ਜੌਹਰ ਖਾਲਸਾ
(੯੫)
ਸੁਧਾਸਰ ਆ ਬੈਠੇ ਕਰਤਾਰ ਸਿੰਘਾ *ਰਾਹ ਜਾਂਦੀ ਇਹ ਕਰ ਲੜਾਈ ਗਏ
ਮੀਰ ਮੰਨੂੰ ਨੇ ਅਹਿਮਦ ਸ਼ਾਹ ਦੀ ਅਤਾਇਤ ਕਬੂਲ ਕਰਨੀ
ਮੱਨੂੰ ਕਿਲੇ ਨੂੰ ਕਰਕੇ ਕਾਇਮ ਬੈਠਾ ਕੀਤੀ ਸ਼ਹਿਰ ਤੇ ਧਾਈ ਦੁਰਾਨੀਆਂ ਨੇ
ਫਤਹ ਪਾਕੇ ਅਹਿਮਦ ਸ਼ਾਹ ਭਾਰੀ ਵਾਗਾਂ ਕਿਲੇ ਦੇ ਵਲ ਉਠਾਨੀਆਂ ਨੇ
ਫੌਜਾਂ ਸ਼ਹਿਰ ਨੂੰ ਲੁੱਟਣੇ ਉਠ ਪਈਆਂ ਮਾਰ ਘੱਤੀਆਂ ਬਹੁਤ ਵੈਰਾਨੀਆਂ ਨੇ
ਮਚੀ ਕਤਲ ਆ ਗਲੀ ਬਾਜ਼ਾਰ ਅੰਦਰ ਹੋ ਸੈਂਕੜੇ ਗਈਆਂ ਕੁਰਬਾਨੀਆਂ ਨੇ
ਸੁਣੀ ਹਾਲ ਪੁਕਾਰ ਜਾਂ ਮੀਰ ਮੰਨੂੰ ਆਣ ਵਰਤੀਆਂ ਬਹੁਤ ਹੈਰਾਨੀਆਂ ਨੇ
ਤਾਬੇਦਾਰੀ ਲਈ ਮੰਨ ਕਰਤਾਰ ਸਿੰਘਾ ਗਈਆਂ ਦੂਰ ਹੋ ਸਭ ਗੁਮਾਨੀਆਂ ਨੇ
ਅਹਿਮਦ ਸ਼ਾਹ ਨੇ ਸ਼ਹਿਰ ਦੀ ਲੁਟ ਮਾਰ ਬੰਦ ਕਰਨੀ
+ਤਾਬੇਦਾਰੀ ਲਿਖਕੇ ਮੰਨੂੰ ਭੇਜ ਦਿਤੀ ਅਹਿਮਦ ਸ਼ਾਹ ਨੇ ਡੌਂਡੀ ਫਿਰਾਇ ਦਿਤੀ
ਫੌਜਾਂ ਸ਼ਹਿਰ ਤੋਂ ਕੱਢੀਆਂ ਬਾਹਰ ਝਬਦੇ ਲੁੱਟ ਮਾਰ ਸਭ ਬੰਦ ਕਰਾਇ ਦਿਤੀ
ਅਮਨ ਸ਼ਹਿਰਅੰਦ੍ਰ ਸਾਰੇ ਕਾਇਮ ਕਰਕੇ ਸ਼ਾਲ੍ਹਾਮਾਰ ਨੂੰ ਵਾਗ ਉਠਾਇ ਦਿਤੀ
ਡੇਰੇ ਜਾ ਲਾਇ ਕਰਤਾਰ ਸਿੰਘਾ ਬੜੀ ਕਰ ਦਲੇਰੀ ਦਿਖਾਇ ਦਿਤੀ
ਮੀਰ ਮੰਨੂੰ ਨੇ ਅਗਲੇ ਦਿਨ ਅਹਿਮਦ ਸ਼ਾਹ ਨੂੰ ਨਜ਼ਰਾਂ ਲੈਕੇ ਮਿਲਣ ਜਾਣਾ
ਦੂਸਰੇ ਦਿਨ ਮੰਨੂੰ ਮੀਰ ਲੈ ()ਨਜ਼ਰਾਂ ਜਾ ਸ਼ਾਹ ਨੂੰ ਸਿਰ ਝੁਕਾਯਾ ਜੀ
ਪੱਲਾ ਗਲ ਪਾਕੇ ਨਜ਼ਰ ਧਰ ਅਗੇ 'ਬਖਸ਼ ਦਿਹੋ' ਇਹ ਮੂੰਹੋ ਸੁਣਾਯਾ ਜੀ
ਅਹਿਮਦ ਸ਼ਾਹ ਨੇ ਹੱਸਕੇ ਮੀਰ ਤਾਈਂ ਬਾਹੋਂ ਪਕੜਕੇ ਪਾਸ ਬੈਠਾਯਾ ਜੀ
ਫੇਰ ਆਖਦਾ ਬਾਦਸ਼ਾਹ ਸੁਣ ਮੰਨੂੰ ਤੂੰ ਬੜਾ ਕਸੂਰ ਕਮਾਯਾ ਜੀ
ਕੀਤੀ ਅਹਿਦ ਸ਼ਿਕਨੀ ਬਦਨੀਤ ਧਾਰੀ ਸਭ ਕੌਲ ਇਕਰਾਰ ਭੁਲਾਯਾ ਜੀ
ਹੋਇਓਂ ਨਿਮਕ ਹਰਾਮ ਗੁਮਾਨ ਕਰਕੇ ਬੜਾ ਭਾਰਾ ਨੁਕਸਾਨ ਪੁਚਾਯਾ ਜੀ
ਮਰ ਗਏ ਹਜ਼ਾਰਹਾਂ ਆਦਮੀ ਨੇ ਦਸ ਕੀ ਤੇਰੇ ਹੱਥ ਆਯਾ ਜੀ
ਏਸ ਲੜਾਈ ਵਿਚ ਸੁਖਾ ਸਿੰਘ ਜੈਸੇ ਕਈ ਬਹਾਦਰ ਸ਼ਹੀਦ ਹੋ ਗਏ। ਸਿੰਘਾਂ ਨੇ ਜਾਂਦੀ ਵਾਰ ਦੁਰਾਨੀ ਦੇ ਮਾਲ ਅਸਬਾਬ ਤੇ ਚੰਗਾ ਹਥ ਫੇਰਿਆ ਤੇ ਲਾਹੌਰੋਂ ਨਿਕਲ ਕੰਜਰੀ ਦੇ ਪੁਲ ਪਾਸ ਆ ਉਤਰੇ ਸਨ ।
ਆਪਣੇ ਵਡੇ ਵਜ਼ੀਰ ਸ਼ਾਹ ਵਲੀ ਖਾਂ ਦੇ ਹਥ।
()ਪੰਜਾਹ ਲਖ ਰੁਪਿਆ, ਬਾਰਾਂ ਘੋੜੇ ਸੁਨਹਿਰੀ ਸਾਜ਼ ਸਣੇ,ਦੋ ਹਾਥੀ ਸੋਨੇ ਚਾਂਦੀ ਦੇ ਹੌਦਯਾਂ ਵਾਲੇ ਮੰਨੂੰ ਨੇ ਅਬਦਾਲੀ ਦੀ ਭੇਟ ਕੀਤੇ । ਸ਼ਾਹ ਅਬਦਾਲੀ ਨੇ ਕੀਮਤੀ ਖਿਲਅਤ ਤੇ ਹੀਰਿਆਂ ਜੜੀ ਤਲਵਾਰ ਸਣੇ ਇਕ ਘੋੜੇ ਦੇ ਮੰਨੂੰ ਨੂੰ ਦੇ ਕੇ ਫੇਰ ਲਾਹੌਰ ਦਾ ਸੂਬਾ ਬਣਾ ਦਿਤਾ ।