ਮੈਲਕੌਲਮ:ਅਸੀਂ ਵਕਤ ਜ਼ਿਆਦਾ ਨਹੀਂ ਲਵਾਂਗੇ,
ਛੇਤੀ ਕਰਾਂਗੇ ਲੇਖਾ-ਜੋਖਾ, ਇਹਨਾਂ ਕਈ ਮੁਹੱਬਤਾਂ ਵਾਲਾ,
ਸਾਰਿਆਂ ਨਾਲ ਰਹਾਂਗੇ ਸਾਵੇਂ, ਦੋਵੇਂ ਪੱਲੇ ਰਹਿਣ ਬਰਾਬਰ।
ਸਕੇ ਸੰਬੰਧੀਓ ਤੇ ਸਰਦਾਰੋ, ਹੁਣ ਤੋਂ 'ਅਰਲ' ਕਹਾਓ ਸਾਰੇ,
ਇਹ ਸਨਮਾਨ ਹੈ ਰੁਤਬਾ ਪਹਿਲਾ, ਸਕਾਟਲੈਂਡ ਵਿੱਚ ਨਵਾਂ ਚਲਾਇਆ।
ਬਾਕੀ ਹੋਰ ਜੋ ਕਰਨੈ ਆਪਾਂ, ਸਮੇਂ ਨਾਲ ਜਿਨ ਲੋਕਾਂ ਤਾਈਂ ਮੁੜ ਵਸਾਉਣੈ,-
ਜਲਾਵਤਨ ਜੋ ਮਿੱਤਰ ਹੋਏ, ਜ਼ਾਲਿਮ ਦੇ ਜਾਸੂਸੀ ਜਾਲ ਤੋਂ ਜੋ ਨੱਸੇ ਸੀ,
ਸਭ ਨੂੰ ਮੁੜ ਕੇ ਘਰ ਬੁਲਾਉਣੈ;
ਜ਼ਾਲਿਮ ਸਲਾਹਕਾਰ ਕਰਿੰਦੇ, ਇਸ ਮਰਦੂਦ ਬੁੱਚੜ ਨੇ ਜੋ ਪੈਦਾ ਕੀਤੇ,
ਕਾਲੀਆਂ ਮਹਾਂ ਕਰਤੂਤਾਂ ਜੀਹਨਾਂ, ਇਹਦੇ ਹੁਕਮੀਂ ਸਿਰੇ ਚੜ੍ਹਾਈਆਂ,
ਸਭ ਨੂੰ ਵਿੱਚ ਦਰਬਾਰ ਬੁਲਾਉਣੈ; ਨਾਲੇ ਇਹਦੀ ਖਬੀਸ ਮਹਾਰਾਣੀ,
ਜੀਹਨੇ ਆਤਮ ਹੱਤਿਆ ਕਰ ਲੀ;-ਇਹ ਤੇ ਹੋਰ ਅਜਿਹੀਆਂ ਗੱਲਾਂ,
ਵਿਚਾਰ-ਅਧੀਨ ਜੋ ਹੋਣੀਆਂ ਸਾਡੇ, ਉਸ ਦਾਤੇ ਦੀ ਰਹਿਮਤ ਸਦਕਾ,
ਹੌਲੀ ਹੌਲੀ , ਠੀਕ ਸਮੇਂ ਤੇ, ਆਪਣੀ ਆਪਣੀ ਥਾਂਵੇਂ, ਹੋਈਂ ਜਾਣੀਆਂ:
ਸੋ ਸ਼ੁਕਰ ਗੁਜ਼ਾਰਾਂ ਸਭ ਦਾ ਇੱਕੋ ਵਾਰੀਂ, ਕੱਲੇ ਕੱਲੇ ਹਰ ਇੱਕ ਦਾ ਵੀ,
ਨਾਲੇ ਸਭ ਨੂੰ ਸੱਦਾ ਤਾਜਪੋਸ਼ੀ ਤੇ, ਵਹੀਰਾਂ ਘੱਤੋ ਸਕੋਨ ਦੇ ਵੱਲੇ-।
{ਤੂਤੀਨਾਦ। ਪ੍ਰਸਥਾਨ}
ਸਮਾਪਤ
96