ਪੰਨਾ:Mere jharoche ton.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਡਾ ਦਿਲ ਵੀ ਕਈ ਸੂਖਮ ਤਾਰਾਂ ਦੇ ਆਸਰੈ ਹੀ ਸਿਧਾ ਰਹਿ ਸਕਦਾ ਹੈ । ਖ਼ਾਸ ਖ਼ਾਸ ਕੁਝ ਤਾਰਾਂ ਦਾ ਜ਼ਿਕਰ ਚੈਨ ਦੇ ਚਾਹਵਾਨਾਂ ਲਈ ਕੀਤਾ ਜਾਂਦਾ ਹੈ :
੧. ਸਰੀਰ ਦੇ ਕਿਸੇ ਅੰਗ ਨੂੰ ਪੀੜ ਨਾ ਹੋਵੇ, ਤੇ ਹਰ ਅੰਗ ਵਿਚ ਲੋੜੀਂਦੀ ਸ਼ਕਤੀ ਹੋਵੇ;
੨. ਤਨ ਮਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਏਨੀ ਉਪਜਾਊ ਸ਼ਕਤੀ ਹੋਵੇ ਕਿ ਕਿਸੇ ਕਿਸਮ ਦੀ ਮਹਤਾਜੀ ਦੇ ਮਹਿਸੂਸ ਨਾ ਹੋਵੇ; ੩. ਕੋਈ ਚੀਜ਼ ਕਿਸੇ ਕੋਲੋਂ ਇਹੋ ਜਿਹੀ ਲਈ ਨਾ ਜਾਏ, ਜਿਦ੍ਹਾ ਪੂਰਾ ਇਵਜ਼ ਦਿਤਾ ਨਾ ਜਾ ਸਕੇ;
੪. ਦੁਸ਼ਮਣ ਭਾਵੇਂ ਅਨੇਕਾਂ ਹੋਣ, ਪਰ ਆਪਣੀ ਦੁਸ਼ਮਣੀ ਕਿਸੇ ਇਕ ਨਾਲ ਵੀ ਨਾ ਹੋਵੇ;
੫. ਨਾ ਪਸੰਦ ਭਾਵੇਂ ਕਈ ਹੋਣ, ਪਰ ਮੰਦ-ਇਛਾ ਕਿਸੇ ਲਈ ਦਿਲ ਵਿਚ ਨਾ ਹੋਵੇ;
੬. ਆਪਣੇ ਹਰ ਕੰਮ ਵਿਚ ਸਹੀ ਨੀਯਤ ਦਾ ਵਿਸ਼ਵਾਸ ਹੋਵੇ;
੭. ਇਹੋ ਜਿਹੀ ਅਵਸਥਾ ਤੋਂ ਬਚਿਆ ਜਾਏ, ਜਿਸ ਵਿਚ ਝੂਠ ਬੋਲਣ ਦੀ ਮਜਬੂਰੀ ਹੋਵੇ;
੮. ਆਪਣੇ ਹਕ ਛਡ ਸਕਣ ਦੀ ਦਲੇਰੀ ਹੋਵੇ;
੯. ਖਿਮਾਂ ਕਰ ਸਕਣ ਤੇ ਮੰਗ ਸਕਣ ਦੀ ਜਾਚ ਹੋਵੇ;
੧੦. ਸਾਥੀਆਂ ਵਿਚ ਦਿਲਚਸਪੀ ਤੇ ਉਹਨਾਂ ਦੇ ਸਾਥ ਵਿਚ ਸੁਆਦ ਹੋਵੇ;
੧੧. ਏਕਾਂਤ ਵਿਚੋਂ ਵੀ ਰਸ ਕਢ ਸਕਣ ਦਾ ਅਭਿਆਸ ਹੋਵੇ;
੧੨. ਕੁਦਰਤ ਨਾਲ ਵਾਕਿਫ਼ੀ ਤੇ ਪਿਆਰ ਹੋਵੇ, ਚੜ੍ਹਦਾ ਤੇ ਡੁਬਦਾ ਸੂਰਜ, ਗੌਂਦੇ ਪੰਛੀ, ਸਰਸਰਾਂਦੇ ਜੰਗਲ, ਵਿਸ਼ਾਲ ਸਹਿਰਾ, ਉਚੇ ਪਹਾੜ, ਠਾਠਾਂ ਮਾਰਦੇ ਦਰਿਆ ਇਸ਼ਕ ਦੀ ਹਾਲਤ ਲਿਆ ਸਕਣ,
੧੩. ਡੂੰਘੇ ਵਿਚਾਰ ਦੀ ਸ਼ਕਤੀ, ਤੇ ਸਰਗਰਮ ਅਮਲ ਦੀ

੧੦੨