ਪੰਨਾ:Khapatvaad ate Vatavaran Da Nuksan.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਪਤਵਾਦੀ ਜਮਾਤ (ਕੰਜ਼ਿਊਮਰ ਕਲਾਸ) ਵਿੱਚ ਸ਼ਾਮਲ 1.7 ਅਰਬ ਲੋਕਾਂ ਵਿੱਚ ਚੀਨ ਦੇ 24 ਕ੍ਰੋੜ ਅਤੇ ਭਾਰਤ ਦੇ 12 ਕ੍ਰੋੜ ਲੋਕ ਸ਼ਾਮਲ ਸਨ। ਖਪਤਵਾਦੀ ਜਮਾਤ (ਕੰਜ਼ਿਊਮਰ ਕਲਾਸ) ਵਿੱਚ ਸ਼ਾਮਲ ਚੀਨ ਅਤੇ ਭਾਰਤ ਦੇ ਇਹ ਲੋਕ ਆਪਣੇ ਆਪਣੇ ਦੇਸਾਂ ਦੀ ਕੁੱਲ ਅਬਾਦੀ ਦਾ ਕ੍ਰਮਵਾਰ ਸਿਰਫ 19 ਫੀਸਦੀ ਅਤੇ 12 ਫੀਸਦੀ ਹਿੱਸਾ ਹੀ ਬਣਦੇ ਸਨ ਜਦੋਂ ਕਿ ਅਮਰੀਕਾ ਦੇ 84 ਫੀਸਦੀ, ਜਾਪਾਨ ਦੇ 95 ਫੀਸਦੀ, ਫਰਾਂਸ ਦੇ 89 ਫੀਸਦੀ ਅਤੇ ਯੂ ਕੇ ਦੇ 86 ਫੀਸਦੀ ਲੋਕ ਖਪਤਵਾਦੀ ਜਮਾਤ (ਕੰਜ਼ਿਊਮਰ ਕਲਾਸ) ਵਿੱਚ ਸ਼ਾਮਲ ਸਨ।[1]

ਜੇ ਅਸੀਂ ਵੱਖ ਵੱਖ ਵਸਤਾਂ ਦੀ ਖਪਤ ਨੂੰ ਆਧਾਰ ਬਣਾ ਕੇ ਦੇਖੀਏ ਤਾਂ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਨਾ-ਬਰਾਬਰਤਾ ਦਾ ਪਾੜਾ ਹੋਰ ਵੀ ਵੱਡਾ ਦਿਖਾਈ ਦਿੰਦਾ ਹੈ। 2009 ਦੇ ਅੰਕੜਿਆਂ ਮੁਤਾਬਕ ਦੁਨੀਆ ਦੀ ਤੇਲ ਦੀ ਰੋਜ਼ਾਨਾ ਕੁੱਲ ਖਪਤ ਦਾ 22.6 ਫੀਸਦੀ ਹਿੱਸਾ ਅਮਰੀਕਾ ਵਿੱਚ ਖਪਤ ਹੁੰਦਾ ਹੈ ਜਦੋਂ ਕਿ ਅਮਰੀਕਾ ਦੀ ਅਬਾਦੀ ਦੁਨੀਆ ਦੀ ਅਬਾਦੀ ਦਾ 5 ਫੀਸਦੀ ਹੈ। ਅਮਰੀਕਾ, ਜਾਪਾਨ, ਜਰਮਨੀ, ਕੈਨੇਡਾ, ਫਰਾਂਸ ਅਤੇ ਯੂ ਕੇ ਮਿਲ ਕੇ ਦੁਨੀਆ ਦੀ ਤੇਲ ਦੀ ਰੋਜ਼ਾਨਾ ਖਪਤ ਦਾ 37.7 ਫੀਸਦੀ ਹਿੱਸਾ ਖਪਤ ਕਰਦੇ ਹਨ ਜਦੋਂ ਕਿ ਇਹਨਾਂ ਦੇਸ਼ਾਂ ਦੀ ਕੁੱਲ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦੇ 10 ਫੀਸਦੀ ਤੋਂ ਘੱਟ ਹੈ। ਦੂਸਰੇ ਪਾਸੇ ਭਾਰਤ ਵਿੱਚ ਦੁਨੀਆਂ ਦੀ ਰੋਜ਼ਾਨਾ ਤੇਲ ਦੀ ਖਪਤ ਦਾ 3.6 ਫੀਸਦੀ ਹਿੱਸਾ ਖਪਤ ਹੁੰਦਾ ਹੈ ਜਦੋਂ ਕਿ ਭਾਰਤ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦਾ 17 ਫੀਸਦੀ ਹਿੱਸਾ ਬਣਦੀ ਹੈ।[2] ਕਾਗਜ਼ ਦੀ ਵਰਤੋਂ ਬਾਰੇ ਅੰਕੜਿਆਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇਕ ਅਮਰੀਕਨ ਸਾਲ ਵਿੱਚ 300 ਕਿਲੋਗ੍ਰਾਮ ਤੋਂ ਵੱਧ ਕਾਗਜ਼ ਵਰਤਦਾ ਹੈ ਜਦੋਂ ਕਿ ਇਕ ਭਾਰਤੀ 4 ਕਿਲੋਗ੍ਰਾਮ। ਅਫਰੀਕਾ ਵਿੱਚ 20 ਅਜਿਹੇ ਦੇਸ਼ ਹਨ ਜਿੱਥੇ ਸਾਲਾਨਾ ਜੀਅ ਪ੍ਰਤੀ ਕਾਗਜ਼ ਦੀ ਵਰਤੋਂ 1 ਕਿਲੋਗ੍ਰਾਮ ਤੋਂ ਵੀ ਘੱਟ ਹੈ। ਇਸ ਹੀ ਤਰ੍ਹਾਂ ਇਕ ਔਸਤ ਅਮਰੀਕਨ ਸਾਲ ਵਿੱਚ 22 ਕਿਲੋਗ੍ਰਾਮ ਅਲਮੀਨੀਅਮ ਵਰਤਦਾ ਹੈ ਜਦੋਂ ਕਿ ਇਕ ਔਸਤ ਭਾਰਤੀ 2 ਕਿਲੋਗ੍ਰਾਮ ਅਤੇ ਇਕ ਔਸਤ ਅਫਰੀਕਨ 1 ਕਿਲੋਗ੍ਰਾਮ ਤੋਂ ਵੀ ਘੱਟ।[3] ਅਮੀਰ


9

  1. Gardner Gary, Assdourian Erik and Sarin Radhika (2004). (p. 8)
  2. NationMaster.com. Energy Statistics. Downloaded May 10, 2011 from: http://www.nationmaster.com/red/pie/ene oil con-energy-oil-consumption and World Population. Downloaded May 10, 2011 from: http://www.nationsonline.org/oneworld/world population.htm
  3. Gardner Gary, Assdourian Erik and Sarin Radhika (2004). (p. 11).