ਪੰਨਾ:Mere jharoche ton.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅੰਦਰ ਹੈ । ਜੇ ਤੁਹਾਡੇ ਮੂੰਹੋਂ ਗੰਦੀਆਂ ਗਾਲ੍ਹਾਂ ਨਿਕਲ ਜਾਂਦੀਆਂ ਹਨ, ਤਾਂ ਐਨ ਉਹਨਾਂ ਗਾਲਾਂ ਵਰਗਾ ਗੰਦ ਤੁਹਾਡੇ ਅੰਦਰ ਕਿਤੇ ਲੁਕਿਆ ਹੋਇਆ ਹੈ, ਭਾਵੇਂ ਤੁਸੀਂ ਪੜ ਬਾਣੀ ਦਾ ਪਾਠ ਕਿੰਨਾ ਹੀ ਕਰਦੇ ਹੋ ।
ਤੀਜੀ ਸਿਫ਼ਤ, ਚੌੜਾ ਗਿਆਨ ਤੇ ਚੌੜਾ ਤਜਰਬਾ ਹੈ । ਜੌ ਸਾਡਾ ਗਿਆਨ ਆਪਣੇ ਕੰਮ ਤੇ ਆਲੇ ਦੁਆਲੇ ਨਾਲੋਂ ਸੌੜਾ ਹੈ, ਤਾਂ ਸਾਡੇ ਵਿਚ ਛੁਟਿੱਤਨ ਦਾ ਅਹਿਸਾਸ ਜ਼ਰੂਰ ਆਂ ਜਾਏਗਾ ਤੇ ਸਾਡੀ ਸ਼ਾਂਤੀ ਭੰਗ ਹੋ ਜਾਏਗੀ, ਕਿਸੇ ਥਾਂ ਅਸੀਂ ਗ਼ਲਤ ਗਲ ਕਰ ਦਿਆਂਗੇ, ਕਿਸੇ ਥਾਂ ਅਸੀਂ ਬੜੇ ਅਨਜਾਣ ਦਿਲਾਂਗੇ । ਕਿਤੇ ਸਤਾਰਿਆਂ ਦੀ ਗਲ ਹੁੰਦੀ ਹੋਵੇ, ਕਿਤੇ ਫਲਾਂ ਦੀ, ਕਿਤੇ ਲਿਖਾਰੀਆਂ ਦੀ - ਜੇ ਇਹਨਾਂ ਵਿਸ਼ਿਆਂ ਤੇ ਅਸੀਂ ਬਿਲਕੁਲ ਕੋਰੇ ਹਾਂ, ਤਾਂ ਉਸ ਬੋਲਚਾਲ ਵਿਚ ਅਸੀਂ ਬੇ ਸ਼ਰ ਜਿਹੇ ਜਾਪਾਂਗੇ, ਤੇ ਸਾਡੇ ਅੰਦਰ ਇਕ ਛੁਟਿੱਤਨ ਜਿਹੀ ਦੀ ਖੋਹ ਹੋਵੇਗੀ
। ਜਿੰਨੀ ਕੁ ਵਿਦਿਆ ਇਸ ਵੇਲੇ ਤੁਹਾਡੇ ਕੋਲ ਹੈ, ਉਹਦੀ ਮਦਦ ਨਾਲ ਇਕ ਤੋਂ ਦੂਜੀ, ਸੌਖੀ ਤੋਂ ਔਖੀ, ਕਿਤਾਬ ਪੜ੍ਹਦੇ ਜਾਓ । ਜੋ ਪੜੋ ਉਹਦੇ ਨੋਟ ਰੱਖ । ਭਾਵੇਂ ਤੁਹਾਡੀ ਉਮਰ ਕੇਡੀ ਹੈ, ਜੇ ਤੁਸੀਂ ਅਜ ਤੋਂ ਆਪਣੀ ਵਿਦਿਆ ਦੇ ਮੁਤਾਬਕ ਮੁਤਾਲਿਆ ਸ਼ੁਰੂ ਕਰ ਦਿਓ, ਤਾਂ ਪੰਜਾਂ ਸਾਲਾਂ ਵਿਚ ਆਪਣੀ ਸ਼ਖ਼ਸੀਅਤ ਵਿਚ ਵਾਧਾ ਵੇਖ ਕੇ ਹੈਰਾਨ ਹੋ ਜਾਓਗੇ । ਜਿਸ ਤਰਾਂ ਚੰਗੀ ਵਰਜ਼ਿਸ਼ ਨਾਲ ਮਾੜੇ ਸ੍ਰੀਰ ਦਿਨ ਬੜੇ ਰਿਸ਼ਟ ਪੁਸ਼ਟ ਦਿਸਣ ਲਗ ਪੈਂਦੇ ਹਨ, ਉਸੇ ਤਰਾਂ ਬਾਕਾਇਦਾ ਮੁਤਾਲਿਆ ਕਰਨ ਵਾਲਾ ਸਮਝਦਾਰ ਸ਼ਖ਼ਸ ਕਈ ਡਿਗਰੀਆਂ ਵਾਲਿਆਂ ਨੂੰ ਪਿਛੇ ਛਡ ਜਾਂਦਾ ਹੈ ।
ਚੌੜੇ ਗਿਆਨ ਦੇ ਨਾਲ ਜੇ ਸਾਡਾ ਤਜਰਬਾ ਵੀ ਚੌੜਾ ਨਹੀਂ,

੮੬