(੮੮)
ਜੌਹਰ ਖ਼ਾਲਸਾ
ਫੁਟ ਪੈ ਜਾਂਦੀ ਵਿਚ ਸਿੰਘਾਂ ਦੇ ਜੇ ਸੂਬੇ, ਪੰਥ ਨਿਸ਼ਾਨ ਮਿਟਾ ਦੇਂਦੇ
ਇਕ ਇਕ ਕਰਕੇ ਜਥੇ ਚੁਣ ਲੈਂਦੇ ਮਾਰ ਸਿੰਘਾਂ ਦੀ ਧੂੜ ਉਡਾ ਦੇਂਦੇ
ਸਿੰਘ ਬਚਦੇ ਰਹੇ ਇਤਫਾਕ ਕਰਕੇ ਨਹੀਂ ਤਾਂ ਹਾਕਮ ਖੋਜ ਉਠਾ ਦੇਂਦੇ
ਕਰਾਮਾਤ ਇਤਫਾਕ ਦੀ ਸਮਝ ਲਵੋ ਸੂਬੇ ਹਾਰ ਕੇ ਸੀਸ ਝੁਕਾ ਦੇਂਦੇ
ਬਾਰ ਬਾਰ ਓਹ ਸਿੰਘਾਂ ਦੀ ਪਏ ਪੈਰੀਂ ਸਿੰਘ ਉਨ੍ਹਾਂ ਨੂੰ ਚਣੇ ਚਬਾ ਦੇਂਦੇ
ਇਤਫਾਕ ਅਧੀਨ ਕਰਤਾਰ ਸਿੰਘਾ ਹੈ ਸਦਾ ਇਕਬਾਲ ਬਣਾ ਦੇਂਦੇ
ਮੀਰ ਮੰਨੂੰ ਦਾ ਇਕਬਾਲ
ਪਹਿਲਾਂ ਲਈ ਲਾਹੌਰ ਦੇ ਸੂਬੇਦਾਰੀ ਫੇਰ ਹੱਥ ਮੁਲਤਾਨ ਤੇ ਡਾਰਿਆ ਜੀ
ਤੀਜਾ ਸਾਂਭਿਆ ਜਾ ਸਰਹੰਦ ਤਾਈਂ ਸੂਬਾ ਆਪਣੇ ਵਲੋਂ ਬੈਠਾਰਿਆ ਜੀ
ਸਦੀਕ ਬੇਗ ਸੀ ਮੰਨੂੰ ਦਾ ਯਾਰ ਕਹਿੰਦੇ ਸਰਹਿੰਦ ਨੂੰ ਓਸ ਸੰਭਾਰਿਆ ਜੀ
ਕੌੜਾ ਮੱਲ ਮੁਲਤਾਨ ਦੇ ਵਿਚ ਬੈਠਾ ਮੰਨੂੰ ਵੱਡਾ ਪਸਾਰ ਪਸਾਰਿਆ ਜੀ
ਬਾਦਸ਼ਾਹੀ ਪੰਜਾਬ ਦੀ ਮੱਲ ਬੈਠਾ ਖੌਫ ਦਿੱਲੀ ਦਾ ਸਿਰੋਂ ਉਤਾਰਿਆ ਜੀ
ਅਹਿਮਦਸ਼ਾਹ ਨੂੰ ਭੀ ਟਿੱਚ ਸਮਝ ਬੈਠਾ ਆਣ ਦਿਨਾਂ ਦੇ ਵਿਚ ਹੰਕਾਰਿਆ ਜੀ
ਸਿੰਘਾਂ ਨਾਲ ਹੋ ਮੇਲ ਮਿਲਾਪ ਗਿਆ ਹਾਰ ਜਿੱਤ ਦਾ ਖੌਫ ਵਿਸਾਰਿਆ ਜੀ
ਦਿੱਲੀ ਟਕੇ ਪੁਚਾਵਣੇ ਬੰਦ ਕੀਤੇ ਠੁਠ ਕਾਬਲੀ ਤਾਈ ਦਿਖਾਰਿਆ ਜੀ
ਬਾਦਸ਼ਾਹ ਹੋ ਖੁਦ ਮੁਖਤਾਰ ਬੈਠਾ ਖੌਫ ਕਿਸੇ ਦਾ ਰਤੀ ਨ ਧਾਰਿਆ ਜੀ
ਕਹਿੰਦੇ ਹੈਨ ਸਿਆਣੇ ਕਰਤਾਰ ਸਿੰਘਾ ਹੰਕਾਰਿਆ ਅੰਤ ਨੂੰ ਮਾਰਿਆ ਜੀ
ਤਥਾ
ਸਾਲ ਦੋ ਆਰਾਮ ਦੇ ਨਾਲ ਲੰਘੇ ਮੰਨੂੰ ਮੀਰ ਨੇ ਜ਼ੋਰ ਵਧਾਇ ਲਿਆ
ਸੂਬੇਦਾਰੀਆਂ ਤਿੰਨ ਲੈ ਹੱਥ ਅੰਦਰ ਧਮਾਂ ਵਿਚ ਪੰਜਾਬ ਜਮਾਇ ਲਿਆ
ਗੰਢ ਸਿੰਘਾਂ ਦੇ ਨਾਲ ਭੀ ਗੰਢ ਲਈ ਜਮ੍ਹਾਂ ਗੋਲਾ ਬਾਰੂਦ ਕਰਾਇ ਲਿਆ
ਫੌਜਾਂ ਰੱਖੀਆਂ ਆਪਣੇ ਪਾਸ ਕਈ ਸ਼ਾਹੀ ਸਿਲਸਿਲਾ ਸਾਰਾ ਬਾਜਇ ਲਿਆ
ਬੈਠਾ ਵਿਚ ਲਾਹੌਰ ਦੇ ਹੋ ਆਕੀ ਡਰ ਸ਼ਾਹਾਂ ਦਾ ਸਿਰੋਂ ਗਵਾਇ ਲਿਆ
ਦਿਲੀ ਚੁਪ ਕਰਰਹੀ ਕਰਤਾਰ ਸਿੰਘਾ ਪਰ ਅਹਿਮਦਸ਼ਾਹ ਗੁਸਾਖਾਇ ਲਿਆ
ਕਾਬਲੀ ਵਕੀਲ
ਦੋ ਸਾਲ ਦੇ ਟਕੇ ਨ ਜਦੋਂ ਪਹੁੰਚੇ ਗੁਸਾ ਦਿਲ ਦੁਰਾਨੀ ਸਮਾਂਵਦਾ ਏ
ਵਾਰੋ ਵਾਰ ਉਸ ਦੋ ਵਕੀਲ ਭੇਜੇ ਮੱਨੂੰ ਸੁਕਾ ਜਵਾਬ ਸੁਣਾਂਵਦਾ ਏ
ਕੀਤੀ ਕੁਝ ਪਰਵਾਹ ਨ ਬਾਦਸ਼ਾਹ ਦੀ ਹੰਕਾਰ ਦੇ ਤਾਈਂ ਵਧਾਂਵਦਾ ਏ