ਸਮੱਗਰੀ 'ਤੇ ਜਾਓ

ਪੰਨਾ:Johar khalsa.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਜੌਹਰ ਖਾਲਸਾ


ਕਰੇ ਤਾਬੇਦਾਰੀ ਮਨਜ਼ੂਰ ਅਗੋਂ ਸਾਥ ਦਿੱਲੀ ਦੇ ਨਾਲੋਂ ਤੁੜਾਇ ਜਲਦੀ
ਜੇ ਇਹ ਨਹੀਂ ਮਨਜੂਰ ਕਰਤਾਰ ਸਿੰਘਾ ਦੇਵੇ ਜੰਗ ਦਾ ਢੋਲ ਵਜਾਇ ਜਲਦੀ

ਅਹਿਮਦ ਸ਼ਾਹ ਨੇ ਰੁਹਤਾਸ ਤੋਂ ਹੀ ਪਰਤ ਜਾਣਾ

ਸ਼ਰਤਾਂ ਮੰਨੂੰ ਨੇ ਕਰ ਮਨਜੂਰ ਲਈਆਂ ਵੇਲਾ ਆਪਣੇ ਸਿਰੋਂ ਟਪਾਇ ਗਿਆ
ਬਣ ਮੀਸਣਾ ਕਾਬਲੀ ਸ਼ਾਹ ਅਗੇ ਮੰਨੂੰ ਆਪਣਾ ਆਪ ਬਚਾਇ ਗਿਆ
ਲੈਕੇ ਪੰਦ੍ਰਾ ਲਖ ਤੇ ਹੋਰ ਤੋਹਫੇ ਵਾਗਾਂ ਅਹਿਮਦ ਸ਼ਾਹ *ਪਰਤਾਇ ਗਿਆ
ਵੇਲਾ ਲੰਘ ਇਹ ਗਿਆ ਕਰਤਾਰ ਸਿੰਘਾ ਮੰਨੂੰ ਪਰਤ ਲਾਹੌਰ ਨੂੰ ਆਇ ਗਿਆ

ਅਹਿਮਦ ਸ਼ਾਹ ਨੇ ਗੁਸਾ ਖਾ ਕੇ ਸ਼ਾਹ ਨਿਵਾਜ਼ ਨੂੰ ਮੁਲਤਾਨ ਦਾ ਸੂਬਾ ਬਨਾਉਣਾ

ਖਬਰਾਂ ਪਹੁੰਚੀਆਂ ਦਿੱਲੀ ਦੇ ਵਿਚ ਜਾਕੇ ਮੀਰ ਮੰਨੂੰ ਨੇ ਖੇਲ ਉਲਟਾ ਦਿਤੀ
ਮੇਲ ਕਰ ਲਿਆ ਨਾਲ ਦੁਰਾਨੀਆਂ ਦੇ ਦਿਲੋਂ ਦਿੱਲੀ ਦੀ ਸ਼ਾਹੀ ਭੁਲਾ ਦਿਤੀ
+ਬਾਦਸ਼ਾਹ ਨੇ ਸ਼ਾਹਨਿਵਾਜ ਤਾਈਂ ਸੂਬੇਦਾਰੀ ਦੀ ਖਿਲਅਤ ਦਿਵਾ ਦਿਤੀ
ਦਿਤਾ ਹੁਕਮ ਮੁਲਤਾਨ ਤੇ ਕਰ ਕਬਜ਼ਾ ਭਾਰੀ ਮੱਦਦੀ ਫੌਜ ਚੜ੍ਹਾ ਦਿਤੀ
ਸ਼ਾਹ ਨਿਵਾਜ਼ ਮੁਲਤਾਨ ਦੇ ਤਖਤ ਬੈਠਾ ਮੀਰ ਮੰਨੂੰ ਦੀ ਫੌਜ ਧਕਾ ਦਿਤੀ
ਰੱਬ ਸਿੰਘਾਂ ਦੇ ਗਲੋਂ ਬਲਾ ਲਾਹ ਕੇ ਚੁੱਕ ਵੈਰੀਆਂ ਦੇ ਗਲ ਪਾ ਦਿਤੀ
ਆਪੋ ਵਿਚ ਹੀ ਵੈਰ ਵਧਾਇਓ ਨੇ ਏਸ ਫੁੱਟ ਨੇ ਸ਼ਾਹੀ ਖਪਾ ਦਿਤੀ
ਮੌਜ ਸਿੰਘਾਂ ਨੂੰ ਬਣੀ ਕਰਤਾਰ ਸਿੰਘਾ ਤਾਕਤ ਖਾਲਸੇ ਆਣ ਵਧਾ ਦਿਤੀ

ਮੀਰ ਮੰਨੂੰ ਦੀ ਕੌੜੇ ਮਲ ਨਾਲ ਸਲਾਹ

ਏਧਰ ਮੰਨੂੰ ਦੇ ਮਨ ਨੂੰ ਅੱਗ ਲੱਗੀ ਕੌੜੇ ਮੱਲ ਨੂੰ ਪਾਸ ਬੁਲਾਇ ਕਹਿੰਦਾ
ਲਿਆ ਮੱਲ ਮੁਲਤਾਨ ਨਿਵਾਜ਼ ਨੇ ਆ ਸਾਡੇ ਆਦਮੀ ਮਾਰ ਧਕਾਇ ਕਹਿੰਦਾ
ਭਾਰੀ ਫੌਜ ਲੈ ਕਰੋ ਚੜ੍ਹਾਈ ਜਲਦੀ ਸ਼ਾਹਨਿਵਾਜ਼ ਨੂੰ ਨੀਚਾ ਦਿਖਾਇ ਕਹਿੰਦਾ
ਉਹਦੇ ਦਿਲ ਹੈ ਦਿੱਲੀ ਦਾ ਮਾਨਭਾਰਾ ਚਾ ਦਿਹੋਸਾਰਾ ਉਹਦਾ ਲਾਹਿ ਕਹਿੰਦਾ
ਕਰੋ ਢਿੱਲ ਨ ਫੌਜਾਂ ਤਿਆਰ ਹੋਵਣ ਲਵੋ ਸੱਜਰਾ ਵੈਰ ਹੀ ਜਾਇ ਕਹਿੰਦਾ
ਮੀਰ ਮੰਨੂੰ ਦੇ ਤਈਂ ਕਰਤਾਰ ਸਿੰਘਾ ਕੌੜਾ ਮੱਲ ਇਹ ਭੇਦ ਸਮਝਾਇ ਕਹਿੰਦਾ

ਕੌੜਾ ਮੱਲ ਦੀਵਾਨ

ਕੌੜਾ ਮੱਲ ਨੇ ਆਖਿਆ ਸੁਨੀਂ ਸੂਬੇ ਫੌਜਾਂ ਸਾਡੀਆਂ ਸਭ ਮੁਰਦਾਰ ਸਮਝੀਂ


*ਜਾਂਦਾ ਹੋਇਆ ਡੇਹਰਾ ਅਸਮੈਲ ਖਾਂ ਡੇਹਰਾ ਗਾਜ਼ੀ ਖਾਂ ਆਦਿਕ ਇਲਾਕਿਆਂ ਨੂੰ ਆਪਣੇ ਅਧੀਨ ਕਰਦਾ ਹੋਇਆ ਕੰਧਾਰ ਨੂੰ ਚਲਾ ਗਿਆ।

+ਮੁਹੰਮਦ ਸ਼ਾਹ ਰੰਗੀਲਾ ੧੭੪੮ ਈਸਵੀ ਵਿਚ ਮਰ ਗਿਆ ਅਤੇ ੧੯ ਅਪਰੈਲ ੧੭੪੮ ਵਿਚ ਓਸਦਾ ਪੁਤਰ ਅਹਿਮਦ ਸ਼ਾਹ ਦਿੱਲੀ ਦੇ ਤਖਤ ਤੇ ਬੈਠਾ ।