ਪੰਨਾ:Khapatvaad ate Vatavaran Da Nuksan.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮੇਂ ਦੌਰਾਨ ਧਾਤਾਂ ਦੇ ਉਤਪਾਦਨ ਵਿੱਚ ਛੇ ਗੁਣਾਂ, ਤੇਲ ਦੀ ਖਪਤ ਵਿੱਚ ਅੱਠ ਗੁਣਾਂ ਅਤੇ ਕੁਦਰਤੀ ਗੈਸ ਦੀ ਖਪਤ ਵਿੱਚ ਚੌਦਾਂ ਗੁਣਾਂ ਦਾ ਵਾਧਾ ਹੋਇਆ ਸੀ।[1]

ਖਪਤਵਾਦ ਬਾਰੇ ਨੋਟ ਕਰਨ ਵਾਲੀ ਇਕ ਹੋਰ ਗੱਲ ਹੈ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਨਾ-ਬਰਾਬਰੀ। ਇਹ ਨਾ-ਬਰਾਬਰੀ ਦੁਨੀਆ ਦੇ ਵੱਖ ਵੱਖ ਖਿੱਤਿਆਂ ਵਿਚਕਾਰ ਹੈ ਅਤੇ ਨਾਲ ਹੀ ਇਕ ਹੀ ਖਿੱਤੇ ਵਿੱਚ ਰਹਿਣ ਵਾਲੇ ਵੱਖ ਵੱਖ ਆਮਦਨ-ਸ਼੍ਰੇਣੀਆਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਵਿਚਕਾਰ ਹੈ। ਸੰਨ 2005 ਵਿਚ ਛਪੀ ਵਰਲਡ ਬੈਂਕ ਦੀ ਇਕ ਰਿਪੋਰਟ ਦੇ ਆਧਾਰ 'ਤੇ ਡਾਵਰਿਨ ਲਿਖਦਾ ਹੈ ਕਿ ਦੁਨੀਆ ਦੀ ਨਿੱਜੀ ਖਪਤ ਦੇ ਕੁੱਲ ਖਰਚਿਆਂ ਦਾ 60 ਫੀਸਦੀ ਹਿੱਸਾ ਅਮਰੀਕਾ ਅਤੇ ਯੂਰਪ ਵਲੋਂ ਖਰਚ ਕੀਤਾ ਜਾਂਦਾ ਹੈ ਜਦੋਂ ਕਿ ਇਹਨਾਂ ਦੋਹਾਂ ਖਿੱਤਿਆਂ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦੇ 12 ਫੀਸਦੀ ਤੋਂ ਘੱਟ ਹੈ।[2] ਇਸ ਹੀ ਤਰ੍ਹਾਂ ਸੰਨ 2006 ਵਿੱਚ ਦੁਨੀਆ ਵਿਚਲੀ ਖਪਤ ਦੇ ਖਰਚਿਆਂ (ਕਨਸਪਸ਼ਨ ਐਕਸਪੈਂਡੀਚਰਜ਼) ਦਾ 78 ਫੀਸਦੀ ਹਿੱਸਾ ਦੁਨੀਆ ਦੇ ਵੱਧ ਆਮਦਨ ਵਾਲੇ 65 ਦੇਸ਼ਾਂ ਨੇ ਖਰਚਿਆ ਸੀ ਜਦੋਂ ਕਿ ਇਹਨਾਂ ਦੇਸ਼ਾਂ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦਾ ਸਿਰਫ 16 ਫੀਸਦੀ ਸੀ। ਇਕੱਲੇ ਅਮਰੀਕਾ ਵਿੱਚ ਲੋਕਾਂ ਨੇ ਉਸ ਸਾਲ ਖਪਤਕਾਰੀ ਵਸਤਾਂ 'ਤੇ 97 ਖਰਬ (9.7 ਟ੍ਰਿਲੀਅਨ) ਡਾਲਰ ਖਰਚ ਕੀਤੇ ਸਨ। ਇਹ ਰਕਮ ਦੁਨੀਆ ਦੇ ਖਪਤ ਦੇ ਕੁੱਲ ਖਰਚਿਆਂ ਦਾ 32 ਫੀਸਦੀ ਹਿੱਸਾ ਬਣਦੀ ਹੈ ਜਦੋਂ ਕਿ ਅਮਰੀਕਾ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦਾ ਸਿਰਫ 5 ਫੀਸਦੀ ਹਿੱਸਾ ਹੈ।[3] ਅਮਰੀਕਾ, ਕੈਨੇਡਾ, ਅਸਟ੍ਰੇਲੀਆ, ਜਾਪਾਨ ਅਤੇ ਪੱਛਮੀ ਯੂਰਪ ਦੀ ਅਬਾਦੀ ਦੁਨੀਆ ਦੀ ਅਬਾਦੀ ਦਾ 15 ਫੀਸਦੀ ਬਣਦੀ ਹੈ, ਜਦੋਂ ਕਿ ਇਹ ਦੇਸ਼ ਕੁੱਲ ਮਿਲਾ ਕੇ ਸਾਲ ਵਿੱਚ ਦੁਨੀਆ ਵਿੱਚ ਅਲਮੀਨੀਅਮ ਦੇ ਕੁੱਲ ਉਤਪਾਦਨ ਦਾ 61 ਫੀਸਦੀ, ਸਿੱਕੇ ਦੇ ਕੁੱਲ ਉਤਪਾਦਨ ਦਾ 60 ਫੀਸਦੀ, ਤਾਂਬੇ ਦੇ ਕੁੱਲ ਉਤਪਾਦਨ ਦਾ 59 ਫੀਸਦੀ ਅਤੇ ਸਟੀਲ ਦੇ ਕੁੱਲ ਉਤਪਾਦਨ ਦਾ 49 ਫੀਸਦੀ ਹਿੱਸਾ ਖਪਤ ਕਰਦੇ ਹਨ।[4]

ਬੇਸ਼ੱਕ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਵੀ ਪਿਛਲੇ ਕੁਝ ਸਾਲਾਂ ਦੌਰਾਨ ਖਪਤਵਾਦੀ ਜਮਾਤ (ਕੰਜ਼ਿਊਮਰ ਕਲਾਸ) ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਇਹ ਗਿਣਤੀ ਇਹਨਾਂ ਦੇਸ਼ਾਂ ਦੀ ਕੁੱਲ ਅਬਾਦੀ ਦਾ ਬਹੁਤ ਛੋਟਾ ਹਿੱਸਾ ਹੈ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸੰਨ 2004 ਤੱਕ ਦੁਨੀਆ ਵਿੱਚ


8

  1. Gardner Gary, Assdourian Erik and Sarin Radhika (2004). (p. 4).
  2. Dauvergne, Peter (2008). (p. 4).
  3. Assadourian, Erik (2010). (p.6)
  4. Gardner Gary, Assdourian Erik and Sarin Radhika (2004). (p. 4).