ਪੰਨਾ:Khapatvaad ate Vatavaran Da Nuksan.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਰਿੱਜਾਂ, 29.7 ਕ੍ਰੋੜ ਕੰਪਿਊਟਰ ਅਤੇ 1.2 ਅਰਬ ਮੋਬਾਈਲ ਜਾਂ ਸੈੱਲ ਫੋਨ ਖ੍ਰੀਦੇ ਗਏ ਸਨ।[1] ਮੁਢਲੀਆਂ ਲੋੜਾਂ ਤੋਂ ਬਾਹਰੀ ਖਪਤ 'ਤੇ ਖਰਚੇ ਜਾਂਦੇ ਪੈਸਿਆਂ ਬਾਰੇ ਸਮਝ ਬਣਾਉਣ ਲਈ ਅੱਗੇ ਦਿੱਤੇ ਅੰਕੜੇ ਹੋਰ ਸਹਾਈ ਹੋ ਸਕਦੇ ਹਨ:


* ਅਗਸਤ 2007 ਵਿੱਚ ਛਪੀ ਇਕ ਰਿਪੋਰਟ ਅਨੁਸਾਰ ਸੰਨ 2007 ਵਿੱਚ ਦੁਨੀਆ ਭਰ ਵਿੱਚ ਆਈਸ ਕ੍ਰੀਮ ਦੀ ਸਨਅਤ 59 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ। ਇਸ ਰਿਪੋਰਟ ਵਿੱਚ ਅਨੁਮਾਨ ਲਾਇਆ ਗਿਆ ਸੀ ਕਿ ਸੰਨ 2010 ਵਿੱਚ ਸੰਸਾਰ ਭਰ ਵਿੱਚ ਆਈਸਕ੍ਰੀਮ ਦੀ ਵਿਕਰੀ 65 ਅਰਬ ਡਾਲਰ ਤੱਕ ਪਹੁੰਚ ਜਾਏਗੀ।[2]

* ਸੰਨ 2008 ਵਿੱਚ ਮੇਕਅੱਪ ਅਤੇ ਇਸ ਨਾਲ ਸੰਬੰਧਤ ਵਸਤਾਂ (ਕੌਸਮੈਟਕ ਅਤੇ ਟੁਆਲਿਟਰੀਜ਼) ਦੀ ਪ੍ਰਚੂਨ ਵਿਕਰੀ 333.5 ਅਰਬ (ਬਿਲੀਅਨ) ਵਿਕਰੀ 333.5 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ। [3]

*ਸੰਨ 2008 ਵਿੱਚ ਬੋਤਲ-ਬੰਦ ਪਾਣੀ ਦੀ ਸਨਅਤ 60 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ ਅਤੇ ਇਸ ਸਾਲ ਇਸ ਸਨਅਤ ਨੇ 241 ਅਰਬ ਲੀਟਰ ਬੋਤਲ-ਬੰਦ ਪਾਣੀ ਵੇਚਿਆ ਸੀ। [4]


4

  1. Assadourian, Erik (2010). (p.4)
  2. Scott Mark and Flanagan Cassidy (August 24, 2007). Ice Cream Wars: Nestle vs. Unilever. Bloomeberg Businessweek. Downloaded May 5, 2011 from http://www.businessweek.com/globalbiz/content/aug2007/gb200708 24 230078.htm
  3. ICIS.com. Global economy to limit cosmetic sales in 2009. Downloaded May 5, 2011 from: http://www.icis.com/Articles/2009/04/03/9206067/global-economy- to-limit-cosmetic-sales-in-2009-euromonitor.html
  4. How Industries Have Shifted Cultural Norms (2010). In The Wordwatch Institue. 2010 State of The World: Transforming Cultures from Consumerism to Sustainablity. (p.14) New York, W. W. Norton and Company.