ਪੰਨਾ:Khapatvaad ate Vatavaran Da Nuksan.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁਲਕਾਂ ਵਿੱਚ ਪਾਲਤੂ ਰੱਖੇ ਦੋ ਜਰਮਨ ਸ਼ੈਪਰਡ ਕੁੱਤੇ ਸਾਲ ਵਿੱਚ ਉੱਨੇ ਵਸੀਲਿਆਂ ਦਾ ਇਸਤੇਮਾਲ ਕਰਦੇ ਹਨ, ਜਿੰਨੇ ਵਸੀਲੇ ਬੰਗਲਾਦੇਸ਼ ਦਾ ਇਕ ਵਸ਼ਿੰਦਾ ਸਾਲ ਵਿੱਚ ਵਰਤਦਾ ਹੈ। [1] ਫਰੈਂਡਜ਼ ਆਫ ਦੀ ਅਰਥ ਯੂਰਪ ਨਾਮੀ ਸੰਸਥਾ ਵਲੋਂ ਸੰਨ 2009 ਵਿੱਚ ਪ੍ਰਕਾਸ਼ਤ ਹੋਈ ਇਕ ਰਿਪੋਰਟ ਅਨੁਸਾਰ, ਅਮੀਰ ਮੁਲਕਾਂ ਵਿੱਚ ਰਹਿਣ ਵਾਲੇ ਲੋਕ ਗਰੀਬ ਮੁਲਕਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ 10 ਗੁਣਾਂ ਵੱਧ ਕੁਦਰਤੀ ਵਸੀਲਿਆਂ ਦੀ ਵਰਤੋਂ ਕਰਦੇ ਹਨ। ਔਸਤ ਪੱਧਰ 'ਤੇ ਉੱਤਰੀ ਅਮਰੀਕਾ ਦਾ ਇਕ ਵਸ਼ਿੰਦਾ ਹਰ ਰੋਜ਼ 90 ਕਿਲੋਗ੍ਰਾਮ, ਯੂਰਪ ਦਾ ਇਕ ਵਸ਼ਿੰਦਾ 45 ਕਿਲੋਗ੍ਰਾਮ ਅਤੇ ਅਫਰੀਕਾ ਦਾ ਇਕ ਵਸ਼ਿੰਦਾ 10 ਕਿਲੋਗ੍ਰਾਮ ਵਸੀਲੇ ਵਰਤਦਾ ਹੈ।[2]

ਅਗਲੇ ਹਿੱਸੇ ਵਿੱਚ ਜਦੋਂ ਅਸੀਂ ਖਪਤਵਾਦ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਬਾਰੇ ਗੱਲ ਕਰਾਂਗੇ ਤਾਂ ਸਾਨੂੰ ਦੁਨੀਆ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿਚਲੀ ਇਹ ਨਾ-ਬਰਾਬਰਤਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਇਹ ਨਾ-ਬਰਾਬਰੀ ਸਾਡੀ ਇਹ ਅਹਿਸਾਸ ਕਰਨ ਵਿੱਚ ਮਦਦ ਕਰੇਗੀ ਕਿ ਖਪਤਵਦਾਦ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਲਈ ਵੱਡੀ ਜ਼ਿੰਮੇਵਾਰੀ ਅਮੀਰ ਮੁਲਕਾਂ ਅਤੇ ਅਮੀਰ ਲੋਕਾਂ ਦੇ ਸਿਰ ਆਉਂਦੀ ਹੈ।


ਖਪਤਵਾਦ ਅਤੇ ਵਾਤਾਵਰਨ ਦਾ ਨੁਕਸਾਨ

ਖਪਤਵਾਦ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਬਾਰੇ ਸਮਝਣ ਲਈ ਇਹ ਜ਼ਰੂਰੀ ਹੈ ਕਿ ਵਸਤਾਂ ਦੇ ਉਤਪਾਦਨ, ਉਹਨਾਂ ਦੀ ਵਿਕਰੀ, ਉਹਨਾਂ ਦੀ ਵਰਤੋਂ ਅਤੇ ਫਿਰ ਉਹਨਾਂ ਨੂੰ ਕੂੜੇ ਦੇ ਢੇਰ 'ਤੇ ਸੁੱਟਣ ਦੇ ਸਾਰੇ ਕਾਰਜ ਨੂੰ ਧਿਆਨ ਵਿੱਚ ਰੱਖਿਆ ਜਾਵੇ ਨਾ ਕਿ ਸਿਰਫ ਉਹਨਾਂ ਦੀ ਖ੍ਰੀਦ ਅਤੇ ਵਰਤੋਂ ਨੂੰ ਹੀ। ਇਸ ਦੇ ਨਾਲ ਹੀ ਇਹ ਵੀ ਯਾਦ ਰੱਖਿਆ ਜਾਵੇ ਕਿ ਖਪਤਵਾਦ ਦਾ ਕਾਰਜ ਇਕ ਸਥਾਨਕ ਕਾਰਜ ਨਹੀਂ ਸਗੋਂ ਇਹ ਇਕ ਗਲੋਬਲ ਨੈੱਟਵਰਕ (ਵਿਸ਼ਵ ਸਿਲਸਿਲੇ) ਦਾ ਹਿੱਸਾ ਹੈ। ਅੱਜ ਕਿਸੇ ਵਸਤ ਦੇ ਉਤਪਾਦਨ ਲਈ ਕੱਚਾ ਮਾਲ ਦੁਨੀਆ ਦੇ ਇਕ ਹਿੱਸੇ ਵਿੱਚ ਕੱਢਿਆ/ਪੈਦਾ ਕੀਤਾ ਜਾਂਦਾ ਹੈ, ਉਸ ਚੀਜ਼ ਨੂੰ ਬਣਾਇਆ ਕਿਸੇ ਹੋਰ ਹਿੱਸੇ ਵਿੱਚ ਜਾਂਦਾ ਹੈ ਅਤੇ ਉਸ ਦੀ


10

  1. Assadourian, Erik (2010). (p.14)
  2. Friends of the Earth Europe (2009). Overconsumption? Our use of the world's natural resources. Downloaded May 15, 2011, from: seri.at/news/2009/09/24/overconsumption/