ਪੰਨਾ:Khapatvaad ate Vatavaran Da Nuksan.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਪਾਲਮ ਓਇਲ ਦੀ ਖੇਤੀ ਅਧੀਨ ਆਉਣ ਵਾਲੀ ਜ਼ਮੀਨ ਵਿੱਚ ਤਿੰਨ ਗੁਣਾਂ ਵਾਧਾ ਹੋਇਆ ਸੀ ਅਤੇ ਸੰਨ 2007 ਤੱਕ ਉੱਥੇ 60 ਲੱਖ ਹੈਕਟੇਅਰ ਦੇ ਕਰੀਬ ਧਰਤੀ ਪਾਲਮ ਓਇਲ ਦੀ ਖੇਤੀ ਅਧੀਨ ਆ ਚੁੱਕੀ ਸੀ ਅਤੇ ਲੱਖਾਂ ਹੈਕਟੇਅਰ ਹੋਰ ਧਰਤੀ ਇਸ ਖੇਤੀ ਅਧੀਨ ਲਿਆਉਣ ਦੀ ਯੋਜਨਾ ਸੀ।[1]


ਪਾਲਮ ਓਇਲ ਦੀ ਖੇਤੀ ਲਈ ਇਹ ਸਾਰੀ ਜ਼ਮੀਨ ਇੰਡੋਨੇਸ਼ੀਆ ਦੇ ਜੰਗਲਾਂ ਦਾ ਸਫਾਇਆ ਕਰਕੇ ਤਿਆਰ ਕੀਤੀ ਜਾ ਰਹੀ ਹੈ। ਇਹਨਾਂ ਜੰਗਲਾਂ ਦੀ ਧਰਤੀ ਦੇ ਈਕੋਸਿਸਟਮ ਵਿੱਚ ਬਹੁਤ ਮਹੱਤਵਪੂਰਨ ਥਾਂ ਹੈ। ਇਹ ਜੰਗਲ ਬਹੁਤ ਸਾਰੇ ਜੀਵ-ਜੰਤੂਆਂ ਅਤੇ ਪੌਦਿਆਂ ਦੇ ਘਰ ਹਨ। ਲੱਖਾਂ ਲੋਕ ਖਾਣੇ, ਪਾਣੀ, ਦਵਾਈਆਂ ਅਤੇ ਆਪਣੀਆਂ ਹੋਰ ਮੁਢਲੀਆਂ ਲੋੜਾਂ ਲਈ ਇਹਨਾਂ ਜੰਗਲਾਂ ਉੱਪਰ ਨਿਰਭਰ ਕਰਦੇ ਹਨ। ਧਰਤੀ ’ਤੇ ਜਲਵਾਯੂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਨਿਯੰਤਰਣ ਕਰਨ ਵਿੱਚ ਇਹਨਾਂ ਜੰਗਲਾਂ ਦੀ ਵੱਡੀ ਭੂਮਿਕਾ ਹੈ। ਇਸ ਦੇ ਨਾਲ ਨਾਲ ਜੰਗਲ ਬਹੁਤ ਸਾਰੀ ਕਾਰਬਨ ਨੂੰ ਆਪਣੇ ਅੰਦਰ ਸਮੇਟੀ ਰੱਖਦੇ ਹਨ। ਜਦੋਂ ਜੰਗਲ ਨਸਟ ਕੀਤੇ ਜਾਂਦੇ ਹਨ ਤਾਂ ਬਹੁਤ ਸਾਰੀਆਂ ਗਰੀਨ ਹਾਊਸ ਗੈਸਾਂ ਵਾਤਾਵਰਨ ਵਿੱਚ ਛੱਡੀਆਂ ਜਾਂਦੀਆਂ ਹਨ। ਸੰਨ 2007 ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਗਰੀਨਹਾਊਸ ਗੈਸਾਂ ਛੱਡਣ ਵਾਲੇ ਦੇਸ਼ਾਂ ਵਿੱਚੋਂ ਇੰਡੋਨੇਸ਼ੀਆ ਦਾ ਨੰਬਰ ਤੀਜਾ ਸੀ। ਅਜਿਹਾ ਇਸ ਕਰਕੇ ਸੀ ਕਿਉਂਕਿ ਇੰਡੋਨੇਸ਼ੀਆ ਆਪਣੀਆਂ ਪੀਟਲੈਂਡਜ਼ ਅਤੇ ਤਪਤ-ਖੰਡੀ ਜੰਗਲਾਂ ਦਾ ਸਫਾਇਆ ਕਰਕੇ ਨਵੀਂ ਧਰਤੀ ਪਾਲਮ ਓਇਲ ਦੀ ਖੇਤੀ ਅਧੀਨ ਲਿਆ ਰਿਹਾ ਹੈ।[2]

ਦੁਨੀਆ ਵਿੱਚ ਮੀਟ ਦੀ ਵੱਧ ਰਹੀ ਖਪਤ ਵੀ ਜੰਗਲਾਂ ਦੇ ਵਿਨਾਸ਼ ਦਾ ਵੱਡਾ ਕਾਰਨ ਮੰਨੀ ਜਾ ਰਹੀ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਬਰਾਜ਼ੀਲ ਦੁਨੀਆਂ ਵਿੱਚ ਗਾਂ ਦੇ ਮੀਟ ਦੇ ਉਤਪਾਦਨ ਵਾਲੇ ਇਕ ਮੁੱਖ ਦੇਸ਼ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਸੰਨ 2003 ਵਿੱਚ ਬਰਾਜ਼ੀਲ ਨੇ 12 ਲੱਖ (1.2 ਮਿਲੀਅਨ) ਮੀਟਰਿਕ ਟਨ ਗਾਂ ਦਾ ਮੀਟ ਨਿਰਯਾਤ ਕੀਤਾ ਜਦੋਂ ਕਿ ਸੰਨ 1997 ਵਿੱਚ ਇਹ ਮਾਤਰਾ 2 ਲੱਖ 32 ਹਜ਼ਾਰ ਮੀਟਰਕ ਟਨ ਸੀ। ਮੀਟ ਦੇ ਉਤਪਾਦਨ ਵਿੱਚ ਹੋਏ ਇਸ ਵਾਧੇ ਦਾ 80 ਫੀਸਦੀ ਹਿੱਸਾ ਬਰਾਜ਼ੀਲ ਦੇ ਐਮਾਜ਼ਾਨ ਖੇਤਰ ਵਿੱਚ ਪੈਦਾ ਕੀਤਾ ਗਿਆ ਸੀ। ਉਸ ਸਮੇਂ ਐਮਾਜ਼ਾਨ ਦੇ ਖੇਤਰ ਵਿੱਚ ਹਰ ਸਾਲ 25 ਲੱਖ (2.5 ਮਿਲੀਅਨ) ਹੈਕਟੇਅਰ ਜਾਂ 9500 ਵਰਗ ਮੀਲ ਦੇ


18

  1. Greenpeace (2007). Forest destruction, climate change and palm oil expansion in Indonesia. Downloaded May 24, 2011, from: http://www.greenpeace.org/international/en/publications/reports/pal moilexpansion/
  2. Friends of the Earth Europe (2009). (p. 14).