗਿਆ ਜਹਾਨ ਤੇ ਰਿਹਾ ਨ ਉਹ ਪਿਛੇ ਦੁਨੀ ਤੇ ਦੀਨ ਗਵਾਇ ਗਿਆ
ਛਡ ਗਿਆ ਬਦਨਾਮੀਆਂ ਖੱਟ ਪਿਛੇ ਸਦਾ ਲਈ ਕਲੰਕ ਲਵਾਇ ਗਿਆ
ਬਾਦਸ਼ਾਹੀ ਦੇ ਝੂਠੇ ਹੰਕਾਰ ਅੰਦਰ ਐਵੇਂ ਮਾਨੁਖ ਦੇਹ ਵੰਜਾਇ ਗਿਆ
ਜ਼ੋਰ ਪਾ ਕੇ ਖੱਟੀਆਂ ਨੇਕੀਆਂ ਨ ਖੱਟ ਬਦੀਆਂ ਜਮ੍ਹਾਂ ਕਰਾਇ ਗਿਆ
ਮਰਗਿਆ ਉਹਦੁਸ਼ਟ ਕਰਤਾਰ ਸਿੰਘਾ ਪਿਛੋਂ ਨਾਮ ਬਦਨਾਮ ਕਰਾਇ ਗਿਆ

ਸਿੰਘਾਂ ਦਾ ਹਾਲ

ਘੱਲੂਘਾਰਾ ਕੀਤਾ ਲੱਖੂ ਚੰਦਰੇ ਜਾਂ ਭਾਰੇ ਸਿੰਘਾਂ ਦੇ ਤਦੋਂ ਨੁਕਸਾਨ ਹੋਏ
ਸੱਤ ਅੱਠ ਹਜ਼ਾਰ ਸ਼ਹੀਦ ਹੋਏ ਬਾਕੀ ਜ਼ਖਮੀ ਬਹੁਤ ਪਛਾਨ ਹੋਏ
ਦੇਸ ਮਾਲਵੇ ਦੇ ਵਿਚ ਵੜੇ ਜਾ ਕੇ ਵੀਰ ਵੀਰਾਂ ਦੇ ਮਿਹਮਾਨ ਹੋਏ
ਕੀਤੀ ਸੇਵਾ ਮਲਵੱਈਆਂ ਨੇ ਬਹੁਤ ਭਾਰੀ ਰਾਜ਼ੀ ਬਹੁਤ ਜਲਦੀ ਸਿੰਘ ਆਨ ਹੋਏ
ਫੱਟ ਮਿਲ ਗਏ ਜ਼ਖਮੀਆਂ ਸਾਰਿਆਂ ਦੇ ਲੱਥੀ ਮਾਂਦਗੀ ਤਿਆਰ ਜਵਾਨ ਹੋਏ
ਪੱਠੇ ਖਾਕੇ ਘੋੜੇ ਭੀ ਹੋਇ ਰਾਜ਼ੀ ਸਿੰਘ ਤਿਆਰ ਬਰ ਤਿਆਰ ਪਛਾਨ ਹੋਏ
ਰੌਲਾ ਸੁਣਿਆਂ ਹਾਕਮਾਂ ਵਿਚ ਪਿਆ ਸਿੰਘ ਝਟ ਹੁਸ਼ਿਆਰ ਸੁਜਾਨ ਹੋਏ
ਮਾਝੇ ਦੇਸ ਦੇ ਵਿਚ ਆ ਹੋਇ ਦਾਖਲ ਥਾਂ ਥਾਂ ਉੱਤੇ ਜ਼ਾਹਿਰ ਜਾਨ ਹੋਏ
ਏਸ ਰਾਜ ਰੌਲੇ ਵਿਚ ਸਿੰਘ ਸਾਰੇ ਵੱਲ ਮੁਖਬਰਾਂ ਰੱਖ ਧਿਆਨ ਹੋਏ
ਦੋਖੀ ਪੰਥ ਦੇ ਮਾਰੇ ਕਰਤਾਰ ਸਿੰਘਾ ਲੁਟਾਂ ਲੁਟੀਆਂ ਬੀਰ ਬਲਵਾਨ ਹੋਏ

ਤਥਾ

ਅਹਿਮਦ ਸ਼ਾਹ ਨੇ ਜਦੋਂ ਲਾਹੌਰ ਲੁੱਟੀ ਓਦੋਂ ਸਿੰਘਾਂ ਨੇ ਭੀ ਗੱਫੇ ਲਾਇ ਚੰਗੇ
ਇਰਦ ਗਿਰਦ ਦੇ ਖਾੱਨਾਂ ਅਮੀਰਾਂ ਤਾਈਂ ਮਜ਼ੇ ਜ਼ੁਲਮ ਦੇ ਫੇਰ ਚਖਾਇ ਚੰਗੇ
ਘੱਲੂਘਾਰੇ ਦੀਆਂ ਕਸਰਾਂ ਕੱਢ ਲਈਆਂ ਪੂਰੇ ਆਪਣੇ ਘਾਟੇ ਕਰਾਇ ਚੰਗੇ
ਫੇਰ ਜੰਗ ਪਿਆ ਦੁਹਾਂ ਦਲਾਂ ਦਾ ਜਾਂ ਸ਼ਾਹੀ ਮਾਲ ਅਸਬਾਬ ਲੁਟਾਇ ਚੰਗੇ
ਦੁਹਾਂ ਬਾਦਸ਼ਾਹਾਂ ਨੂੰ ਫੇਰੇ ਹੱਥ ਵਾਹਵਾ ਅਫਸਰ ਮਾਰਕੇ ਛਾਪੇ ਰੁਵਾਇ ਚੰਗੇ