ਜੌਹਰ ਖਾਲਸਾ
(੭੩)
ਮੰਨੂੰ ਮੀਰ ਲਾਹੌਰ ਜਾਂ ਸਾਂਭ ਬੈਠਾ ਕੌੜਾ ਮੱਲ ਨੇ ਪੱਖ ਨਿਭਾਇ ਚੰਗੇ
ਉਤੇ ਸਿੰਘਾਂ ਦੇ ਜ਼ੋਰ ਨ ਪੈਣ ਦਿਤਾ ਤਦੋਂ ਸਿੰਘ ਨੇ ਲਾਭ ਉਠਾਇ ਚੰਗੇ
ਜੱਥੇ ਪੰਥ ਅੰਦਰ ਨਵੇਂ ਬਹੁਤ ਰਲ ਗਏ ਹੋਰ ਸਿੰਘਾਂ ਨੇ ਸਿੰਘ ਸਜਾਇ ਚੰਗੇ
ਪੰਥ ਆਪਣੇ ਪੈਰ ਸੰਭਾਲ ਬੈਠਾ ਇਹ ਵਾਹਿਗੁਰੂ ਨੇ ਢਬ ਲਾਇ ਚੰਗੇ
ਸਾਲ ਠਾਰਾਂਸੌ ਛੇਵਾਂ ਕਰਤਾਰ ਸਿੰਘਾ ਗਿਆ ਬੀਤ ਲਿਖ ਹਾਲ ਸੁਣਾਇ ਚੰਗੇ
ਸਿੰਘਾਂ ਨੇ ਸ੍ਰੀ ਅੰਮ੍ਰਿਤਸਰ ਜੀ ਇਕਠਿਆਂ ਹੋਣਾ
ਪਿਆ ਰਾਜ ਰੌਲਾ ਰਿਹਾ ਦੇਸ ਅੰਦਰ ਸਿੰਘ ਆਪਣੇ ਪੈਰ ਜਮਾ ਬੈਠੇ
ਅੰਮ੍ਰਿਤਸਰ ਫਿਰ ਪੰਥ ਹੋ ਗਿਆ ਕੱਠਾ ਚੰਗਾ ਮੇਲਾ ਵਸਾਖੀ ਦਾ ਲਾ ਬੈਠੇ
ਲੱਖੂ ਕੀਤੀਆਂ ਜੋਇ ਖਰਾਬੀਆਂ ਸਨ ਤਾਲ ਤਾਈਂ ਮੁੜ ਸਾਫ ਕਰਾ ਬੈਠੇ
ਤਖਤ ਸ੍ਰੀ ਅਕਾਲ ਦੇ ਪਾਸ ਇਕ ਦਿਨ ਸਾਰੇ ਰਲਕੇ ਆਣ ਭਰਾ ਬੈਠੇ
ਵੱਡੇ ਬੁਢੇ ਨਵਾਬ ਕਪੂਰ ਸਿੰਘ ਜਹੇ ਕਠੇ ਹੋ ਕੇ ਸਾਰੇ ਦਾਨਾ ਬੈਠੇ
ਨਿਗ੍ਹਾ ਮਾਰੀਆਂ ਪੰਥ ਦੇ ਘਾਟਿਆਂ ਤੇ ਆਪੋ-ਆਪਣੀ ਸੋਚ ਦੁੜਾ ਬੈਠੇ
ਕਹਿਆ ਦਾਨਿਆਂ ਸੁਣ ਲਓ ਖਾਲਸਾ ਜੀ ਅਸੀਂ ਬਹੁਤ ਨੁਕਸਾਨ ਕਰਾ ਬੈਠੇ
ਸਾਡੇ ਪਾਸ ਨ ਕੋਟ ਤੇ ਕਿਲਾ ਕੋਈ ਕਈ ਮੁਸ਼ਕਲਾਂ ਸਿਰ ਉਠਾ ਬੈਠੇ
ਖੂਨ ਚੋ ਕੇ ਦੇਸ ਕਰ ਫਤਹ ਸਾਰਾ ਕਈ ਵਾਰ ਹਾਂ ਹਥੋਂ ਖੁਹਾ ਬੈਠੇ
ਅੱਜ ਤੱਕ ਬਣਾਇਆ ਨਾ ਥਾਂ ਕੋਈ ਦੇਸ ਜਿੱਤ ਕਈ ਵਾਰ ਗੁਵਾ ਬੈਠੇ
ਅਸੀਂ ਆਸਰਾ ਰੱਖਦੇ ਜੰਗਲਾਂ ਦਾ ਕਿਲਾ ਕੋਟ ਰਚਨਾ ਹਾਂ ਭੁਲਾ ਬੈਠੇ
ਗੜ੍ਹ ਰਚੋ ਕੋਈ ਹੁਣ ਕਰਤਾਰ ਸਿੰਘਾ ਪਿਛੇ ਬੜਾ ਹਾਂ ਵਕਤ ਖੁੰਝਾ ਬੈਠੇ
ਸਿੰਘਾਂ ਦੀ ਵਿਚਾਰ
ਏਸ ਵੇਲੇ ਹੋਯਾ ਪੰਥ ਆਣ ਕੱਠਾ ਝਟ ਪਟ ਕੋਈ ਕਿਲਾ ਬਣਾਈਏ ਜੀ
ਕੋਟ ਚੋਟ ਤੋਂ ਸਦਾ ਬਚਾਈ ਰਖੇ ਓਟ ਆਪਣੀ ਕੋਈ ਰਖਾਈਏ ਜੀ
ਕਿਲਾ ਪਾਸ ਹੋਵੇ ਆਇ ਵੈਰੀਆਂ ਦਾ ਆਕੀ ਹੋਇਕੇ ਜ਼ੋਰ ਤੁੜਾਈਏ ਜੀ
ਜਿਥੇ ਰੱਖੀਏ ਸਾਜ ਸਮਾਨ ਸਾਰਾ ਵੇਲੇ ਸਿਰ ਲੈ ਖਰਚ ਖਰਚਾਈਏ ਜੀ
ਚੀਜ਼ਾਂ ਜੰਗਲਾਂ ਦੇ ਵਿਚ ਰਖ ਆਉਂਦੇ ਫੇਰ ਹਥ ਨ ਆਉਣ ਗਵਾਈਏ ਜੀ
ਹੋਵੇ ਥਾਂ ਕਰੀਏ ਰਸਦ ਬਸਦ ਕੱਠੀ ਫੇਰ ਕਾਸਨੂੰ ਦੁਖ ਉਠਾਈਏ ਜੀ
ਵੇਖੋ ਸ਼ੇਰ ਭੀ ਘੁਰੇ ਬਣਾਇ ਰਹਿੰਦੇ ਤੇ ਬੇਆਸਰੇ ਅਸੀਂ ਸਦਾਈਏ ਜੀ
ਰਚੋ ਗੜ੍ਹ ਝੱਬਦੇ ਰਲ ਖਾਲਸਾ ਜੀ ਜਮਾਂ ਜੰਗੀ ਸਾਮਾਨ ਕਰਾਈਏ ਜੀ
ਰੁਝੇ ਹਾਕਮ ਝਗੜਿਆਂ ਵਿਚ ਸਾਰੇ ਅਸੀਂ ਸਮਾਂ ਨ ਹਥੋਂ ਗਵਾਈਏ ਜੀ