ਇਹ ਵਰਕਾ ਤਸਦੀਕ ਕੀਤਾ ਗਿਆ ਏ
ਪਾਏ ਅੰਨ੍ਹ ਅਨ੍ਹੇਰ ਨੇ, ਅਗਿਆਨ-ਖਿਲਾਰੇ।
ਓਸ ਭਵਾਏ ਰੱਬ ਦੇ, ਕੁਲ ਭੰਬਰ ਤਾਰੇ।
ਤਾ ਜੁਗ
ਆਖਣ ਕਈ ਜੁਗਾਦ ਵਿਚ, ਗਰਮੀ ਸੀ ਆਈ।
ਬਿਰਹੁੰ ਕੁਠੀ ਵਾਂਗ ਸੀ, ਉਸ ਦੇਹ ਤਪਾਈ।
ਗਰਮੀ ਸੌਦਾ ਲਾਇਆ, ਗਰਮੀ ਦੀ ਸਾਈ।
ਤਪਸ਼ਾਂ ਤਾਵਾਂ ਸਾੜਿਆਂ, ਬਹਿ ਪਰ੍ਹੇ ਜਮਾਈ।
ਅਣ ਦਸਿਆਂ ਬ੍ਰਹਿਮੰਡ ਤੇ, ਕਸ-ਫ਼ੌਜ ਚੜ੍ਹਾਈ।
ਕੁਦਰਤ ਮੱਥਾ ਫੋੜ ਕੇ, ਚੰਡੀ ਚਮਕਾਈ।
ਤੱਪਸ਼ ਰਹੀ ਅਜਿੱਤ ਸੀ, ਜੈ ਫ਼ਤਹ ਗਜਾਈ।
੧੮.