ਸਮੱਗਰੀ 'ਤੇ ਜਾਓ

ਪੰਨਾ:Johar khalsa.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਜੋਹਰ ਖਾਲਸਾ


ਸੂਬਾ ਡਰਦਾ ਬਾਹਰ ਨ ਮਿਲਣਆਯਾ ਦੀਨਾ ਬੇਗਭੀ ਸਾਜਸਜਾਇ ਚੜ੍ਹਿਆ
ਕੌੜਾ ਮੱਲ ਦੀਵਾਨ ਲੈ ਖਾਲਸੇ ਨੂੰ ਸ਼ਾਹ ਨਿਵਾਜ਼ ਤੇ ਢੋਲ ਵਜਾਇ ਚੜ੍ਹਿਆ
ਤੋਪਾਂ ਰਹਿਕਲੇ ਨਾਲ ਜੰਬੂਰਿਆਂ ਦੇ ਦਾਰੂ ਸਿੱਕਾ ਤੇ ਰਸਦ ਲਦਾਇ ਚੜ੍ਹਿਆ
ਮਾਰੋ ਮਾਰ ਕਰਦੇ ਮੁਲਤਾਨ ਪਹੁੰਚੇ ਸ਼ਾਹ ਨਿਵਾਜ਼ ਸੁਣਿਆਂ ਮੰਨੂੰ ਆਇ ਚੜ੍ਹਿਆ
ਪਿਛੇ ਰੱਖਕੇ ਖਾਲਸਾ ਫੌਜ ਤਾਈਂ ਕੌੜਾ ਮੱਲ ਸੀ ਭੇਦ ਛੁਪਾਇ ਚੜ੍ਹਿਆ
ਫੱਗਣ ਠਾਰਾਂ ਸੌ ਸੱਤ ਕਰਤਾਰ ਸਿੰਘਾ ਮੂੰਹ ਕਾਲ ਭਗਵਾਨ ਫੈਲਾਇ ਚੜ੍ਹਿਆ

ਮੁਲਤਾਨ ਦੀ ਲੜਾਈ ਸਤੰਬਰ ੧੭੫੦

ਅਗੇ ਸ਼ਾਹ ਨਿਵਾਜ਼ ਭੀ ਘਟ ਨ ਸੀ ਹੈਸੀ ਰਖਦਾ ਦਿਲੋਂ ਗੁਮਾਨ ਵਧਕੇ
ਕੀਤੀ ਓਸ ਭੀ ਆਪਣੀ ਫੌਜ ਕੱਠੀ ਜਮ੍ਹਾਂ ਕਰ ਲਏ ਜੰਗੀ ਸਾਮਾਨ ਵਧਕੇ
ਫੌਜ ਦਿੱਲੀ ਦੀ ਭੀ ਓਹਦੇ ਪਾਸ ਹੈਸੀ ਬਾਂਕਪਨ ਦਾ ਸੀ ਜਿਧਾ ਸ਼ਾਨ ਵਧਕੇ
ਤਿੰਨ ਕੋਹ ਮੁਲਤਾਨ ਤੋਂ ਮਾਰ ਧੌਂਸੇ ਗੱਡੇ ਜੰਗ ਦੇ ਓਸ ਨਿਸ਼ਾਨ ਵਧਕੇ
ਕੌੜਾ ਮੱਲ ਤੇ +ਦੀਨਾ ਬੇਗ ਦੋਵੇਂ ਇਹ ਭੀ ਮੱਲਦੇ ਜਾਇ ਮੈਦਾਨ ਵਧਕੇ
ਜੰਗ ਮਚਿਆ ਆ ਦੋਹਾਂ ਪਾਸਿਆਂ ਥੀਂ ਲਗੇ ਸੂਰਮੇ ਹੱਥ ਦਿਖਾਨ ਵਧਕੇ
ਢੋਲ ਵੱਜਦੇ ਐਲੀ ਦੇ ਦੇਣ ਨਾਹਰੇ ਪਾਯਾ ਫੌਜਾਂ ਨੇ ਆਨ ਘਮਸਾਨ ਵਧਕੇ
ਤੇਲ ਚੱਲੀ ਦੋ ਪਾਸਿਓਂ ਆਣ ਭਾਰੀ ਲਥੇ ਵਿਚ ਮੈਦਾਨ ਦੇ ਘਾਨ ਵਧਕੇ
ਜਦੋਂ ਭੜਕਿਆ ਆਣਕੇ ਜੰਗ ਭਾਰਾ ਦੀਨਾਬੇਗ ਹੋਇਆ ਬੇਈਮਾਨ ਵਧਕੇ
ਜਾ ਮਿਲਿਆ ਸ਼ਾਹ ਨਿਵਾਜ਼ ਤਾਈਂ ਕੀਤਾ ਪਾਜ਼ੀ ਨੇ ਇਹ ਨੁਕਸਾਨ ਵਧਕੇ
ਪਾਸਾ ਜੰਗ ਦਾ ਬਦਲਿਆ ਝਟ ਆਕੇ ਕੌੜਾ ਮੱਲ ਹੋ ਗਿਆ ਹੈਰਾਨ ਵਧਕੇ
ਫੌਜਾਂ ਨੱਠੀਆਂ ਛੱਡਕੇ ਦਿਲ ਤਾਈਂ ਕੰਮ ਹੋ ਗਿਆ ਵੇਖੋ ਵੈਰਾਨ ਵਧਕੇ
ਫੌਜ ਖਾਲਸਾ ਬੈਠੀ ਸੀ ਆੜ ਲੈਕੇ ਸ਼ਾਹ ਨਿਵਾਜ਼ ਭੂਹੇ ਹੋਯਾ ਆਨ ਵਧਕੇ
ਕੌੜਾ ਮੱਲ ਨੱਠਾ ਕਰਤਾਰ ਸਿੰਘਾ ਤੰਗੀ ਬਣੀ ਆਇ ਉਤੇ ਜਾਨ ਵਧਕੇ

ਸਿੰਘਾਂ ਦਾ ਮੁਲਤਾਨੀ ਫੌਜਾਂ ਨਾਲ ਗਾੜ੍ਹਾ ਜੰਗ

ਤਿੰਨ ਕੋਹ ਪਿਛੇ ਦਲ ਸਿੰਘਾਂ ਦਾ ਸੀ ਕੌੜਾ ਮੱਲ ਜਾ ਹਾਲ ਸੁਣਾਵੰਦਾ ਏ
ਦੀਨਾ ਬੇਗ ਈਮਾਨ ਨੂੰ ਹਾਰ ਗਿਆ ਫੌਜ ਹਾਰੀਆਂ ਵੇਖ ਘਬਰਾਵੰਦਾ ਏ
ਹੁਣ ਤਾਂ ਖਾਲਸਾ ਜੀ ਲਾਜ ਆਪ ਤਾਈਂ ਵੇਲਾ ਪਿਆ ਹਥੋਂ ਨਹੀਂ ਤਾਂ ਜਾਵੰਦਾ ਏ
ਸਿੰਘਾਂ ਸੁਣਕੇ ਫਤਹ ਗਜਾਇ ਦਿਤੀ ਧਾਵਾ ਖਾਲਸਾ ਜੀ ਤੁਰਤ ਬੁਲਾਵੰਦਾ ਏ


+ਸੂਬਾ ਜਾਲੰਧਰ ।