ਜੌਹਰ ਖ਼ਾਲਸਾ
(੯੭)
ਕੀਤਾ ਸੂਬਾ ਲਾਹੌਰ ਦਾ ਫੇਰ ਮੁੜਕੇ ਤਾਬੇਦਾਰੀ ਦਾ +ਪਟਾ ਲਿਖਾਵੰਦਾ ਏ
ਮੁੱਕ ਗਿਆ ਇਹ ਝੇੜਾ ਕਰਤਾਰ ਸਿੰਘਾ ਮੰਨੂੰ ਖੁੰਬ ਠਪਾ ਬਹਿ ਜਾਵੰਦਾ ਏ
ਅਹਿਮਦ ਸ਼ਾਹ ਨੇ ਪਿਛਾਂਹ ਨੂੰ ਪਰਤਣਾ
ਮੰਨੂੰ ਫੇਰ ਲਾਹੌਰ ਦਾ ਹੋਯਾ ਸੂਬਾ ਅਹਿਮਦਸ਼ਾਹ ਨੇ ਤਖਤ ਬੈਠਾਇਆ ਜੀ
ਅੱਧਾ ਲੱਖ ਦੁਰਾਨੀ ਨੇ ਲਈ ਨਕਦੀ ਜ਼ੇਵਰਾਤ ਬੇਅੰਤ ਗਿਣਾਇਆ ਜੀ
ਗਿਆਰਾਂ ਘੋੜੇ ਸਨੇ ਅਸਬਾਬ ਲਏ ਉਤੇ ਸਾਜ਼ ਸੁਨਹਿਰੀ ਪੁਵਾਇਆ ਜੀ
ਦੋ ਹਾਥੀ ਅੱਮਾਰੀ ਤੇ ਝੂਲ ਸਣੇ ਹੋਰ ਜੰਗੀ ਸਾਮਾਨ ਉਠਾਇਆ ਜੀ
ਪੰਜ ਮਾਹ ਇਹ ਪੂਰਾ ਕੁਪੱਤ ਕਰਕੇ ਅਹਿਮਦਸ਼ਾਹ ਨੇ ਕੂਚ ਬੁਲਾਇਆ ਜੀ
ਕਰ ਦੇਸ ਬਰਬਾਦ ਕਰਤਾਰ ਸਿੰਘਾ ਮੂੰਹ ਵੱਲ ਕਸ਼ਮੀਰ ਰਖਾਇਆ ਜੀ
ਕਸ਼ਮੀਰ ਅਤੇ ਜੰਮੂ ਤੇ ਅਹਿਮਦ ਸ਼ਾਹ ਅਬਦਾਲੀ ਦਾ ਕਬਜ਼ਾ ਹੋਣਾ
ਖੁੰਬ ਠੱਪ ਚੰਗੀ ਮੀਰ ਮੰਨੂੰ ਦੀ ਜੀ ਫੌਜ ਵਲ ਕਸ਼ਮੀਰ ਚੜ੍ਹਾ ਦਿੱਤੀ
ਤਾਬੇ ਦਿੱਲੀ ਦੇ ਜੰਮੂ ਕਸ਼ਮੀਰ ਹੈਸੀ ਓਧਰ ਤਾਕ ਦੁਰਾਨੀ ਨੇ ਲਾ ਦਿੱਤੀ
ਫੌਜ ਦੇ ਬਖਸ਼ੀ ਅਬਦੁਲੇ ਤਾਈਂ ਉਹਨੂੰ ਸਿਖਿਆ ਇਹ ਸਿਖਾ ਦਿੱਤੀ
ਜਾਹ ਕਰ ਕਸ਼ਮੀਰ ਤੇ ਝੱਬ ਕਬਜ਼ਾ ਫੌਜ ਓਧਰੇ ਸਾਰੀ ਝੁਕਾ ਦਿੱਤੀ
ਮੀਰ ਅਹਿਮਦ ਸੀ ਸੂਬਾ ਦਿੱਲੀ ਵਲੋਂ ਉਹਦੀ ਡਰ ਨੇ ਰੱਤ ਸੁਕਾ ਦਿੱਤੀ
ਬਿਨਾਂ ਹੀਲ ਹੁਜਤੋਂ ਕਸ਼ਮੀਰ ਦੀ ਜੀ ਸੂਬੇਦਾਰੀ ਉਸ ਛਡ ਛਡਾ ਦਿੱਤੀ
ਕਰ ਕਬਜ਼ਾ ਲਿਆ ਅਬਦੁਲੇ ਖਾਂ ਨੇ ਫੌਜ ਦਿੱਲੀ ਦੀ ਸਾਰੀ ਧਕਾ ਦਿੱਤੀ
ਜੀਊਣ ਮੱਲ ਦੇ ਤਾਈਂ ਕਰਤਾਰ ਸਿੰਘਾ ਸੂਬਾ ਕਰ ਕੇ ਵਾਗ ਫੜਾ ਦਿੱਤੀ
ਵਾਕ ਕਵੀ
ਏਸ ਸਾਲ ਬਰਬਾਦੀਆਂ ਬਹੁਤ ਹੋਈਆਂ ਭਾਰਾ ਵਿਚ ਪੰਜਾਬ ਘਮਸਾਨ ਰਿਹਾ
ਪੰਜ ਮਾਹ ਲਾਹੌਰ ਦਾ ਜੰਗ ਰਿਹਾ ਹੋਇ ਸਾਰਾ ਹੀ ਦੇਸ ਵੈਰਾਨ ਰਿਹਾ
ਅਹਿਮਦ ਸ਼ਾਹ ਮੁੜ ਦੇਸ਼ ਦੇ ਵੱਲ ਗਿਆ ਮੰਨੂੰ ਮੀਰ ਏਥੇ ਹੁਕਮਰਾਨ ਰਿਹਾ
ਕੌੜਾ ਮੱਲ ਮਰ ਗਿਆ ਕਰਤਾਰ ਸਿੰਘਾ ਮੱਦਦੀ ਸਿੰਘਾਂ ਦਾ ਕੋਈ ਨ ਜਾਨ ਰਿਹਾ
ਤਥਾ
ਸਾਲ ਤਿੰਨ ਕੁ ਸਿੰਘਾਂ ਦੇ ਨਾਲ ਸੂਬੇ ਜ਼ਾਹਰਦਾਰੀ ਦੀ ਸੁਲ੍ਹਾਂ ਸਫਾਈ ਰੱਖੀ
ਕੌੜਾ ਮੱਲ ਦੀਵਾਨ ਦਾਨਾਈ ਕਰਕੇ ਛੇੜ ਛਾੜ ਦੀ ਗੱਲ ਹਟਾਈ ਰੱਖੀ
ਕੀਤੀ ਮੱਦਦ ਸਿੰਘਾਂ ਨੇ ਅੱਛੀ ਤਰ੍ਹਾਂ ਦਿਲ ਵਿਚ ਨ ਕੋਈ ਬੁਰਾਈ ਰੱਖੀ
+ਮਾਰਚ ੧੭੫੨ |