ਜੌਹਰ ਖਾਲਸਾ
(੯੩)
ਦਾਣਾ ਘਾਸ ਪੱਠਾ ਮੁੱਕਾ ਸ਼ਹਿਰ ਵਿਚੋਂ ਲੋਕ ਭੁਖ ਦੇ ਦੁੱਖ ਉਠਾਨ ਲੱਗੇ
ਸ਼ਹਿਰੋਂ ਢੂੰਡਿਆਂ ਮਿਲਦੀ ਚੀਜ਼ ਕੋਈ ਨਾ ਜਿਨ੍ਹਾਂ ਪਾਸ ਹੈਸੀ ਉਹ ਛਪਾਨ ਲੱਗੇ
ਜਾਨਵਰ ਪਸ਼ੂ ਸਾਰੇ ਮਾਰ ਖਾਧੇ ਲਾਹ ਛਿੱਲੜਾਂ ਰੁੱਖ ਭੀ ਖਾਨ ਲੱਗੇ
ਘੋੜੇ ਬੈਲ ਤੇ ਊਠ ਭੀ ਸੁੱਕ ਗਏ ਆ ਅਮੀਰ ਗਰੀਬ ਘਬਰਾਨ ਲੱਗੇ
ਕੁਝ ਸਿੰਘਾਂ ਨੂੰ ਸੌਖ ਹੋ ਰਿਹਾ ਬਣਿਆਂ ਫਿਰ ਟੁਰ ਉਹ ਕਰਨ ਗੁਜਰਾਨ ਲੱਗੇ
ਦੋ ਸੇਰ ਰੁਪਏ ਦੇ ਵਿਕਣ ਦਾਣੇ ਓਹ ਭੀ ਮਿਲਣ ਨਾ ਹੋਣ ਹੈਰਾਨ ਲੱਗੇ
ਖਾਣ ਫੌਜਾਂ ਕਿ ਸ਼ਹਿਰ ਦੇ ਲੋਗ ਖਾਵਣ ਦੁਖੀ ਹੋਇ ਦਲੀਲਾਂ ਦੁੜਾਨ ਲੱਗੇ
ਮਾਹ ਪੰਜ ਗਏ ਬੀਤ ਕਰਤਾਰ ਸਿੰਘਾ ਖਾਨ ਮੰਨੂੰ ਨੂੰ ਜਾ ਸਮਝਾਨ ਲੱਗੇ
ਖਾਨ ਅਮੀਰਾਂ ਨੇ ਮੰਨੂੰ ਨਾਲ ਸਲਾਹ ਕਰਨੀ
ਤੰਗ ਪੈ ਕੇ ਖਾਨ ਅਮੀਰ ਸਾਰੇ ਕਹਿੰਦੇ ਮੰਨੂੰ ਨੂੰ ਕਰੋ ਦਨਾਈ ਏ ਜੀ
ਅੰਦਰ ਬੈਠਿਆਂ ਗੁਜ਼ਰੇ ਮਾਹ ਕਈ ਥੁੜੋਂ ਹਰ ਇਕ ਚੀਜ਼ ਦੀ ਆਈਏ ਜੀ
ਵਾਂਗ ਪਾਜ਼ੀਆਂ ਦੇ ਅੰਦਰ ਬੈਠ ਰਹੇ ਐਵੇਂ ਭੁਖ ਦੇ ਦੁਖ ਉਠਾਈਏ ਜੀ
ਯਾਂ ਤਾਂ ਨਾਲ ਦੁਰਾਨੀ ਦੇ ਸੁਲ੍ਹਾ ਕਰ ਲੌ ਨਹੀਂ ਤਾਂ ਫਜਰੇ ਜੰਗ ਮਚਾਈਏ ਜੀ
ਬਾਹਰ ਨਿਕਲ ਮੈਦਾਨ ਦੇ ਵਿਚ ਮਰੀਏ ਅੰਦ੍ਰ ਪੈ ਕਿਉਂ ਜਾਨ ਮੁਕਾਈਏ ਜੀ
ਲੇਖਾ ਹੋ ਜਾਵੇ ਇਕ ਦਾ ਸਾਰਾ ਹੱਥ ਵਿਚ ਮੈਦਾਨ ਦਿਖਾਈਏ ਜੀ
ਅੱਗੇ ਮੰਨੂੰ ਭੀ ਪਿਆ ਸੀ ਤੰਗ ਭਾਰਾ ਕਹਿੰਦਾ ਝਬਦੇ ਝੇੜਾ ਮੁਕਾਈਏ ਜੀ
ਕਰੋ ਫੌਜ ਤਿਆਰ ਕਰਤਾਰ ਸਿੰਘਾ ਕੱਲ ਬਾਹਰ ਹੈ ਤੇਗ ਖੜਕਾਈਏ ਜੀ
ਘੋਰ ਜੰਗ
ਰਾਤੋ ਰਾਤ ਤਿਆਰੀਆਂ ਕਰ ਲਈਆਂ ਦਿਨ ਚੜ੍ਹਦਿਆਂ ਹੱਲੇ ਬੁਲਾ ਦਿੱਤੇ
ਚੌਹ ਪਾਸਿਆਂ ਤੋਂ ਫੌਜਾਂ ਨਿਕਲ ਆਈਆਂ ਭਾਰੇ ਅੱਗ ਦੇ ਮੀਂਹ ਵਰਸਾ ਦਿਤੇ
ਤੋਪਾਂ ਕੋਟ ਉਤੋਂ ਸਰ ਆਣ ਹੋਈਆਂ ਭੰਨ ਮੋਰਚੇ ਬਾਹਰੋਂ ਹਿਲਾ ਦਿੱਤੇ
ਸਿੱਕੇ ਵਾਰ ਫੌਜਾਂ ਗਲ ਜਾਇ ਪਈਆਂ ਜੰਗ ਚਾਰ ਚੁਫੇਰੇ ਮਚਾ ਦਿੱਤੇ
ਪਈ ਹਿਲਜੁਲੀ ਆਣ ਦੁਰਾਨੀਆਂ ਨੂੰ ਮੁਰਦੇ ਕੋਹਾਂ ਦੇ ਵਿਚ ਰੁਲਾ ਦਿੱਤੇ
ਤੋਪਾਂ ਮਾਰ ਕੇ ਗਰਦ ਉਡਾ ਦਿੱਤੀ ਸਾਰੇ ਮੋਰਚੇ ਤੁਰਤ ਛੁਡਾ ਦਿੱਤੇ
ਮਾਰੋ ਫੜੋ ਐਲੀ ਅਕਬਰ ਬੋਲ ਰਹੇ ਥਾਂ ਖੂਨ ਦੇ ਨਾਲ ਨੁਲ੍ਹਾ ਦਿੱਤੇ
ਬੁਰੀ ਮਾਰ ਮੱਚੀ ਦੋਹਾਂ ਪਾਸਿਆਂ ਥੀਂ ਚੰਗੇ ਗਾਜ਼ੀਆਂ ਹੱਥ ਦਿਖਾ ਦਿੱਤੇ
ਅਗੇ ਹੋ ਕੇ ਲੜ ਸਰਦਾਰ ਰਰੇ ਮੱਨੂੰ ਹੌਂਸਲੇ ਭਾਰੇ ਦਿਖਾ ਦਿੱਤੇ
*੧੨ ਅਪਰੈਲ ੧੭੫੨ ਨੂੰ । ਹ:ਰ:ਗੁ: ੬ ਮਾਰਚ ੧੭੫੨ ਲਿਖਦਾ ਹੈ ।