ਪੰਨਾ:Mere jharoche ton.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਦਾ ਚੈਨ


ਦਿਲ ਦੇ ਚੈਨ ਦੀ ਬੜੀ ਮੰਗ ਹੈ ।
ਕਿਸੇ ਕਿਸਮ ਦਾ ਆਦਮੀ ਭਗਵੇ ਕਪੜੇ ਪਾ ਕੇ ਬਹਿ ਜਾਏ, ਉਹਦੇ ਗਿਰਦ ਮਾਈ ਭਾਈ ਦੀ ਭੀੜ ਜੁੜ ਜਾਂਦੀ ਹੈ । ਕਿਸੇ ਕਿਤਾਬ ਦੇ ਟਾਈਟਲ ਵਿਚ ਚੈਲ ਦਾ ਇਸ਼ਾਰਾ ਹੋਵੇ, ਉਹ ਹਥੋ ਹਥੀਂ ਵਿਕ ਜਾਂਦੀ ਹੈ। ਕਿਸੇ ਨ ਚੈਨ ਵਰਗੇ ਮਜ਼ਮੂਨ ਤੇ ਲੈਕਚਰ ਦੇਣਾ ਹੋਵੇ, ਹਾਲ ਛਪਾ ਛਪ ਭਰ ਜਾਂਦਾ ਹੈ ।
ਜਦੋਂ ਕੋਈ ਗੰਭੀਰ ਗਲਾਂ ਕਰਦਾ ਹੈ, ਉਹ ਦਿਲ ਦੇ ਚੈਨ ਬਾਰੇ ਪੁਛਦਾ ਹੈ । ਜਦੋਂ ਕੋਈ ਉਚਾ ਮਨੋਰਥ ਢੂੰਡਦਾਖ਼ ਹੈ, ਉਹ ਏਸੇ ਚੈਨ ਤੇ ਉਂਗਲ ਧਰਦਾ ਹੈ ।
ਮੰਦਿਰਾਂ ਮਸਜਿਦਾਂ ਵਿਚ ਸਵੇਰੇ ਸ਼ਾਮ, ਲੋਕ ਪ੍ਕਰਮਾ ਲੈਂਦੇ, ਸਿਜਦੇ ਕਰਦੇ ਹਨ । ਇਹ ਸਾਰੇ ਲੋਕ ਦਿਲ ਦਾ ਚੈਨ ਢੂੰਡਣ ਜਾਂਦੇ ਹਨ। ਕੋਈ ਤੀਰਬ ਇਹਨਾਂ ਲਈ ਦੂਰ ਨਹੀਂ, ਕੋਈ ਹਜ ਇਹਨਾਂ ਲਈ ਔਖਾ ਨਹੀਂ ।
ਦਿਲ ਦੇ ਚੇਨ ਦੀ ਜੁਸਤਜੂ ਵਿਚ ਸਾਰੀ ਦੁਨੀਆਂ ਬੇਚੈਨ ਹੋਈ ਦਿਸਦੀ ਹੈ ।
ਇਹ ਚੈਨ ਹੈ ਕੀ ?

੧੦੦