ਸਮੱਗਰੀ 'ਤੇ ਜਾਓ

ਪੰਨਾ:Johar khalsa.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਜੌਹਰ ਖਾਲਸਾ


ਕਰਾਂ ਕੀਹ ਸਲੂਕ ਹੁਣ ਨਾਲ ਤੇਰੇ ਆਪੇ ਦੱਸ ਤੂੰ ਸ਼ਾਹ ਫੁਰਮਾਇਆ ਜੀ
ਕਿਉ ਨ ਲੜਿਓਂ ਫੜਕੇ ਤੇਗ ਸਾਹਵੇਂ ਵਿਚ ਕਿਲੇ ਜਾ ਮੂੰਹ ਛੁਪਾਇਆ ਜੀ
ਮੰਨੂੰ ਮੀਰ ਨੇ ਸਾਫ ਕਰਤਾਰ ਸਿੰਘਾ ਜੋ ਦਿਲ ਹੈਸੀ ਸੋ ਅਲਾਯਾ ਜੀ

ਮੀਰ ਮੰਨੂੰ

ਬਾਦਸ਼ਾਹ ਜੋ ਹੋਣੀ ਸੀ ਹੋਇ ਗਈ ਬੀਤੀ ਗੱਲ ਨੂੰ ਦਿਲੋਂ ਭੁਲਾਇ ਦੇਵੋ
ਨਹੀਂ ਤਾਂ ਤਿੰਨ ਜਵਾਬ ਹੁਣ ਸੁਣ ਲਵੋ ਜੋ ਚਾਹੋ ਸੋ ਪਿਛੋਂ ਸਜ਼ਾਇ ਦੇਵੋ
ਪਹਿਲਾਂ ਇਹ ,ਜੇਕਰ ਆਪ ਹੋ ਜ਼ਾਲਮ, ਜਿਵੇਂ ਚਾਹੋ ਮੈਨੂੰ ਮਰਵਾਇ ਦੇਵੋ
ਮੇਰਾ ਉਜ਼ਰ ਹੁਣ ਏਸਦੇ ਵਿਚ ਕੀਹ ਏ ਜਿਵੇਂ ਪੁਜੋ ਤੁਹਾਥੋਂ ਪੁਜਾਇ ਦੇਵੋ
ਦੂਜਾ ਆਪ ਵਪਾਰੀ ਜੇ ਧਨ ਦੇ ਹੋ ਦੇਵਾਂ ਧਨ ਮੈਂ ਗਿਣ ਸੁਣਾਇ ਦੇਵੋ
ਜੇ ਰਹੀਮ ਹੋ ਰਹਿਮ ਕਮਾਓ ਮੈਂ ਤੇ ਕੀਤੇ ਸਭ ਗੁਨਾਹ ਬਖਸ਼ਾਇ ਦੇਵੋ
ਤਿੰਨਾਂ ਵਿਚੋਂ ਜੇਹੜੀ ਮਨਜ਼ੂਰ ਹੋਵੇ ਅਮਲ ਓਸ ਦੇ ਉਤੇ ਕਰਾਇ ਦੇਵੋ
ਮੈਂ ਬੈਠਾ ਤਿਆਰ ਕਰਤਾਰ ਸਿੰਘਾ ਚਾਹੇ ਰੱਖੋ ਤੇ ਚਾਹੇ ਮੁਕਾਇ ਦੇਵੋ

ਅਹਿਮਦ ਸ਼ਾਹ

ਅਹਿਮਦ ਸ਼ਾਹ ਨੇ ਹੱਸ ਜਵਾਬ ਦਿੱਤਾ ਮੱਨੂੰ ਸੱਚ ਤੈਨੂੰ ਫਰਮਾਵੰਦਾ ਮੈਂ
ਤੇਰੇ ਕੀਤੇ ਗੁਨਾਹ ਮੁਆਫ ਸਾਰੇ ਇਕ ਗੱਲ ਇਹ ਤੈਥੋਂ ਪੁਛਾਵੰਦਾ ਮੈਂ
ਜਿਵੇਂ ਤੂੰ ਮੇਰੇ ਹੱਥ ਆ ਗਿਓਂ ਏਸ ਤਰ੍ਹਾਂ ਜੇ ਤੇਰੇ ਹੱਥ ਆਵੰਦਾ ਮੈਂ
ਕਰਦੋਂ ਕੀਹ ਸਲੂਕ ਕਰਤਾਰ ਸਿੰਘਾ ਤੇਰਾ ਕੈਦੀ ਜੇਕਰ ਹੋਇ ਜਾਵੰਦਾ ਮੈਂ

ਮੀਰ ਮੰਨੂੰ

ਮੰਨੂੰ ਮੀਰ ਨਿਧੜਕ ਜਵਾਬ ਦਿੱਤਾ ਮੈਂ ਤੈਨੂੰ ਜ਼ਰੂਰ ਮਰਵਾਇ ਦੇਂਦਾ
ਸਿਰ ਵੱਢ ਕੇ ਬਾਦਸ਼ਾਹ ਆਪ ਹੱਥੀਂ ਸ਼ਾਹ ਦਿੱਲੀ ਦੇ ਪਾਸ ਪੁਚਾਇ ਦੇਂਦਾ
ਕਰਦਾ ਇਹੋ ਜੋ ਦਸਿਆ ਸਾਫ ਤੈਨੂੰ ਭਾਰੀ ਫੜਕੇ ਤੈਨੂੰ ਸਜ਼ਾਦਿ ਦੇਂਦਾ
ਅਹਿਮਦ ਸ਼ਾਹ ਹੋ ਖੁਸ਼ ਕਰਤਾਰ ਸਿੰਘਾ +ਮਰਦਾਨਗੀ ਕਰ ਦਿਖਾਇ ਦੇਂਦਾ

ਅਹਿਮਦ ਸ਼ਾਹ ਨੇ ਮੀਰ ਮੰਨੂੰ ਨੂੰ ਫੇਰ ਲਾਹੌਰ ਦਾ ਸੂਬਾ ਬਣਾ ਦੇਣਾ


ਮਰਦ ਹੋਵੰਦੇ ਸਦਾ ਦਲੇਰ ਭਾਈ ਅਹਿਮਦ ਸ਼ਾਹ ਨ ਗੁੱਸਾ ਮਨਾਵੰਦਾ ਏ
ਮੀਰ ਮੰਨੂੰ ਦੀ ਏਸ ਦਲੇਰੀ ਉਤੇ ਖੁਸ਼ ਹੋ ਕੇ ()ਖਿਲਅਤ ਦਿਵਾਵੰਦਾ ਏ


+ਇਹ ਸਾਰੀ ਕਹਾਣੀ ਅਬਦਾਲੀ ਦੇ ਇਤਿਹਾਸਕਾਰ ਅਬਦਲ ਕਰੀਮ ਉਲਵੀ ਨੇ ਲਿਖੀ ਹੈ।

()ਸ਼ਾਹ ਅਬਦਾਲੀ ਨੇ ਕੀਮਤੀ ਖਿਅਲਅਤ ਤੇ ਹੀਰਿਆਂ ਜੜੀ ਤਲਵਾਰ ਅਤੇ ਸੁਨਹਿਰੀ ਸਾਜ਼ ਸਣੇ ਇਕ ਘੋੜਾ ਮੰਨੂੰ ਨੂੰ ਦੇਣਾ ।