ਪੇਸ਼ਕਾਰੀ ਇੱਕ ਵਿਆਖਿਆ ਹੁੰਦੀ ਹੈ। ਹਰਦਿਲਬਾਗ ਸਿੰਘ ਗਿੱਲ ਹੋਰਾਂ ਨੇ ਸ਼ੇਕਸਪੀਅਰ ਦੇ ਇਸ ਮਹੱਤਵਪੂਰਨ ਨਾਟਕ ਦਾ ਅਨੁਵਾਦ ਮਹੱਤਵਪੂਰਨ ਢੰਗ ਨਾਲ ਕੀਤਾ ਹੈ। ਗਿੱਲ ਦੀ ਸਭ ਤੋਂ ਜ਼ਿਆਦਾ ਖੂਬੀ ਵਾਲੀ ਗੱਲ ਇਹ ਹੈ ਕਿ ਉਸਨੇ ਬੜੀ ਸੂਝ ਨਾਲ ਇਸ ਨਾਟਕ ਨੂੰ ਪੰਜਾਬੀ ਮੁਹਾਵਰਾ ਦੇਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਸ਼ੇਕਸਪੀਅਰ ਦੇ ਨਾਟਕ ਨੂੰ ਅਨੁਵਾਦਦਿਆਂ ਉਸ ਦੇ ਮੂਲ ਕਿਰਦਾਰ ਨੂੰ ਕਾਇਮ ਰੱਖਣਾ ਅਤੇ ਉਸੇ ਸਮੇਂ ਨਵੀਂ ਭਾਸ਼ਾ ਦੇ ਰੰਗ ਵਿੱਚ ਉਸਨੂੰ ਸੁਰਜੀਤ ਕਰਨਾ ਜੋਖਮ ਵਾਲਾ ਕਾਰਜ ਹੈ। ਇਸ ਕਾਰਜ ਵਿੱਚ ਗਿੱਲ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜੂਲੀਅਸ ਸੀਜ਼ਰ ਦੇ ਮੁਢਲੇ ਵਾਰਤਾਲਾਪ ਇਹ ਹਨ:
Flavius: Hence! Home, you idle creature, get you home
Is this a holiday? What! Know you not,
Being mechanical, you ought not walk
Upon a laboring day
Without the sign
Of your profession?
Speak, What trade are you?
First Citizen: Why, sir, a carpenter.
Marullus: Where is thy leather apron and thy rule?
What dost thou with thy best apparel on?
You, sir, what trade are you?
ਗਿੱਲ ਨੇ ਇਨ੍ਹਾਂ ਸੰਵਾਦਾ ਨੂੰ ਹੇਠ ਲਿਖੇ ਅਨੁਸਾਰ ਉਲਥਾਇਆ ਹੈ:
ਫਲਾਵੀਅਸ: ਹੋ ਜੋ ਤਿੱਤਰ ਤੁਰੋ ਘਰਾਂ ਨੂੰ
ਓ ਨਿਕੰਮੀ ਹਾਰੀ ਸਾਰੀ
ਅੱਜ ਕਿਹੜਾ ਤਿਉਹਾਰ ਦਿਹਾੜਾ
ਕਿਉਂ ਹੈ ਛੁੱਟੀ ਮਾਰੀ?
ਖਬਰਦਾਰ! ਪਤਾ ਨਹੀਂ ਤੁਹਾਨੂੰ?
ਇੰਜ ਨਹੀਂ ਰਾਹਾਂ ਕੱਛਦੇ
ਮਸਰੂਫ਼ ਦਿਨੀਂੰ ਸਭ ਕਿਰਤੀ ਕੰਮੀਂ
ਘਰੀਂ ਛੱਡ ਔਜ਼ਾਰਾਂ ਨੂੰ
ਬੋਲੋ, ਦੱਸੋ ਕੀ ਕੀ ਤੁਹਾਡੇ ਕਿੱਤੇ?
ਸ਼ਹਿਰੀ ਇੱਕ: ਕੀ ਗੱਲ ਏ ਸਰਕਾਰ? ਮੈਂ ਹਾਂ ਤਰਖਾਣ
ਮਾਰੂਲਸ: ਕਿੱਥੇ ਹੈ ਫ਼ਿਰ ਤੇਰਾ ਗੁਣੀਆਂ?
ਕਿੱਥੇ ਹੈ ਚਮੜੇ ਦਾ ਪੱਲਾ?
ਸੋਹਣੇ ਵਸਤਰ ਮੇਲੇ ਵਾਲੇ
ਕਿਉਂ ਫ਼ਿਰਦੈਂ ਤੂੰ ਏਥੇ ਪਾ ਕੇ
ਕੀਹਨੂੰ ਆਇਐਂ ਟੌਹਰ ਵਖਾਣ?
ਤੇ ਤੂੰ ਓਇ ਵੱਡਿਆ ਕੀ ਏ ਤੇਰਾ ਕਿੱਤਾ?
11