ਸਮੱਗਰੀ 'ਤੇ ਜਾਓ

ਪੰਨਾ:Johar khalsa.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

ਜੌਹਰ ਖਾਲਸਾ


ਬਾਦਸ਼ਾਹੀ ਦੀ ਨੀਂਹ ਕਰਤਾਰ ਸਿੰਘਾ ਗੁਰੂ ਆਸਰੇ ਰੱਖ ਦਿਖਾਈਏ ਜੀ

੧੮੦੫ ਹਾੜ ਸਿੰਘਾਂ ਨੇ ਰਾਮਗੜ੍ਹ ਕਿਲਾ ਬਨਾਉਣਾ+

ਰਾਮਸਰ ਅਤੇ ਦਰਬਾਰ ਦੇ ਵਿਚ ਸਿੰਘ ਕਰਨ ਪਸੰਦ ਇਕ ਥਾਨ ਆਪੇ
ਲੈਕੇ ਆਗ੍ਯਾ ਸ੍ਰੀ ਦਰਬਾਰ ਸਾਹਿਬੋਂ ਕਿਲਾ ਰਚਨ ਲਗੇ ਬੁਧੀਵਾਨ ਆਪੇ
ਦੋ ਗਜ਼ ਤੋਂ ਰੱਖ ਕੇ ਨੀਂਹ ਚੌੜੀ ਸਿੰਘ ਲਗ ਪਏ ਉਸਰਾਨ ਆਪੇ
ਥਾਓਂ ਥਾਈਂ ਸਾਰਾ ਪੰਥ ਜੁਟ ਪਿਆ ਬਣ ਗਏ ਮਜ਼ਦੂਰ ਤਰਖਾਨ ਆਪੇ
ਕਰਨ ਘਾਣੀਆਂ ਢੋਂਵਦੇ ਸਿਰੋਂ ਪਾਣੀ ਕਹੀਆਂ ਵਾਹੁੰਦੇ ਗਾਰਾ ਫੜਾਨ ਆਪੇ
ਆਪੇ ਕੰਧਾਂ ਬਨਾਉਣ ਤੇ ਪਾਉਣ ਛੱਤਾਂ ਆਪੇ ਦੇਗ ਬਨਾਉਣ ਤੇ ਖਾਨ ਆਪੇ
ਕਾਰ ਗੁਰੂ ਦੀ ਸਮਝ ਕੇ ਕਰਨ ਸਾਰੇ ਵਾਂਗ ਸੇਵਕਾਂ ਸੇਵ ਕਮਾਨ ਆਪੇ
†ਦੋ ਮਾਹ ਵਿਚ ਕਿਲਾ ਤਿਆਰ ਹੋਯਾ ਜਿਹੜਾ ਵੇਖਦੇ ਕੰਮ ਨਿਭਾਨ ਆਪੇ
ਖਾਈ ਬੁਰਜ ਤੇ ਛੱਈਆਂ ਤਿਆਰ ਕੀਤੇ ਸੋਚ ਸਮਝ ਕੇ ਰਚੇ ਮਕਾਨ ਆਪੇ
ਰਾਮ ਗੜ੍ਹ ਫਿਰ ਨਾਮ ਕਰਤਾਰ ਸਿੰਘਾ ਓਸ ਕੋਟ ਦਾ ਸਿੰਘ ਰਖਾਨ ਆਪੇ

ਵਾਕ ਕਵੀ

ਰਾਮ ਗੜ੍ਹ ਸਿੰਘਾਂ ਕਿਲਾ ਰਚ ਲਿਆ ਵਿਚ ਜਮ੍ਹਾਂ ਸਮਾਨ ਕਰਾਯਾ ਜੀ
ਗਿਰਦ ਗਿਰਦ ਓਹਦੇ ਖੇਤੀ ਬੀਜ ਲਈ ਚੰਗਾ ਸਾਜ਼ ਸਾਮਾਨ ਬਣਾਯਾ ਜੀ
ਉਹਨਾਂ ਖੇਤੀਆਂ ਦਾ ਨਾਮ ਰਾਮ ਰੌਣੀ ਨਾਲ ਖੁਸ਼ੀ ਦੇ ਆਖ ਸੁਣਾਯਾ ਜੀ
ਪਹਿਲੀ ਨੀਂਹ ਇਹ ਰਾਜ ਦੀ ਧਰੀ ਸਿੰਘਾਂ ਚੰਗੇ ਸ਼ੁਭ ਸਮੇਂ ਟੱਕ ਲਾਯਾ ਜੀ
ਆਣ ਤਦੋਂ ਤੋਂ ਰਾਜ ਪ੍ਰਤਾਪ ਵਧਿਆ ਮੁਗਲਾਂ ਤਈ ਕਰਤਾਰ ਘਟਾਯਾ ਜੀ
ਉਨ੍ਹਾਂ ਥਾਵਾਂ ਦਾ ਵੇਖ ਕਰਤਾਰ ਸਿੰਘਾ ਹੈ ਸਮੇਂ ਨਿਸ਼ਾਨ ਗਵਾਯਾ ਜੀ

ਪੰਥ ਦੇ ਦੋਖੀਆਂ ਦੀ ਸਲਾਹ

ਵੈਰੀ ਪੰਥ ਦੇ ਤੱਕਦੇ ਦਾਉ ਹੈਸਨ ਕਦੋਂ ਅਸੀਂ ਪਿਆਰ ਵੰਡਾਈਏ ਜੀ
ਰੌਲਾ ਬੰਦ ਹੋਇਆ ਸੂਬੇ ਤਾਈਂ ਕਹਿੰਦੇ ਦੇਸ ਵਲ ਧ੍ਯਾਨ ਲਗਾਈਏ ਜੀ
ਸਿੰਘ ਕੌਮ ਭਾਰੀ ਖਤਰਨਾਕ ਹੈ ਜੋ ਬੰਦੋਬਸਤ ਕਰ ਜ਼ੇਰ ਕਰਾਈਏ ਜੀ
ਜ਼ੋਰ ਫੜ ਗਏ ਫੇਰ ਜੇ ਦੇਸ ਅੰਦਰ ਤੰਗ ਕਰਨਗੇ ਸੱਚ ਸੁਣਾਈਏ ਜੀ
ਅੰਮ੍ਰਿਤਸਰ ਸੁਣਿਆਂ ਸਿੰਘਾਂ ਕੱਠ ਕੀਤਾ ਫੌਜਾਂ ਭੇਜ ਕੇ ਓਥੋਂ ਉਠਾਈਏ ਜੀ
ਕਿਲਾ ਲਿਆ ਬਣਾ ਹੈ ਖਾਲਸੇ ਨੇ ਮਾਰ ਝੱਬ ਦੇ ਬਾਹਰ ਕਢਾਈਏ ਜੀ
ਕਿਸੇ ਥਾਂ ਨਾਹੀਂ ਸਿੰਘ ਜਮ੍ਹਾਂ ਹੋਵਣ ਫੌਜ ਗਸ਼ਤੀ ਤੁਰਤ ਚੜ੍ਹਾਈਏ ਜੀ


+ਹ:ਰ: ਗੁਪਤਾ । †ਮਈ ਨਵੰਬਰ ੧੭੪੮ ।