ਪੰਨਾ:Mere jharoche ton.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਅਸੀਂ ਉਸ ਸੰਗੀਤ-ਉਸਤਾਦ ਵਾਂਗ ਹਾਂ ਜਿਹੜਾ ਗਾਣਾ ਸਿਖਾ
ਸਕਦਾ ਹੈ, ਪਰ ਗਾ ਨਹੀਂ ਸਕਦਾ । ਗੌਣ ਵਿਚ ਮਾਹਿਰ ਦੀ ਸ਼ਖ਼ਸੀਅਤ ਤੇ ਸਿਰਫ਼ ਗਾਣਾ ਸਿਖਾ ਸਕਣ ਵਾਲੇ ਦੀ ਸ਼ਖ਼ਸੀਅਤ ਵਿਚ ਬੜਾ ਫ਼ਰਕ ਹੁੰਦਾ ਹੈ । ਇਕ ਲਟ ਲਟ ਕਰਦਾ ਬਿਜਲੀ ਦਾ ਲਾਟੂ ਹੈ, ਦੂਜਾ ਤਾਰਾਂ ਵਿਚ ਬੰਦ ਤੁਰਦੀ ਕਰੈਂਟ ਹੈ। "ਕਰੈਂਟ" ਬੜੀ ਚੀਜ਼ ਹੈ, ਪਰ ਇਹਦੀ ਸੰਪੂਰਨਤਾ ਰੌਸ਼ਨੀ ਜਾਂ ਹਰਕਤ ਵਿਚ ਹੈ ।
ਖੇਡ ਕੇ, ਸਫ਼ਰ ਕਰਕੇ, ਲੈਕਚਰ ਸੁਣ ਕੇ, ਹਰ ਕਿਸਮ ਦੇ ਲੋਕਾਂ ਨੂੰ ਮਿਲ ਕੇ, ਕੲੀ ਮਨ-ਆਈਆਂ ਅਜ਼ਮਾ ਕੇ, ਤਜਰਬੇ ਦੀ ਅਮੀਰੀ ਨੂੰ ਵਧਾਇਆ ਜਾਏ। ਜਿਹੜੀ ਹਾਲਤ ਵਿਚੋਂ ਅਸੀਂ ਲੰਘੇ ਨਹੀਂ, ਉਹਦਾ ਭਾਰ ਸਾਡੇ ਤੇ ਪਿਆ ਰਹਿੰਦਾ ਹੈ । ਮੀਂਹ, ਧੁਪ, ਹਨੇਰੀ, ਬੱਦਲ, ਭੀੜ, ਇਕਲਾਪਾ, ਸ਼ੋਰ, ਖ਼ਾਮੋਸ਼ੀ, ਭੁਖ, ਤਿ੍ਰ, ਸਭ ਵਿਚੋਂ ਲੰਘਿਆ ਹੀ ਪਕਿਆਈ ਆਉਂਦੀ ਹੈ। ਉਸ ਚਟਾਨ ਵਰਗੀ ਪਕਿਆਈ, ਜਿਸ ਦੇ ਪੈਰਾਂ ਨੂੰ ਗੁਸੀਲ਼ੀਅਾਂ ਛੱਲਾਂ ਨਿਤ ਠੁਕਰਾ ਕੇ ਮੁੜਦੀਆਂ ਰਹਿੰਦੀਆਂ ਹਨ ।
ਲਲਚਾਵੀਆਂ ਹਾਲਤਾਂ ਤੋਂ ਦੂਰ ਰਹਿਣਾ ਹੀ ਲਾਲਚ ਤੋਂ ਬਚਣ ਦਾ ਇਲਾਜ ਨਹੀਂ। ਸਿਰਫ਼ ਹਾਰ ਹਾਰ ਕੇ ਜਿੱਤ ਦੀਆਂ ਨਵੀਆਂ ਤਜਵੀਜ਼ਾਂ ਬਣਾਇਆ ਹੀ ਸਰਬ-ਓਰ ਜਿਤ ਦਾ ਸਵਰਗੀ ਅਹਿਸਾਸ ਪੁਖ਼ਤਾ ਹੋ ਸਕਦਾ ਹੈ ।
ਜਦੋਂ ਕਦੇ ਵੀ ਨਵੇਂ ਤਜਰਬੇ ਦਾ ਮੌਕਾ ਮਿਲੇ, ਇਹ ਮੌਕਾ ਛਡਿਆ ਨਾ ਜਾਏ ।
ਚੌਥੀ ਗਲ ਹੈ, ਭਾਈਚਾਰਕ ਯੋਗਤਾ । ਇਸ ਤੋਂ ਭਾਵ ਸ਼ੁਰੂ ਵਿਚ ਮਿਸਾਲ ਦੇ ਤੌਰ ਤੇ ਜ਼ਿਕਰ ਕੀਤੇ ਟਾਂਗੇ ਦੇ ਤੇਜ਼ ਰਫ਼ਤਾਰ ਤੇ ਚੰਗੇ ਦਿਸਦੇ ਹੋਣ ਦੇ ਨਾਲ ਅਨ-ਖੋਰੂ ਗੱਢੀਆਂ ਤੇ ਅਨ-ਭਵੇਂ ਕਿੱਲਾਂ ਵਾਲਾ ਹੋਣਾ ਹੈ । ਕਈ ਇਸਤ੍ਆਂ ਮਰਦ

੯੭