ਪੰਨਾ:Khapatvaad ate Vatavaran Da Nuksan.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਪਤ ਕਿਸੇ ਹੋਰ ਹਿੱਸੇ ਵਿੱਚ ਕੀਤੀ ਜਾਂਦੀ ਹੈ। ਕਈ ਕੇਸਾਂ ਵਿੱਚ ਉਸ ਨੂੰ ਕੂੜੇ ਦੇ ਢੇਰ ਉੱਤੇ ਸੁੱਟਣ ਲਈ ਕਿਸੇ ਹੋਰ ਹਿੱਸੇ ਨੂੰ ਭੇਜਿਆ ਜਾਂਦਾ ਹੈ। ਖਪਤਵਾਦ ਨੂੰ ਇਸ ਵੱਡੇ ਸੰਦਰਭ ਵਿੱਚ ਦੇਖ ਕੇ ਹੀ ਅਸੀਂ ਇਸ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਸਮੁੱਚੇ ਨੁਕਸਾਨ ਦਾ ਸਹੀ ਮੁੱਲਾਂਕਣ ਕਰ ਸਕਾਂਗੇ।

ਖਪਤਵਾਦ ਕਾਰਨ ਵਾਤਾਵਰਨ ਨੂੰ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਸ ਕਾਰਨ ਅਸੀਂ ਧਰਤੀ ਦੇ ਵਸੀਲਿਆਂ ਦੀ ਅੰਧਾਧੁੰਦ ਵਰਤੋਂ ਕਰ ਰਹੇ ਹਾਂ। ਫਰੈਂਡਜ਼ ਆਫ ਦੀ ਅਰਥ ਯੂਰਪ ਨਾਮੀ ਸੰਸਥਾ ਦੀ 2009 ਵਿੱਚ ਛਪੀ ਰਿਪੋਰਟ ਇਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੀ ਹੈ। ਇਸ ਰਿਪੋਰਟ ਅਨੁਸਾਰ ਹਰ ਸਾਲ ਦੁਨੀਆ ਦੇ ਵਸ਼ਿੰਦੇ 60 ਅਰਬ (ਬਿਲੀਅਨ) ਟਨ ਕੁਦਰਤੀ ਵਸੀਲਿਆਂ ਦੀ ਵਰਤੋਂ ਕਰਦੇ ਹਨ। ਇਹਨਾਂ ਵਸੀਲਿਆਂ ਵਿੱਚ ਖੇਤੀਬਾੜੀ ਅਤੇ ਸਮੁੰਦਰਾਂ ਅਤੇ ਜੰਗਲਾਂ ਤੋਂ ਪ੍ਰਾਪਤ ਹੋਣ ਵਾਲੇ ਅਤੇ ਧਰਤੀ ਹੇਠੋਂ ਕੱਢੇ ਜਾਣ ਵਾਲੇ ਵਸੀਲੇ ਸ਼ਾਮਲ ਹਨ। ਖੇਤੀਬਾੜੀ, ਸਮੁੰਦਰਾਂ ਅਤੇ ਜੰਗਲਾਂ ਤੋਂ ਮਿਲਣ ਵਾਲੇ ਵਸੀਲੇ (ਮੱਛੀਆਂ, ਟਿੰਬਰ ਆਦਿ) ਦੁਬਾਰਾ ਪੈਦਾ ਕੀਤੇ ਜਾ ਸਕਦੇ ਹਨ ਜਦੋਂ ਕਿ ਧਰਤੀ ਹੇਠੋਂ ਕੱਢੇ ਜਾਣ ਵਾਲੇ ਵਸੀਲੇ ( ਤੇਲ, ਕੋਲਾ, ਧਾਤਾਂ ਅਤੇ ਹੋਰ ਖਣਿਜ ਪਦਾਰਥ) ਦੁਬਾਰਾ ਪੈਦਾ ਨਹੀਂ ਕੀਤੇ ਜਾ ਸਕਦੇ। ਕੁਦਰਤੀ ਵਸੀਲਿਆਂ ਦੀ ਇਹ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਸੰਨ 1980 ਵਿੱਚ ਦੁਨੀਆ ਵਿੱਚ 40 ਅਰਬ (ਬਿਲੀਅਨ) ਟਨ ਵਸੀਲਿਆਂ ਦੀ ਵਰਤੋਂ ਕੀਤੀ ਗਈ ਸੀ ਅਤੇ ਸੰਨ 2005 ਵਿੱਚ ਇਹ ਗਿਣਤੀ ਡੇਢ ਗੁਣਾਂ ਵੱਧ ਕੇ 58 ਅਰਬ (ਬਿਲੀਅਨ) ਟਨ ਹੋ ਗਈ ਸੀ। ਇਸ ਦੇ ਨਾਲ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇਹਨਾਂ ਵਸੀਲਿਆਂ ਤੱਕ ਪਹੁੰਚ ਕਰਨ ਲਈ ਧਰਤੀ ਵਿੱਚੋਂ ਹੋਰ ਸਮੱਗਰੀ ਕੱਢੀ ਜਾਂ ਵੱਖ ਕੀਤੀ ਜਾਂਦੀ ਹੈ ਪਰ ਉਹ ਵਸਤਾਂ ਦੇ ਉਤਪਾਦਨ ਵਿੱਚ ਵਰਤੀ ਨਹੀਂ ਜਾਂਦੀ। ਇਹ ਸਮੱਗਰੀ 40 ਅਰਬ (ਬਿਲੀਅਨ) ਟਨ ਸਾਲਾਨਾ ਦੇ ਬਰਾਬਰ ਬਣਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਅਸੀਂ ਹਰ ਸਾਲ ਧਰਤੀ ਤੋਂ 100 ਅਰਬ (ਬਿਲੀਅਨ) ਟਨ ਦੇ ਬਰਾਬਰ ਦੇ ਵਸੀਲਿਆਂ ਦੀ ਵਰਤੋਂ ਕਰਦੇ ਹਾਂ।[1]

ਬਹੁਤ ਸਾਰੇ ਵਾਤਾਵਰਨ ਮਾਹਰਾਂ ਦਾ ਵਿਚਾਰ ਹੈ ਕਿ ਧਰਤੀ ਦੇ ਵਸੀਲਿਆਂ ਦੀ ਇਸ ਪੱਧਰ ਦੀ ਵਰਤੋਂ ਸਸਟੇਨੇਬਲ ਨਹੀਂ ਭਾਵ ਧਰਤੀ ਦੀ ਭਾਰ ਝੱਲਣ ਦੀ ਸਮਰਥਾ ਤੋਂ ਜ਼ਿਆਦਾ ਹੈ। ਇਕ ਅਨੁਮਾਨ ਅਨੁਸਾਰ ਇਸ ਸਮੇਂ ਦੁਨੀਆਂ ਦੇ ਵਸ਼ਿੰਦੇ ਧਰਤੀ ਦੀ ਸਮਰਥਾ ਤੋਂ 1.3 ਗੁਣਾਂ ਜ਼ਿਆਦਾ ਵਸੀਲੇ ਵਰਤ ਰਹੇ ਹਨ। ਇਸ ਸਮੇਂ ਧਰਤੀ ਦੇ ਈਕੋਸਿਸਟਮ ਤੋਂ ਮਿਲਣ ਵਾਲੀਆਂ 60 ਫੀਸਦੀ ਸੇਵਾਵਾਂ - ਜਿਵੇਂ ਵਾਤਾਵਰਨ ਦਾ ਨਿਯੰਤਨ, ਤਾਜ਼ੇ ਪਾਣੀ ਦੀ ਉਪਲੱਭਤਾ, ਰਹਿੰਦ-ਖੂਹੰਦ ਨਾਲ ਨਜਿੱਠਣ ਦੀ ਯੋਗਤਾ, ਸਮੁੰਦਰ ਤੋਂ ਮਿਲਣ ਵਾਲੇ ਖਾਣੇ ਆਦਿ – ਦਾ ਜਾਂ ਤਾਂ ਨੁਕਸਾਨ ਹੋ ਰਿਹਾ ਹੈ ਜਾਂ ਉਹਨਾਂ

11

  1. Friends of the Earth Europe (2009). (p. 9-10).