ਸਮੱਗਰੀ 'ਤੇ ਜਾਓ

ਪੰਨਾ:Johar khalsa.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)

ਜੌਹਰ ਖਾਲਸਾ


ਪਤਾ ਦੇਸ ਦੇ ਵਿਚ ਹੋ ਗਿਆ ਹੈ ਸੀ ਸਿੰਘ ਹੋ ਕੱਠੇ ਹੋਰ ਆਇ ਬਹੁਤੇ
ਰਸਦ ਬਸਦ ਦਾਣਾ ਪੱਠਾ ਘਿਓ ਮਿੱਠਾ ਸਿੰਘ ਪਿੰਡਾਂ ਤੋਂ ਲੈਕੇ ਧਾਇ ਬਹੁਤੇ
ਕੱਠੇ ਵੀਹ ਹਜ਼ਾਰ ਕੁ ਹੋਇ ਗਏ ਜਮ੍ਹਾਂ ਸਾਜ਼ ਸਾਮਾਨ ਰਖਾਇ ਬਹੁਤੇ
ਗੁਰੂ ਚੱਕ ਦੇ ਚਾਰ ਚੁਫੇਰ ਭਾਈ ਸਿੰਘਾਂ ਮੋਰਚੇ ਤੁਰਤ ਬਣਾਇ ਬਹੁਤੇ
ਜੰਗ ਕਰਨ ਦੇ ਲਈ ਕਰਤਾਰ ਸਿੰਘਾ ਸੁਣ ਸੁਣ ਦੂਰੋਂ ਸਿੰਘ ਧਾਇ ਬਹੁਤੇ

ਲਾਹੌਰ ਦੀ ਫੌਜ ਨਾਲ ਕਿਲਿਓਂ ਬਾਹਰ ਮੁਕਾਬਲਾ

ਮਾਰੋ ਮਾਰ ਕਰਦੀ ਫੌਜ ਆਈ ਸਿੱਧੀ ਭੇਦ ਕਿਸੇ ਤੋਂ ਪੁਛ ਪੁਛਾਯਾ ਨ
ਘੇਰਾ +ਪਾ ਲੈਣਾ ਰਾਮ ਗੜ੍ਹ ਉਤੇ ਖੌਫ ਸਿੰਘਾਂ ਦਾ ਮੂਲੋਂ ਰਖਾਯਾ ਨ
ਸਿੰਘ ਮੋਰਚੇ ਮੱਲ ਕੇ ਪਏ ਅਗੇ ਕਿਤੇ ਆਪਣਾ ਆਪ ਦਿਖਾਯਾ ਨ
ਵੈਰੀ ਆ ਗਏ ਮਾਰ ਦੇ ਹੇਠ ਜਦੋਂ ਸਿੰਘਾਂ ਵੇਲੇ ਨੂੰ ਹਥੋਂ ਖੁੰਝਾਯਾ ਨ
ਝੱਟ ਪਟ ਬਾੜਾਂ ਅਗੋਂ ਝਾੜੀਆਂ ਜੀ ਭੇਦ ਮੁਸਲਮਾਨਾਂ ਮੂਲੋਂ ਪਾਯਾ ਨ
ਅੱਠ ਦਸ ਹਜ਼ਾਰ ਬੰਦੂਕ ਚੱਲੀ ਖਾਲੀ ਸਿੰਘਾਂ ਨੇ ਵਾਰ ਗਵਾਯਾ ਨ
ਦੋ ਚਾਰ ਉਤੋੜਿੱਤੀ ਪਏ ਰਾਬੇ ਲਗੇ ਜਿਹਨੂੰ ਉਸ ਹਾਇ ਸੁਣਾਯਾ ਨ
ਪੈਂਦੀ ਸੱਟੇ ਨੁਕਸਾਨ ਕਰਤਾਰ ਸਿੰਘਾ ਹੋ ਗਿਆ ਤੇ ਹੱਥ ਕੁਝ ਆਯਾ ਨ

ਤਥਾ

ਵੈਰੀ ਸਿਧੇ ਬੇਖਤਰ ਹੋ ਆ ਰਹੇ ਸਨ ਬਾੜਾਂ ਝਾੜ ਕੇ ਸਿੰਘਾਂ ਵਿਛਾ ਦਿਤੇ
ਜਿੰਨੇ ਚਿਰ ਨੂੰ ਅਫਸਰਾਂ ਪਤਾ ਕੀਤਾ ਸਿੰਘਾਂ ਫੌਜ ਅੰਦਰ ਖੱਪੇ ਪਾ ਦਿਤੇ
ਕਿਲਿਓਂ ਦੂਰ ਹੀ ਆਉਂਦਿਆਂ ਵੈਰੀਆਂ ਨੂੰ ਮਜ਼ੇ ਜੰਗ ਦੇ ਤੁਰਤ ਚਖਾ ਦਿਤੇ
ਸਿੰਘ ਸਦਾ ਹੁਸ਼ਿਆਰ ਨੇ ਯਾਦ ਰਖੋ ਭੇਦ ਹਾਕਮਾਂ ਤਾਈਂ ਜਤਾ ਦਿਤੇ
ਕਈ ਸੈਂਕੜੇ ਪਹਿਲੇ ਹੀ ਵਿਚ ਹੱਲੇ ਵੈਰੀ ਮਾਰ ਕੇ ਸਿੰਘਾਂ ਖਪਾ ਦਿਤੇ
ਫੌਜਦਾਰਾਂ ਦੇ ਚਾ ਕਰਤਾਰ ਸਿੰਘਾ ਲਾਹ ਜੰਗ ਤੋਂ ਪਹਿਲਾਂ ਵਿਖਾ ਦਿਤੇ

ਲਾਹੌਰ ਦੀ ਫੌਜ ਨੇ ਪਿਛਾਂਹ ਹਟਕੇ ਜੰਗ ਸ਼ੁਰੂ ਕਰਨਾ

ਜਿਧਰ ਹੋਂਵਦੇ ਓਧਰ ਅੱਗ ਵਰਦੀ ਫੌਜਾਂ ਹਾਕਮਾਂ ਪਿਛ੍ਹਾਂ ਹਟਾਈਆਂ ਜੀ
ਜਿੰਨੇ ਚਿਰ ਨੂੰ ਫੌਜਾਂ ਨੇ ਪੈਰ ਸੰਭਲੇ ਸਿੰਘਾਂ ਮਾਰ ਸਫਾਂ ਉਲਟਾਈਆਂ ਜੀ
ਲੈਕੇ ਮੋਰਚੇ ਤੁਰਤ ਹੀ ਲੜਨ ਲਗੇ ਸੱਟਾਂ ਖਾ ਪਿਛੋਂ ਹੋਸ਼ਾਂ ਆਈਆਂ ਜੀ
ਏਧਰ ਸਿੰਘ ਅਤੇ ਓਧਰ ਮੁਸਲਮਾਨੀ ਸਿਰਾਂ ਧੜਾਂ ਦੀਆਂ ਸ਼ਰਤਾਂ ਲਾਈਆਂ ਜੀ
ਗਲ ਪੈਣ ਦੀ ਹਿੰਮਤ ਹਾਕਮਾਂ ਨ ਕਰਦੇ ਸਿੰਘ ਭੀ ਦਾਉ ਬਚਾਈਆਂ ਜੀ


+ਅਕਤੂਬਰ ੧੭੪੮-ਫਰਵਰੀ ੧੭੪੯ ( ਹ:ਰ:ਗੁ:)